ਮਹਿਤਪੁਰ / ਹਰਜਿੰਦਰ ਸਿੰਘ ਚੰਦੀ (ਸਮਾਜ ਵੀਕਲੀ): ਅੱਜ ਮਿਤੀ 26-11-2021 ਨੂੰ ਸਵੇਰੇ 11-00 ਵਜੇ ਨਕੋਦਰ ਸਹਿਕਾਰੀ ਖੰਡ ਮਿੱਲ ਵੱਲੋਂ ਆਪਣੇ ਪਿੜਾਈ ਸੀਜਨ 2021-22 ਦਾ ਆਰੰਭ ਪ੍ਰਮਾਤਮਾ ਦਾ ਓਟ-ਆਸਰਾ ਲੈਂਦੇ ਹੋਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਕੀਤਾ ਗਿਆ। ਇਸ ਮੌਕੇ ਤੇ ਪਹੁੰਚੇ ਮਿੱਲ ਦੇ ਵਾਈਸ ਚੇਅਰਮੈਨ ਸ੍ਰ. ਹਰਦੇਵ ਸਿੰਘ ਔਜਲਾ, ਬੋਰਡ ਆਫ ਡਾਇਰੈਕਟਰਜ ਦੇ ਮੈਂਬਰ ਸਾਹਿਬਾਨ, ਸ੍ਰ. ਗੁਰਮੁੱਖ ਸਿੰਘ, ਚੇਅਰਮੈਨ, ਬਲਾਕ ਸੰਮਤੀ ਸ਼ਾਹਕੋਟ ਅਤੇ ਹਲਕੇ ਦੇ ਪਤਵੰਤੇ ਸੱਜਣਾ ਨੂੰ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਇੰਦਰਪਾਲ ਸਿੰਘ ਭਾਟੀਆ ਵੱਲੋਂ ਜੀ ਆਇਆਂ ਨੂੰ ਕਿਹਾ ਗਿਆ। ਸ੍ਰ. ਹਰਦੇਵ ਸਿੰਘ ਔਜਲਾ ਵਾਈਸ ਚੇਅਰਮੈਨ ਵੱਲੋਂ ਗੁਰਦਵਾਰਾ ਸਾਹਿਬ ਵਿਖੇ ਪਹੁੰਚ ਕੇ, ਪ੍ਰਮਾਤਮਾਂ ਦਾ ਓਟ-ਆਸਰਾ ਲੈਂਦਿਆਂ ਹੋਇਆਂ, ਮਿੱਲ ਮੈਨੇਜਮੈਂਟ ਅਤੇ ਗੰਨਾ ਕਾਸ਼ਤਕਾਰਾਂ ਨੂੰ ਪਿੜਾਈ ਸੀਜਨ 2021-22 ਦੀ ਸ਼ੁਭ-ਆਰੰਭਤਾ ਤੇ ਵਧਾਈ ਦਿੱਤੀ ਗਈ।
ਉਨ੍ਹਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਮਿੱਲ ਵਿਚ ਗੰਨਾ ਤਾਜਾ, ਸਾਫ-ਚੌਥਰਾ, ਆਗ/ਕੱਚੀ ਪੋਰੀ, ਖੋਰੀ ਅਤੇ ਜੜ੍ਹਾਂ ਤੋਂ ਰਹਿਤ ਲੈਕੇ ਆਉਣ ਅਤੇ ਗੰਨਾ ਪਰਚੀ ਵਿੱਚ ਦਰਜ ਮਿਤੀ ਅਤੇ ਕਿਸਮ ਮੁਤਾਬਿਕ ਹੀ ਲੈ ਕੇ ਆਉਣ ਤਾਂ ਜੋ ਮਿੱਲ ਨੂੰ ਤਾਜਾ ਗੰਨਾ ਮਿਲਣ ਨਾਲ ਵੱਧ ਖੰਡ ਦੀ ਪ੍ਰਾਪਤੀ ਹੋ ਸਕੇ। ਇਸ ਸਮੇਂ ਸ੍ਰ. ਹਰਦੇਵ ਸਿੰਘ ਔਜਲਾ ਵਾਈਸ ਚੇਅਰਮੈਨ ਵੱਲੋਂ ਆਪਣੇ ਸੰਬੋਧਨ ਵਿਚ ਕਿਹਾ ਗਿਆ ਕਿ ਮਾਣਯੋਗ ਸ੍ਰ: ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ, ਪੰਜਾਬ ਜੀ ਅਤੇ ਹਲਕੇ ਦੇ ਵਿਧਾਇਕ ਸ੍ਰ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, MLA ਹਲਕਾ ਸ਼ਾਹਕੋਟ ਅਤੇ ਸ੍ਰ. ਅਸ਼ਵਿੰਦਰਪਾਲ ਸਿੰਘ ਚੇਅਰਮੈਨ ਸਹਿਕਾਰੀ ਖੰਡ ਮਿੱਲ ਨਕੋਦਰ ਜੀ ਦੀ ਯੋਗ ਰਹਿਨੁਮਾਈ ਹੇਠ ਪਿਛਲੇ ਪਿੜਾਈ ਸੀਜਨ 2020-21 ਦੀ ਗੰਨੇ ਦੀ ਅਦਾਇਗੀ ਮਿੱਲ ਵੱਲੋਂ ਪੰਜਾਬ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਸਾਰੀ ਸਾਰੀ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਗੰਨਾ ਕਾਸ਼ਤਕਾਰਾਂ ਵੱਲੋਂ ਮਿੱਲ ਨੂੰ ਸਪਲਾਈ ਕੀਤੇ ਗਏ ਗੰਨੇ ਦਾ ਪਿਛਲੇ ਸੀਜਨਾਂ ਦਾ
ਕੋਈ ਬਕਾਇਆ ਅਦਾਇਗੀ-ਯੋਗ ਨਹੀਂ ਰਹਿੰਦਾ।
ਉਪਰੰਤ ਮਿੱਲ ਦੇ ਵਾਈਸ ਚੇਅਰਮੈਨ ਸ੍ਰ. ਹਰਦੇਵ ਸਿੰਘ ਔਜਲਾ ਵੱਲੋਂ ਗੰਨਾ ਲੈਕੇ ਆਏ ਪਹਿਲੇ ਪੰਜ(05)
ਗੰਨਾ ਕਾਸ਼ਤਕਾਰਾਂ ਸਰਵ ਸ੍ਰੀ ਲਖਬੀਰ ਸਿੰਘ ਪੁੱਤਰ ਸ੍ਰੀ ਕ੍ਰਿਪਾਲ ਸਿੰਘ ਪਿੰਡ ਲਿੱਤਰਾਂ, ਸ੍ਰੀ ਰੋਸ਼ਨ ਸਿੰਘ ਪੁੱਤਰ ਪਿਆਰਾ ਸਿੰਘ
ਨਵਾਂਪਿੰਡ ਜੱਟਾਂ, ਸ੍ਰੀ ਬਲਕਾਰ ਸਿੰਘ ਪਿੰਡ ਸਲੇਮਾ, ਸ੍ਰੀ ਪਰਮਜੀਤ ਸਿੰਘ ਪੁੱਤਰ ਸ੍ਰੀ ਜਰਨੈਲ ਸਿੰਘ ਪਿੰਡ ਸਲੇਮਾ ਅਤੇ ਚਰਨ
ਸਿੰਘ ਪਿੰਡ ਸਿੰਧਵਾਂ ਸਟੇਸ਼ਨ ਨੂੰ ਮਿੱਲ ਦੇ ਕੰਡੇ ਤੇ, ਉਨ੍ਹਾਂ ਦੇ ਗਲਾਂ ਵਿਚ ਸਿਰੋਪੇ ਅਤੇ ਲੋਈਆਂ ਪਾਕੇ ਸਨਮਾਨਿਤ ਕੀਤਾ ਗਿਆ
ਅਤੇ ਇਸ ਤੋਂ ਉਪਰੰਤ ਉਨ੍ਹਾਂ ਵੱਲੋਂ ਡੋਂਗੇ ਵਿਚ ਗੰਨੇ ਪਾ ਕੇ ਮਿੱਲ ਦੇ ਪਿੜਾਈ ਸੀਜਨ 2021-22 ਦਾ ਸ਼ੁਭਆਰੰਭ ਕੀਤਾ ਗਿਆ।
ਇਸ ਮੌਕੇ ਸਹਿਕਾਰਤਾ ਵਿਭਾਗ ਦੇ ਅਧਿਕਾਰੀ ਸ੍ਰੀ ਸਵਰਨਜੀਤ ਸਿੰਘ ਇੰਸਪੈਕਟਰ ਸਹਿਕਾਰੀ ਸਭਾਵਾਂ ਨਕੋਦਰ, ਡਾ. ਪਰਮਜੀਤ
ਸਿੰਘ ਪ੍ਰੋਜੈਕਟ ਅਫਸਰ(ਗੰਨਾ)ਜਲੰਧਰ, ਸ੍ਰੀ ਪ੍ਰਦੀਪ ਸਿੰਘ ਇੰਸਪੈਕਟਰ ਆਡਿਟ, ਸ੍ਰੀ ਸੁਰਿੰਦਰਜੀਤ ਸਿੰਘ ਚੱਠਾ ਚੇਅਰਮੈਨ ਮਾਰਕੀਟ
ਕਮੇਟੀ ਸ਼ਾਹਕੋਟ, ਨਰੇਸ਼ ਕੁਮਾਰ ਮੈਨੇਜਰ ਆਈ.ਡੀ.ਬੀ.ਆਈ.ਬੈਂਕ ਨਕੋਦਰ, ਜਗਤਾਰ ਸਿੰਘ ਤਾਰੀ ਪ੍ਰਧਾਨ ਸਹਿਕਾਰੀ ਸੁਸਾਇਟੀ
ਢੰਡੋਵਾਲ, ਡਾ. ਪਿਆਰਾ ਲਾਲ ਅਤੇ ਸ੍ਰੀ ਜਸਬੀਰ ਸਿੰਘ(ਦੋਵੇਂ ਬਲਾਕ ਸੰਮਤੀ ਮੈਂਬਰ, ਸ਼ਾਹਕੋਟ) ਆਦਿ ਅਧਿਕਾਰੀ ਅਤੇ ਹਲਕੇ ਦੇ
ਮੋਹਤਬਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਸ੍ਰ. ਹਰਦੇਵ ਸਿੰਘ ਔਜਲਾ ਵਾਈਸ ਚੇਅਰਮੈਨ, ਸ੍ਰੀ ਅਵਤਾਰ ਸਿੰਘ ਡਾਇਰੈਕਟਰ ਸੂਗਰਫੈੱਡ ਪੰਜਾਬ,
ਸ੍ਰੀ ਦਲਬੀਰ ਸਿੰਘ ਡਾਇਰੈਕਟਰ, ਸ੍ਰੀ ਮੇਜਰ ਸਿੰਘ ਡਾਇਰੈਕਟਰ ਅਤੇ ਹਲਕੇ ਦੇ ਨਾਮਵਾਰ ਰਾਜਨੀਤਿਕ ਨੇਤਾ, ਗੰਨਾ ਕਿਸਾਨ,
ਮਿਲ ਦੇ ਅਧਿਕਾਰੀ ਸ੍ਰੀ ਗੁਰਵਿੰਦਰਪਾਲ ਸਿੰਘ ਚੀਫ ਕੈਮਿਸਟ, ਸ੍ਰੀ ਸੁਖਵੰਤ ਸਿੰਘ ਮੁੱਖ ਇੰਜੀਨੀਅਰ, ਸ੍ਰੀ ਮਨਦੀਪ ਸਿੰਘ ਬਰਾੜ
ਮੁੱਖ ਗੰਨਾ ਵਿਕਾਸ ਅਫਸਰ, ਸ੍ਰੀ ਹਰਪਾਲ ਸਿੰਘ ਮੁੱਖ ਲੇਖਾ ਅਫਸਰ, ਸ੍ਰੀ ਰਣਜੋਧ ਸਿੰਘ ਗੰਨਾ ਵਿਕਾਸ ਸੁਪਰਵਾਈਜਰ,
ਮਨਜੀਤ ਸਿੰਘ ਗੰਨਾ ਲੇਖਾਕਾਰ, ਦੇਸ ਰਾਜ ਦਫਤਰ ਨਿਗਰਾਨ, ਮੰਗਲ ਸਿੰਘ ਸਟੈਨੋ, ਗੁਲਾਬ ਸਿੰਘ ਅਤੇ ਮਿੱਲ ਦੇ ਹੋਰ
ਅਧਿਕਾਰੀ, ਫੀਲਡ ਸਟਾਫ ਸਮੇਤ ਮਿੱਲ ਦੇ ਕਰਮਚਾਰੀ ਵੀ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly