(ਸਮਾਜਵੀਕਲੀ)
ਕਾਹਦੀ ਇਨਸਾਨੀਅਤ ਰੱਖਿਆ ਭੁਲੇਖਾ
ਏਥੇ ਪੁੱਤ ਵੀ ਤੇ ਬਾਪ ਨੂੰ ਹੀ ਮਾਰਦਾ
ਹੁਣ ਏਥੇ ਲੋੜ ਨਹੀਓ ਸਾਕ ਤੇ ਸੰਬੰਧੀਆਂ ਦੀ
ਹਰ ਕੋਈ ਇੱਕ ਦੂਜੇ ਬਿਨਾਂ ਸਾਰਦਾ
ਚੁੱਪ ਪਿੱਛੋਂ ਉਠੂ ਕੋਈ ਐਸਾ ਹੀ ਵਰੋਲਾ
ਜੋ ਕਰੂ ਹੱਲ ਆਰਦਾ ਜਾਂ ਪਾਰਦਾ
ਕਾਹਦੀ ਇਨਸਾਨੀਅਤ ਰੱਖਿਆ ਭੁਲੇਖਾ
ਏਥੇ ਪੁੱਤ ਵੀ ਤੇ ਬਾਪ ਨੂੰ ਹੀ ਮਾਰਦਾ
ਮੈਂ ਵਿੱਚ ਉੱਡ ਆਸਮਾਨੀ ਚੜ੍ਹ ਬੈਠਾ
ਬੰਦਾ ਕਿਸੇ ਕੋਲੋਂ ਵੀ ਨਹੀਓ ਹਾਰਦਾ
ਇਸ਼ਕ ਵੀ ਅੱਜ ਕੱਲ੍ਹ ਖੇਡ ਜਿਹੀ ਹੋਈ
ਉਹ ਤੇ ਰਾਂਝਾ ਹੀ ਸੀ ਮੱਝੀਆਂ ਜੋ ਚਾਰਦਾ
ਕਾਹਦੀ ਇਨਸਾਨੀਅਤ ਰੱਖਿਆ ਭੁਲੇਖਾ
ਏਥੇ ਪੁੱਤ ਵੀ ਤੇ ਬਾਪ ਨੂੰ ਹੀ ਮਾਰਦਾ
ਧੀਆਂ ਨੇ ਜਵਾਨ ਤੇ ਲੋਕ ਰਹਿਣ ਤੱਕਦੇ
ਹੁਣ ਸਮਾਂ ਵੀ ਨਾ ਰਿਹਾ ਇਤਬਾਰ ਦਾ
ਨਵੇਂ ਜਿਹੇ ਜਮਾਨਿਆਂ ਦੇ ਨਵੇਂ ਰੌਲੇ ਚੱਲੇ
ਇਹ ਤੇ ਮਾਹੌਲ ਹੀ ਏ ਸੱਜਣਾ ਵਾਪਾਰ ਦਾ
ਕਾਹਦੀ ਇਨਸਾਨੀਅਤ ਰੱਖਿਆ ਭੁਲੇਖਾ
ਏਥੇ ਪੁੱਤ ਵੀ ਤੇ ਬਾਪ ਨੂੰ ਹੀ ਮਾਰਦਾ
ਲਿਖਤ:- ਸਿਮਰਨਜੀਤ ਕੌਰ ਸਿਮਰ
ਪਿੰਡ :- ਮਵੀ ਸੱਪਾਂ ( ਪਟਿਆਲਾ )
ਮੋਬਾਈਲ :- 7814433063
‘ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly