ਬਚਪਨ ਚ’ ਖੇਡਾਂ ਤੇ ਰਿਹਾ ਪਿਆਰ ਨਾ,
ਤਕਨੀਕ ਜਿਹਾ ਵੀ ਕੋਈ ਮਾਰੂ ਹਥਿਆਰ ਨਾ….
ਜੰਮਦਾ ਸੀ ਬੱਚਾ ਤੇ ਖੇਡ ਸੀ ਪ੍ਰਵਿਰਤੀ,
ਟੈਕਨਾਲੋਜੀ ਨੇ ਆ ਬਦਲ ਦਿੱਤੀ ਪ੍ਰਕਿਰਤੀ…..
ਗੁੱਲੀ ਡੰਡਾ, ਖਿੱਦੋਂ ਖੁੰਡੀ, ਪੀਚੋ ਤੇ ਪਿੱਠੂ ਭੁੱਲਿਆ,
ਮਾਰਡਨ ਪੂਣੇ ਚ’ ਬਚਪਨ ਸਾਡਾ ਰੁਲਿਆ…..
ਮਿੱਟੀ ਵਿੱਚ ਰੁਲ ਤੇ ਡਿੱਗ ਕੇ ਸਵਾਰ ਹੋ ਜਾਂਦੇ,
ਖਾ ਖਾ ਕੇ ਸੱਟਾਂ ਉਡਾਰ ਹੋ ਜਾਂਦੇ…..
ਬਾਪੂ ਦਾਦਾ ਵੀ ਵੱਟੇ ਵੱਟ ਭਜਾਉਂਦਾ ਸੀ,
ਮੱਖਣ,ਘਿਓ,ਚੂਰੀਆਂ ਨਾਲ ਖਵਾਉਂਦਾ ਸੀ…..
ਮਿੱਟੀ ਦੇ ਵਿੱਚ ਸੁੱਟ ਕੇ ਘੋਲ ਕਰਾਉਂਦਾ ਸੀ,
ਚੁਸਤ ਹੋ ਮੱਲਾ ਬੋਲ ਸੁਣਾਉਂਦਾ ਸੀ…..
ਹੁਣ ਨਾ ਚੁਸਤੀ ਫੁਰਤੀ ਰਹਿ ਗਈ,
ਛਾਈ ਹਰ ਪਾਸੇ ਸੁਸਤੀ ਤੇ ਬਿਮਾਰੀ ਏ….
ਆਪਣੇ ਤਨ ਦੇ ਨਾਲੋਂ ਵੱਧ ਕੇ,
ਅੱਜ ਕੱਲ੍ਹ ਦੌਲਤ ਪਿਆਰੀ ਏ…..
ਬਚਪਨ ਦੀ ਖੇਡ ਯਾਦ ਨਾ ਕੋਈ,
ਪੱਬਜੀ ਗੇਮਾਂ ਸੰਗ ਯਾਰੀ ਏ…..
ਕਿਹੜੇ ਨਵੇਂ ਜਮਾਨੇ ਦੀ ਚੜ੍ਹੀ ਖੁਮਾਰੀ ਏ,
ਧੱਕਿਆ ਦੇ ਵਿੱਚ ਲੰਘ ਜਿੰਦਗੀ ਸਾਰੀ ਏ ….
ਲਿਖਤ:- ਸਿਮਰਨਜੀਤ ਕੌਰ ਸਿਮਰ
ਪਿੰਡ :- ਮਵੀ ਸੱਪਾਂ(ਪਟਿਆਲਾ )
ਮੋਬਾਈਲ: – 7814433063