*ਇੱਕ ਉਸਾਰੂ ਸਮਾਜ ਦੀ ਸਿਰਜਣਾ ਕਰਨ ਲਈ ਨੀਹਾਂ ਦਾ ਮਜਬੂਤ ਹੋਣਾ ਜਰੂਰੀ।*

ਤੇਜੀ ਢਿੱਲੋ

(ਸਮਾਜ ਵੀਕਲੀ)

ਹਰ ਕਿਸੇ ਦੀ ਸੋਚ ਹੁੰਦੀ ਹੈ ਕਿ ਉਹ ਜਿੱਥੇ ਵੀ ਰਹੇ ਉਸਨੂੰ ਵਧੀਆ ਸਮਾਜ ਮਿਲੇ, ਉਹਨੂੰ ਸਮਾਜ ਵਿੱਚ ਰਹਿੰਦੇ ਲੋਕੀ ਪਿਆਰ ਸਤਿਕਾਰ ਦੇਣ, ਪਰ ਕਦੇ ਆਪਣੇ ਆਪ ਨੂੰ ਬਦਲਣ ਬਾਰੇ ਨਹੀ ਸੋਚਿਆ ਕਿਉਕਿ ਸਾਡੀ ਸੋਚ ਤਾਂ ਮਾਣ ਸਤਿਕਾਰ ਪਾਉਣ ਤੱਕ ਸੀਮਤ ਹੋ ਕੇ ਰਹਿ ਗਈ ਹੈ, ਪਰ ਕਦੇ ਸੋਚਿਆ ਨਹੀ ਕਿ ਇਹ ਮਿਲਦਾ ਕਿੱਦਾ ਸਮਾਜ ਅੰਦਰ ਤੇ ਕੀ ਕਰਨ ਦੀ ਲੋੜ ਹੈ ਸਤਿਕਾਰ ਪਾਉਣ ਲਈ। ਜੋ ਆਪਾ ਕਿਸੇ ਨੂੰ ਦੇਵਾਗੇ ਉਹੀ ਵਾਪਿਸ ਲਵਾਗੇ ਬੇਸੱਕ ਉਹ ਮਾਣ ਸਤਿਕਾਰ ਹੋਵੇ ਜਾਂ ਫਿਰ ਨਫਰਤ, ਜੇਕਰ ਅਸੀ ਆਪਣੇ ਤੋ ਵੱਡਿਆ ਨੂੰ ਸਤਿਕਾਰ ਦਿੰਦੇ ਹਾਂ ਤਾਂ ਸੁਭਾਵਿਕ ਹੀ ਉਸਦੇ ਬਦਲੇ ਆਪ ਤੋ ਛੋਟੇ ਤੁਹਾਨੂੰ ਮਾਣ ਸਤਿਕਾਰ ਤੇ ਪਿਆਰ ਦੇਣਗੇ।

ਕੁਝ ਪਾਉਣ ਲਈ ਦੇਣਾ ਵੀ ਪੈਦਾ, ਜੇਕਰ ਅਸੀ ਕਹੀਏ ਕਿ ਸਾਨੂੰ ਜੋ ਅਸੀ ਚਾਹੀਦੇ ਮਿਲਦਾ ਰਹੇ ਪਰ ਦੀਈਏ ਕਿਸੇ ਨੂੰ ਕੁਝ ਨਾ, ਇਹ ਮੁਸਕਿਲ ਹੀ ਨਹੀ ਸਗੋ ਨਾ ਮੁੰਮਕਿਨ ਹੈ, ਉਦਾਹਰਣ ਵਜੋ ਜੇ ਆਪਾ ਵੇਖੀਏ, ਅਸੀ ਦੁਕਾਨਦਾਰ ਕੋਲ ਜਾਂਦੇ ਹਾਂ, ਜੋ ਚੀਜ ਅਸੀ ਲੈਦੇ ਹਾਂ ਉਹਦਾ ਮੁੱਲ ਚੁਕਾਉਣਾ ਪੈਦਾ, ਫਿਰ ਹੀ ਉਹ ਸਾਨੂੰ ਚੀਜ ਦਿੰਦਾ ਹੈ, ਕਈ ਸੋਚਦੇ ਆ ਕਿ ਚੀਜ ਤਾਂ ਅਸੀ ਉਧਾਰ ਵੀ ਲੈ ਆਉਂਦੇ ਹਾਂ, ਪਰ ਮੁੱਲ ਉਹਦਾ ਵੀ ਸਮੇਤ ਵਿਆਜ ਚੁਕਾਉਣਾ ਪੈਦਾ, ਜੇਕਰ ਅਸੀ ਮੁੱਲ ਨਹੀ ਚੁਕਾਉਂਦੇ ਤਾਂ ਅਗਲੀ ਵਾਰੀ ਉਧਾਰ ਚੀਜ ਵੀ ਨਹੀ ਮਿਲਦੀ ਨਾ ਉਸ ਦੁਕਾਨਦਾਰ ਤੋ, ਉਸ ਪਹਿਲਾ ਵਾਲੀ ਦਾ ਮੁੱਲ ਚੁਕਾਉਣ ਤੋ ਬਾਅਦ ਹੀ ਉਹ ਨਵੀ ਚੀਜ ਦੇਣ ਦੀ ਗੱਲ ਕਰਦਾ, ਬਿਲਕੁਲ ਉਸੇ ਤਰ੍ਹਾਂ ਸਮਾਜ ਵਿੱਚ ਸਾਨੂੰ ਲੋਕੀ ਇੱਕ ਵਾਰ ਜਰੂਰ ਸਤਿਕਾਰ ਦਿੰਦੇ ਹਨ, ਜਦੋ ਅਸੀ ਬਦਲੇ ਵਿੱਚ ਉਹਨਾਂ ਦਾ ਮਾਣ ਸਤਿਕਾਰ ਕਰਨਾ ਨਹੀ ਚਾਹੁੰਦੇ ਤਾਂ ਦੁਕਾਨਦਾਰ ਵਾਂਗ ਉਹਨਾਂ ਤੋ ਵੀ ਮਾਣ ਸਤਿਕਾਰ ਨਹੀ ਮਿਲਦਾ।

ਸਮਾਜ ਵਿੱਚ ਕੁਝ ਹਾਸਿਲ ਕਰਨ ਲਈ ਜਿੰਦਗੀ ਨਾਲ ਜੱਦੋ ਜਹਿਦ ਕਰਨੀ ਪੈਦੀ ਹੈ, ਨਿੱਕੀਆਂ ਨਿੱਕੀਆਂ ਗੱਲਾਂ ਜੋ ਬੇਸੱਕ ਅਸੀ ਵੇਖਣ ਵਿੱਚ ਨਜਰ ਅੰਦਾਜ ਕਰ ਜਾਂਦੇ ਹਾ, ਪਰ ਸਮਾ ਪੈ ਕੇ ਉਹ ਵੀ ਵਿਖਣੀਆ ਸੁਰੂ ਹੋ ਜਾਂਦੀਆ ਹਨ, ਜਦੋ ਅਸੀ ਜਿੰਦਗੀ ਦੇ ਆਖਰੀ ਪੜਾਅ ਜਾਣੀ ਕਿ ਬੁਢਾਪੇ ਵੱਲ ਵੱਧਣੇ ਸੁਰੂ ਹੋ ਜਾਂਦੇ ਹਾਂ ਤਾਂ ਅਸੀ ਇੱਕ ਚੰਗੇ ਸਮਾਜ ਸਿਰਜਣ ਦੇ ਸੁਪਨੇ ਵੇਖਦੇ ਹਾਂ ਕਿਉਂਕਿ ਅਸਲ ਵਿੱਚ ਬੁਢਾਪੇ ਸਮੇ ਸਾਡੇ ਕੋਲ ਸਮਾ ਹੁੰਦਾ ਸੋਚਣ, ਪਰ ਸੋਚ ਕੇ ਕੁਝ ਕਰ ਵਿਖਾਉਣ ਦੇ ਕਾਬਿਲ ਨੀ ਹੁੰਦੇ, ਤੁਰਿਆ ਨੀ ਜਾਂਦਾ ਗੋਡੇ ਮੌਢੇ ਦਰਦ ਕਰਦੇ ਆ ਤੇ ਜਦੋ ਆਪਣੇ ਹੱਥੀ ਪਾਲੀ ਉਲਾਦ ਨੂੰ ਨਸੀਹਤ ਦਿੰਦੇ ਹਾਂ ਤਾਂ ਉਹ ਕਹਿੰਦੇ ਆ ਐਵੇਂ ਬੋਲੀ ਜਾਂਦਾ, ਫਿਰ ਅਸੀ ਸੁਭਾਵਿਕ ਕਹਿ ਦਿੰਦੇ ਆ ਕਿ ਜਵਾਨੀ ਸਾਡੀ ਤੋ ਵੀ ਲੰਘੀ ਐ, ਕਿਉਂਕਿ ਜਵਾਨੀ ਸਮੇ ਤਾਂ ਅਸੀ ਵੀ ਕੁਝ ਨਹੀ ਸੋਚਿਆ ਸੀ।

ਜਿਵੇ ਅਸੀ ਮਕਾਨ ਬਣਾਉਂਦੇ ਹਾਂ ਉਸਦੀਆਂ ਨੀਹਾਂ ਨੂੰ ਮਜਬੂਤ ਕਰਦੇ ਹਾਂ ਕਿ ਕਿਤੇ ਆਉਣ ਵਾਲੇ ਸਮੇ ਵਿੱਚ ਇਸ ਵਿੱਚ ਤਰੇੜਾਂ ਨਾ ਆ ਜਾਣ, ਕਿਉਂਕਿ ਤਰੇੜਾਂ ਆਉਣ ਤੋ ਬਾਅਦ ਢਹਿ ਢੇਰੀ ਹੋਣਾ ਮਕਾਨ ਦਾ ਸੰਭਵ ਹੈ, ਇਸੇ ਤਰ੍ਹਾਂ ਜਦੋ ਚੰਗਾ ਸਮਾਜ ਸਿਰਜਣਾ ਹੋਵੇ ਭਾਵ ਸਮਾਜ ਵਿੱਚ ਮਾਣ ਸਤਿਕਾਰ ਪਾਉਣਾ ਹੋਵੇ ਤਾਂ ਉਸਦੀਆਂ ਨੀਹਾਂ ਜਾਨਿਕਿ ਬਚਪਨ ਵਰਗ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਮਕਾਨ ਦੀਆਂ ਨੀਹਾਂ ਵਾਂਗ ਮਜਬੂਤ ਬਣਾਇਆ ਜਾਵੇ ਤਾਂ ਕਿ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਸਮਾਜ ਅੰਦਰ ਹਰ ਇੱਕ ਨੂੰ ਮਾਣ ਸਤਿਕਾਰ ਮਿਲ ਸਕੇ।

ਲੇਖਕ ਤੇਜੀ ਢਿੱਲੋ
ਬੁਢਲਾਡਾ
ਸ਼ਪੰਰਕ 99156-45003

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੋਟਾਂ ਵਾਲ਼ੇ ਰੱਬ
Next articleਕਿਉਂ ਨਾ ਹਰ ਪਲ ਖੁਸ਼ ਰਹੀਏ: