(ਸਮਾਜ ਵੀਕਲੀ)- ਮਿਤੀ: 22.11.2021 ਨੂੰ ਜਿਲਾ ਬਾਰ ਐਸੋਸਿਏਸ਼ਨ, ਜਲੰਧਰ ਦੇ ਮੈਂਬਰਾਂ ਵੱਲੋਂ ਜਲੰਧਰ ਵਿਖੇ ਸੰਵਿਧਾਨ ਚੌਂਕ ਬਨਾੳਣ ਦੀ ਘੌਸ਼ਨਾ ਕਰਨ ਤੇ ਬਾਰ ਦੇ ਪਰਿਸਰ ਵਿੱਚ ਲੱਡੂ ਵੰਡ ਕੇ ਖੂਸ਼ੀ ਮਨਾਈ ਅਤੇ ਵਧਾਈਆਂ ਦਿੱਤਿਆਂ। ਜਲੰਧਰ ਵਿਖੇ ਪੁਰਾਨੇ ਬੀ.ਐਮ.ਸੀ. ਚੌਂਕ ਦਾ ਨਾਮ ਬਦਲ ਕੇ ਸੰਵਿਧਾਨ ਚੌਂਕ ਰੱਖਣ ਲਈ ਅੰਬੇਡਕਰਾਈਟ ਲੀਗਲ ਫੋਰਮ ਦੇ ਮੈਂਬਰਾਂ ਵੱਲੋਂ ਪਿਛਲੇ ਕਈ ਸਾਲਾਂ ਤੋ ਪੁਰਜੋਰ ਮੰਗ ਕੀਤੀ ਜਾ ਰਹੀ ਸੀ ਅਤੇ ਇਸ ਮੰਗ ਨੂੰ ਮਨਜੂਰ ਕਰਦੇ ਹੋਇਆ ਪੰਜਾਬ ਸਰਕਾਰ ਨੇ ਇਸ ਚੌਂਕ ਦਾ ਨਾਮ ਸੰਵਿਧਾਨ ਚੌਂਕ ਰੱਖ ਦਿੱਤਾ। ਇਸ ਮੌਕੇ ਤੇ ਬਾਰ ਦੇ ਪ੍ਰਧਾਨ ਸ.ਗੁਰਮੇਲ ਸਿੰਘ ਲਿੱਧੜ ਅਤੇ ਜਨਰਲ ਸਕੱਤਰ ਸ. ਸੰਦੀਪ ਸਿੰਘ ਸੰਘਾਂ ਨੇ ਸਭ ਨੂੰ ਵਧਾਈ ਦਿੱਤੀ।
ਇਸ ਮੋਕੇ ਤੇ ਹੇਠ ਲਿਖੇ ਬਹੁਤ ਸਾਰੇ ਵਕੀਲ ਸਾਹਿਬਾਨ ਮੋਜੂਦ ਸਨ:-
ਬਲਦੇਵ ਪ੍ਰਕਾਸ਼ ਰਲ੍ਹ, ਸ. ਨਰਿੰਦਰ ਸਿੰਘ, ਮੋਹਨ ਲਾਲ ਫਿਲੋਰੀਆ, ਦਰਸ਼ਨ ਸਿੰਘ, ਪ੍ਰਿਤਪਾਲ ਸਿੰਘ, ਰਜਿੰਦਰ ਪਾਲ ਬੋਪਾਰਾਏ, ਆਰ.ਕੇ.ਮਹਿਮੀ, ਜਗਜੀਵਨ ਰਾਮ, ਹਰਭਜਨ ਸਾਂਪਲਾ, ਮਧੁ ਰਚਨਾ, ਰਾਜੂ ਅੰਬੇਡਕਰ, ਸ਼ੑੀ ਕੰਵਲਜੀਤ ਹੁੰਦਲ਼, ਹਰਨੇਕ ਸਿੰਘ, ਹਰਪ੍ਰੀਤ ਸਿੰਘ, ਰਮਨ ਸੋਂਧੀ, ਕੁਲਦੀਪ ਭੱਟੀ, ਕਰਨ ਕਾਲੀਆ, ਪਵਨ ਬਿਰਦੀ, ਰਾਜਕੁਮਾਰ ਬੈਂਸ, ਏ.ਐਸ.ਥਿੰਡ, ਸੁਨੀਲ ਬੋਪਾਰਾਏ, ਸੁਰਜੀਤ ਖੋਖਰ, ਸਤਪਾਲ ਵਿਰਦੀ, ਰਜਿੰਦਰ ਆਜਾਦ, ਰਮਨ ਸਿੱਧੂ, ਗੁਰਜੀਤ ਕਾਹਲੋਂ, ਰਜਿੰਦਰ ਸਿੰਘ ਮੰਡ ਅਤੇ ਹੋਰ।