ਸੰਸਦ ਤੱਕ ਟਰੈਕਟਰ ਮਾਰਚ ਦਾ ਫ਼ੈਸਲਾ ਹਾਲੇ ਰੱਦ ਨਹੀਂ ਕੀਤਾ ਗਿਆ: ਐੱਸਕੇਐੱਮ

ਨਵੀਂ ਦਿੱਲੀ (ਸਮਾਜ ਵੀਕਲੀ): ਆਗਾਮੀ ਸਰਦ ਰੁੱਤ ਇਜਲਾਸ ਦੌਰਾਨ ਸੰਸਦ ਤੱਕ ਪ੍ਰਸਤਾਵਿਤ ਰੋਜ਼ਾਨਾ ਟਰੈਕਟਰ ਮਾਰਚ ਨੂੰ ਹਾਲੇ ਰੱਦ ਨਹੀਂ ਕੀਤਾ ਗਿਆ ਤੇ ਇਸ ਸਬੰਧੀ ਤੇ ਕਿਸਾਨ ਅੰਦੋਲਨ ਦੀ ਭਵਿੱਖੀ ਰਣਨੀਤੀ ਬਾਰੇ ਫ਼ੈਸਲਾ ਐਤਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਲਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਤਿੰਨ ਖੇਤੀਬਾੜੀ ਖ਼ਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਸਾਲ ਪੂਰਾ ਹੋਣ ‘ਤੇ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਨਿੱਤ 500 ਕਿਸਾਨ ਸ਼ਾਂਤਮਈ ਟਰੈਕਟਰ ਮਾਰਚ ਵਿੱਚ ਹਿੱਸਾ ਲੈਣਗੇ।

ਐੱਸਕੇਐੱਮ ਕੋਰ ਕਮੇਟੀ ਦੇ ਮੈਂਬਰ ਦਰਸ਼ਨ ਪਾਲ ਨੇ ਕਿਹਾ, ‘ਸੰਸਦ ਤੱਕ ਟਰੈਕਟਰ ਮਾਰਚ ਦਾ ਸਾਡਾ ਸੱਦਾ ਅਜੇ ਵੀ ਬਰਕਰਾਰ ਹੈ। ਐਤਵਾਰ ਨੂੰ ਸਿੰਘੂ ਬਾਰਡਰ ’ਤੇ ਐੱਸਕੇਐੱਮ ਦੀ ਮੀਟਿੰਗ ਵਿੱਚ ਅੰਦੋਲਨ ਦੇ ਭਵਿੱਖੀ ਰਾਹ ਅਤੇ ਐੱਮਐੱਸਪੀ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ।’ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਟਿਕਰੀ ਸਰਹੱਦ ’ਤੇ ਕਿਹਾ ਕਿ ਟਰੈਕਟਰ ਮਾਰਚ ਕੱਢਣ ਦਾ ਫ਼ੈਸਲਾ ਹਾਲੇ ਵਾਪਸ ਨਹੀਂ ਲਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੈਅ ਕਰੀਏ ਜਿੱਤਾਂ….
Next articleਕੈਨੇਡਾ ਨੇ ਕੋਵੈਕਸੀਨ ਦੇ ਪੂਰੇ ਟੀਕੇ ਲਗਵਾਉਣ ਵਾਲਿਆਂ ਲਈ 30 ਤੋਂ ਆਪਣੇ ਦਰ ਖੋਲ੍ਹੇ