ਵੱਖ ਵੱਖ ਥਾਵਾਂ ਤੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਦ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਰ ਸੀ ਐਫ ਤੋਂ ਸਜਾਇਆ ਗਿਆ। ਇਸ ਦੌਰਾਨ ਰਾਗੀ ਸਿੰਘਾਂ ਵੱਲੋਂ ਗੁਰੂ ਜਸ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨੇ ਇਸ ਨਗਰ ਕੀਰਤਨ ਨੂੰ ਖਾਲਸਾਈ ਰੰਗ ਵਿੱਚ ਰੰਗ ਦਿੱਤਾ।ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਰ ਸੀ ਐਫ ਤੋਂ ਸ਼ੁਰੂ ਹੋ ਕੇ ਕਲੋਨੀ ਵਿੱਚ ਘੁੰਮਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪੁਹੰਚਿਆ। ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦਾ ਵੱਖ ਵੱਖ ਥਾਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ। ਟਾਈਪ-1 , 2 ,3,4 ਅਤੇ ਸ਼ਾਪਿੰਗ ਕੰਪਲੈਕਸ ਵਿਖੇ ਚਾਹ ਪਾਣੀ ਫਰੂਟ ਚਾਹ ਪਕੌੜਿਆਂ ਆਦਿ ਲੰਗਰਾਂ ਨਾਲ ਸੇਵਾ ਕੀਤੀ ਗਈ।
ਪ੍ਰਬੰਧਕ ਕਮੇਟੀ ਵੱਲੋਂ ਸੇਵਾਦਾਰਾਂ ਨੂੰ ਸਿਰੋਪਾਓ ਬਖ਼ਸ਼ਿਸ ਕਰਕੇ ਸਨਮਾਨਿਤ ਕੀਤਾ ਗਿਆ। ਭਾਈ ਖਸਵਿੰਦਰ ਸਿੰਘ, ਪਰਮਜੀਤ ਸਿੰਘ ਬਿਕਰਮ ਸਿੰਘ ਗੁਰਮੀਤ ਸਿੰਘ ਸਤਨਾਮ ਸਿੰਘ ਬਲਜਿੰਦਰ ਸਿੰਘ ਹਰਿੰਦਰ ਸਿੰਘ ਅਮਰਜੀਤ ਸਿੰਘ ਹਰਪਾਲ ਸਿੰਘ ਇੰਦਰਜੀਤ ਸਿੰਘ ਵੜੈਚ ਦਲਜੀਤ ਸਿੰਘ ਮਹਿੰਦਰ ਸਿੰਘ ਹਰਬੰਸ ਸਿੰਘ ਅਮਰੀਕ ਸਿੰਘ ਤਰਸੇਮ ਸਿੰਘ ਜਸਵੀਰ ਸਿੰਘ ਬਲਤੇਜ ਪੂਰੀ ਰਮੇਸ਼ ਵਰ ਜੀ ਸੁਖਦੇਵ ਸਿੰਘ ਜਗਤਾਰ ਸਿੰਘ ਰਤਨ ਸਿੰਘ ਜਗਜੀਤ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਦਲ ਜਸਪਾਲ ਸਿੰਘ ਸਾਹਨੀ, ਰਾਜ ਮਾਤਾ ਕਰਿਆਨਾ ਸਟੋਰ, ਖਾਲਸਾ ਬੇਕ,ਰੀ ਗੁਰਪ੍ਰੀਤ ਕਲਾਥ ਹਾਉਸ ਆਦਿ ਦੁਕਾਨਾਂ ਵਾਲਿਆਂ ਨੇ ਨਗਰ ਕੀਰਤਨ ਦੀ ਪੇਸਟਰੀ,ਕੋਲਡ੍ਰਿੰਕ ਆਦਿ ਦੇ ਅਟੁੱਟ ਲੰਗਰਾਂ ਨਾਲ ਸੰਗਤਾਂ ਦੀ ਸੇਵਾ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly