ਬੀਬੀ ਕਮਲੀ

ਭੁਪਿੰਦਰ ਸਿੰਘ ਬੋਪਾਰਾਏ

(ਸਮਾਜ ਵੀਕਲੀ)

ਹਾਕਮ ਭਗਤਣ ਬੀਬੀ ਕਮਲੀ।
ਮਾਰਦੀ ਰਹਿੰਦੀ ਅਕਸਰ ਜ਼ਬਲੀ।

ਜੇਲ੍ਹ ‘ਚ ਤਾੜੋ ਫੜ੍ਹਕੇ ਚੰਦਰੀ,
ਦੇਸ਼ ਧਰੋਹੀ ਹੈ ਉਹ ਅਸਲੀ।

ਚਵਲ ਹਮੇਸ਼ਾਂ ਘੋਟਣ ਵਾਲੀ,
ਹੈ ਗੀ ਜੇ ਉਹ ਸਿਰੇ ਦੀ ਚਵਲੀ।

ਝੁਕ ਝੁਕ ਕਰਦੀ ਰਹੇ ਸਲਾਮਾਂ,
ਹਾਕਿਮ ਦਰ ਦੀ ਬਣਕੇ ਅਦਲੀ।

ਬਿਲਕੁਲ ਸਿੰਬਲ ਰੁੱਖੜੇ ਵਰਗੀ,
ਉਸਦੀ ਜੀਵਨ ਪੁਸਤਕ ਹੱਥਲੀ।

ਕੇਵਲ ਵਰ੍ਹਦੀ ਹਾਕਮ ਵਿਹੜੇ,
ਕੈਸੀ ਉਹੋ ਹਿਮਾਚਲ ਬੱਦਲੀ।

‘ਬੋਪਾਰਾਏ’ ਬੱਚਕੇ ਰਹਿਣਾ,
ਫਿਰਦੀ ਹੈ ਹਲਕਾਈ ਪਗਲੀ।

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ 97797-91442

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਨਜ਼ਮ
Next articleਸ਼ਬਦਾਂ ਦੇ ਅੰਤ ਵਿੱਚ ‘ਅ’ ਧੁਨੀ ਦੀ ਵਰਤੋਂ