ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਭਾਰਤ ਦੀ ਯਾਤਰਾ ਕਰਨ ਵਾਲੇ ਅਮਰੀਕੀਆਂ ਲਈ ਲੈਵਲ ਵਨ ਨੋਟਿਸ ਜਾਰੀ ਕੀਤਾ ਹੈ। ਸੀਡੀਸੀ ਨੇ ਕਿਹਾ ਹੈ ਕਿ ਜੇ ਕਿਸੇ ਨੇ ਆਪਣਾ ਟੀਕਾਕਰਨ ਪੂਰਾ ਕਰ ਲਿਆ ਹੈ ਤਾਂ ਵਾਇਰਸ ਹੋਣ ਦੇ ਜੋਖ਼ਮ ਨੂੰ ਘਟਾਇਆ ਜਾ ਸਕਦਾ ਹੈ। ਸੀਡੀਸੀ ਨੇ ਆਪਣੇ ਸਿਹਤ ਯਾਤਰਾ ਨੋਟਿਸ ‘ਲੈਵਲ ਵਨ’ ਵਿੱਚ ਕਿਹਾ, ‘ਜੇ ਤੁਸੀਂ ਐੱਫਡੀਏ (ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ) ਦੁਆਰਾ ਅਧਿਕਾਰਤ ਵੈਕਸੀਨ ਦੀਆਂ ਸਾਰੀਆਂ ਖੁਰਾਕਾਂ ਲਈਆਂ ਹਨ ਤਾਂ ਤੁਹਾਨੂੰ ਕੋਵਿਡ-19 ਹੋਣ ਦਾ ਖਤਰ ਘੱਟ ਹੈ।’ ਇਸ ਲਈ ਭਾਰਤ ਦੀ ਯਾਤਰਾ ਕਰਨ ਵਾਲੇ ਪੂਰਾ ਟੀਕਾਕਰਨ ਕਰਵਾਉਣ ਤੇ ਭਾਰਤ ਵਿੱਚ ਕੋਵਿਡ ਬਾਰੇ ਜਾਰੇ ਸ਼ਰਤਾਂ ਦੀ ਪਾਲਣਾ ਕਾਰਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly