ਖਾਲਸਾ ਮਾਰਬਲ , ਗੁਰਦੁਆਰਾ ਆਰ ਸੀ ਐੱਫ ਵੱਲੋਂ ਪੰਜ ਪਿਆਰਿਆਂ ਦਾ ਹੋਇਆ ਵਿਸ਼ੇਸ਼ ਸਨਮਾਨ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਤੱਕ 21ਵੀਂ ਸਾਲਾਨਾ ਪੈਦਲ ਯਾਤਰਾ ਸਵੇਰ 4 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਰਵਾਨਾ ਹੋਈ। ਜਿਸ ਦਾ ਰੇਲ ਕੋਚ ਫੈਕਟਰੀ ਦੇ ਸਾਹਮਣੇ ਖਾਲਸਾ ਮਾਰਬਲ ਹਾਊਸ ਵਿਖੇ ਪਹੁੰਚਣ ਤੇ ਖਾਲਸਾ ਮਾਰਬਲ ਹਾਊਸ ਤੇ ਝੱਲ ਬੀਬੜੀ ਦੀਆਂ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਖਾਲਸਾ ਮਾਰਬਲ ਹਾਊਸ ਦੇ ਮਾਲਕ ਸੁਖਬੀਰ ਸਿੰਘ ਖਾਲਸਾ, ਗੁਰਬਚਨ ਸਿੰਘ ਖਾਲਸਾ,ਸੁਰਜੀਤ ਸਿੰਘ ਝੰਡ ,ਰਣਜੀਤ ਸਿੰਘ ਧੰਜੂ ਬੀਬੜੀ, ਅਜੀਤ ਸਿੰਘ, ਦਵਿੰਦਰ ਸਿੰਘ ਰਾਜਾ, ਹਰਜਿੰਦਰ ਸਿੰਘ ਢੋਟ,ਕੁਲਦੀਪ ਸਿੰਘ, ਸੁਖਮਨ ਸਿੰਘ,ਨਵਜੋਤ ਸਿੰਘ ਵੱਲੋਂ ਪੈਦਲ ਯਾਤਰਾ ਦੌਰਾਨ ਪੰਜ ਪਿਆਰਿਆਂ ਤੇ ਪੈਦਲ ਯਾਤਰਾ ਦੇ ਪ੍ਰਬੰਧਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਸੰਗਤਾਂ ਦੇ ਛੱਕਣ ਲਈ ਕੋਲਡ ਡਰਿੰਕ ਤੇ ਫਰੂਟੀਆਂ ਦੇ ਅਟੁੱਟ ਲੰਗਰ ਲਗਾਏ ਗਏ। ਇਸ ਤੋਂ ਇਲਾਵਾ ਰੇਲ ਕੋਚ ਫੈਕਟਰੀ ਦੇ ਗੇਟ ਨੰਬਰ 3 ਤੇ ਪਹੁੰਚ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫੈਕਟਰੀ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪੈਦਲ ਯਾਤਰਾ ਦਾ ਸਵਾਗਤ ਕਰਦੇ ਪੰਜ ਪਿਆਰਿਆਂ ਨੂੰ ਸਿਰੋਪਾਉ ਦੇ ਸਨਮਾਨਿਤ ਕੀਤਾ ਗਿਆ।ਇਸ ਤੋਂ ਦੌਰਾਨ ਸੰਗਤਾਂ ਦੇ ਛੱਕਣ ਲਈ ਵੱਖ ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ।ਇਸ ਦੌਰਾਨ ਕੁਲਦੀਪ ਸਿੰਘ , ਸੁਖਮਨ ਸਿੰਘ,ਨਵਜੋਤ ਸਿੰਘ, ਪ੍ਰਿੰਸ ਧੰਜੂ,ਜਸਪ੍ਰੀਤ ਕੌਰ, ਰੁਪਿੰਦਰ ਕੌਰ , ਕੁਲਵੰਤ ਸਿੰਘ,ਨਵਦੀਪ ਕੌਰ,ਬਲਵਿੰਦਰ ਕੌਰ ਪਰਮਿੰਦਰ ਕੌਰ ਆਦਿ ਸਮੂਹ ਸੰਗਤਾਂ ਵੱਲੋਂ ਪੈਦਲ ਯਾਤਰਾ ਵਿੱਚ ਸ਼ਾਮਿਲ ਸੰਗਤਾਂ ਦੀ ਨਿਸ਼ਕਾਮ ਸੇਵਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਬੰਧਕਾਂ ਅਨੁਸਾਰ ਇਹ ਪੈਦਲ ਯਾਤਰਾ ਗੁਰਦੁਆਰਾ ਸਟੇਟ ਗੁਰੂਦਵਾਰਾ ਸਾਹਿਬ ਤੋਂ ਆਰੰਭ ਹੋ ਕੇ ਸ਼ੇਖੂਪੁਰ, ਰੇਲ ਕੋਚ ਫੈਕਟਰੀ, ਭਣੋਲਾਂਗਾ, ਖੇੜਾ ਦੋਨਾਂ, ਪਾਜੀਆ,ਡੱਡਵਿੰਡੀ ,ਚੱਕ ਕੋਟਲਾ,ਜੈਨਪੁਰ,ਫੌਜੀ ਕਲੌਨੀ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਪੁਹੰਚ ਕੇ ਸੰਪੰਨ ਹੋਇਆ ।
ਇਸ ਪੈਦਲ ਯਾਤਰਾ ਦੌਰਾਨ ਸੰਗਤਾਂ ਪੂਰੇ ਉਤਸ਼ਾਹ ਦੇ ਨਾਲ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ਰਸਤੇ ਵਿਚ ਗੁਰੂ ਜਸ ਗਾਇਨ ਕਰਦੀਆਂ ਹੋਈਆਂ ਯਾਤਰਾ ਨੂੰ ਯਾਦਗਾਰੀ ਬਣਾ ਦਿੱਤਾ । ਇਸ ਪੈਦਲ ਯਾਤਰਾ ਲਈ ਵੱਖ ਵੱਖ ਸੰਸਥਾਵਾਂ ਅਤੇ ਪਿੰਡਾਂ ਵੱਲੋਂ ਵੀ ਸਹਿਯੋਗ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly