(ਸਮਾਜ ਵੀਕਲੀ)
ਚੂਹੇ ਨੂੰ ਥਿਆਈ ਅਦਰਕ ਦੀ ਗੰਢੀ
ਪਨਸਾਰੀ ਬਣ ਬਹਿ ਗਿਆ!
ਇਹ ਕਹਾਵਤ ਉਚੇਰੀ ਸਿੱਖਿਆ ਦੇ ਵਿੱਚ ਉਹਨਾਂ “ਹੰਕਾਰੀ ਵਿਦਵਾਨਾਂ “ਦੇ ਉਪਰ ਢੁੱਕਦੀ ਐ, ਜਿਹਨਾਂ ਦੇ ਕੋਲ ਡਿਗਰੀਆਂ ਤਾਂ ਹਨ ਪਰ ਅਕਲ ਨਹੀਂ। ਅਕਲ ਦਾ ਡਿਗਰੀ ਦੇ ਨਾਪ ਤੇ ਅਕਲ ਤੇ ਸ਼ਕਲ ਦੇ ਕੋਈ ਸਬੰਧ ਨਹੀਂ ਹੁੰਦਾ । ਬੰਦਾ ਭਾਵੇਂ ਅਨਪੜ੍ਹ ਹੋਵੇ।ਫਰਕ ਨੀ ਪੈਦਾ ਪਰ ਉਹ ਬੰਦਾ ਹੋਏ ।
ਪੜ੍ਹ ਲਿਖ ਕੇ ਬੰਦਾ ਜਾਨਵਰ ਤੋ “ਇਨਸਾਨ” ਬਣ ਜਾਂਦਾ ਹੈ ਪਰ ਯੂਨੀਵਰਸਿਟੀਆਂ ਦੇ ਵਿੱਚ ਭਲੇ ਸਮੇਂ ਜੁਗਾੜਬੰਦੀ ਨਾਲ ਨੌਕਰੀ ਤੇ ਛੋਕਰੀ/ਛੋਕਰਾ ਹਾਸਲ ਕਰ ਚੁੱਕੀਆਂ/ਚੁਕੇ ਇਨ੍ਹਾਂ ‘ਖੋਤੀ’ ਵਿਦਵਾਨਾਂ ਨੇ ਕਿੰਨੇ ਵਿੱਦਿਆਰਥੀਅਂ ਦਾ ਭਵਿੱਖ ਤਬਾਹ ਕੀਤਾ ਹੈ ? ਜੇਕਰ ਕਿਸੇ ਏਜੰਸੀ ਤੋਂ ਖੋਜ ਕਰਵਾਈ ਜਾਵੇ ਤਾਂ ਪੰਜਾਬ ਦੀਆਂ ਇਹ ਯੂਨੀਵਰਸਿਟੀਆਂ ਦੁਨੀਆਂ ਭਰ ਵਿਚੋਂ ਨੋਬਲ ਪੁਰਸਕਾਰ ਜਿੱਤ ਸਕਦੀਆਂ ਹਨ ।
ਇਥੇ ਕੁੱਝ ਕੁ ਸਿੱਖਿਆ ਸਾਸ਼ਤਰੀ ਨਹੀ ਸਗੋਂ ਇਥੇ ਜੁਗਾੜੀ, ਕਾਮ ਦੇ ਕੀੜੇ ਹਨ। ਜਿਹੜੇ ਦੇਹਾਂ ਗਾਲਦੇ ਹਨ।ਡਿਗਰੀਆਂ ਵੰਡ ਦੇ ਰਹੇ ਹਨ। ਫੇਰ ਦੁੱਧ ਧੋਤੇ ਰਹੇ। ਇਹਨਾਂ ਯੂਨੀਵਰਸਿਟੀ ਦੀਆਂ ਅਕਸਰ ਖਬਰਾਂ ਸੁਰਖੀਆਂ ਬਣਦੀਆਂ ਹਨ। ਪਰ ਕੁੱਝ ਦਿਨ ਚਰਚਾ ਤੋਂ ਬਾਅਦ ਫਿਰ ਘੋੜੀ ਬੋਝ ਦੇ ਥੱਲੇ ਵਾਲੀ ਗੱਲ ਹੁੰਦੀ ਹੈ।
ਸ਼ਰਮ ਇੰਨ ਕੋ ਆਤੀ ਨਹੀਂ।
ਬਹੁਤੇ ਖੋਜਾਰਥੀ ਜਿਨ੍ਹਾਂ ਨੇ ਸਕਾਲਰਸ਼ਿਪ ਪ੍ਰਾਪਤ ਕੀਤੀ ਹੁੰਦੀ ਹੈ , ਉਹ ਦੋਹਰਾ ਸੰਤਾਪ ਝੱਲਦੇ ਹਨ ਤੇ ਜੇ ਮਾੜੀ ਕਿਸਮਤ ਨੂੰ ਕੰਮੀ ਕਮਿਣ ਹੋਣ….ਫੇਰ ਤਾਂ ਬਹੁਤ ਸੋਸ਼ਣ ਹੁੰਦਾ ।
ਉਹਨਾਂ ਨੂੰ ਜਲੀਲ ਕਰਨ ਤੇ ਵਾਰ ਵਾਰ ਪ੍ਰੀਮਿਸ਼ਨ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਐ। ਇਹ ਮਸਲੇ ਯੂਨੀਵਰਸਿਟੀ ਦੇ ਡੀਨ ਤੇ ਵੀ.ਸੀ ਤੱਕ ਪੁੱਜਦੇ ਰਹੇ…..ਪਰ ਖੋਤੀ ਵਿਦਵਾਨਾਂ ਦੇ ਕੰਨਾਂ ਤੇ ਜੂੰ ਨੀ ਸਰਕੀ। ਅੰਨ੍ਹੀ ਪੀਵੇ ਕੁੱਤੇ ਚੱਟਣ ਵਾਲੀ ਗੱਲ ਹੈ। ਇਹਨਾਂ ਨੇ ਅਨੇਕ ਵਿਦਿਆਰਥੀਆਂ ਤੇ ਖੋਜਾਰਥੀਆਂ ਦਾ ਭਵਿੱਖ ਤਬਾਹ ਕੀਤਾ।
ਉਨ੍ਹਾਂ ਨੂੰ ਮਿਲਿਆ ਵਜੀਫਾ ਫੀਸਾਂ ਰਾਹੀ ਵਾਪਸ ਕਰਵਾਉਣ ਲਈ ਉਨ੍ਹਾਂ ਦੇ ਥੀਸਿਸਾਂ ਨੂੰ ਰੱਦ ਕਰਨ ਜਾਂ ਫਿਰ ਨਿਗਰਾਨ ਵਲੋ ਸਾਈਨ ਨਾ ਕਰਨ ਕਰਕੇ ਜੁਰਮਾਨੇ ਭਰਨੇ ਪੈਦੇ ਰਹੇ।
ਇਸ ਖੋਡ ਵਿਚ ਭਾਵੇਂ ਮੁੱਠੀ ਭਰ ਵਿਦਵਾਨ ਸ਼ਾਮਲ ਹਨ, ਜਿਹੜੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਦੇ/ਕਰਦੀਆਂ ਹਨ। ਸਾਰੇ ਮਾੜੇ ਨੀ ਸਾਰੇ ਚੰਗੇ ਨੀ। ਚੰਗਿਆਂ ਦੀ ਚਰਚਾ ਨੀ ਹੁੰਦੀ ਤੇ ਮਾੜਿਆਂ ਨਾਲ ਖੋਜਾਰਥੀ ਪੰਗਾ ਨੀ ਲੈਦਾ। ਗੰਦ ਵਿੱਚ ਕੌਣ ਵੜੇ ? ਹਰ ਸ਼ਾਖ ਪੇ ਉਲੂ ਬੈਠਾ ਏ!””
ਕਈ ਤਾਂ ਵਿਦਵਾਨ ਏਨੇਆਂ ਕੱਬੇ/ਕੱਬੀਆਂ ਹਨ, ਜਿਨ੍ਹਾਂ ਨੇ ਦਸ ਦਸ ਸਾਲ ਉਨ੍ਹਾਂ ਖੋਜਾਰਥੀਆਂ ਦੇ ਲਗਾ ਦਿੱਤੇ ਹਨ, ਜਿਹੜੇ ਜੇਆਰ ਐਫ ਜਾਂ ਦਲਿਤ ਹਨ। ਕਈ ਵਿਦਿਆਰਥੀ ਜੋ ਪੀ ਐਚ ਡੀ ਕਰਕੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਆਏ ਸੀ, ਉਹ ਫੀਸਾਂ ਤੇ ਜੁਰਮਾਨੇ ਭਰਦੇ ਰਹੇ ਤੇ ਜਾਂ ਯੂਨੀਵਰਸਿਟੀ ਛੱਡ ਗਏ ਜਾਂ ਅਜੇ ਵੀ ਬਲੂੰਗੜਿਆਂ ਦੇ ਵਾਂਗੂੰ ਇਨ੍ਹਾਂ ਬਿੱਲਿਆਂ / ਬਿੱਲੀਆਂ ਦੇ ਮਗਰ ਫਿਰਦੇ ਹਨ।
ਬਹੁਤਿਆਂ ਦਾ ਜੁਰਮਾਨਾਂ ਹਜ਼ਾਰਾਂ ਨੂੰ ਪਾਰ ਕਰ ਗਿਆ ਹੈ।
ਇਸ ਹਮਾਮ ਵਿਚ ਸਭ ਨੰਗੀਆਂ/ਨੰਗੇ ਹਨ। ਪਰ ਬਹੁਤ ਘੱਟ ਨੇ ਜੋ ਨੰਗੇ ਨਹੀਂ, ਉਹ ਮਰਿਆਦਾ ਪ੍ਰਸ਼ੋਤਮ ਹਨ,, ਉਨ੍ਹਾਂ ਦੇ ਕਰਕੇ ਹੀ ਯੂਨੀਵਰਸਿਟੀਆਂ ਚਲਦੀਆਂ ਹਨ, ਨਹੀਂ ਤਾਂ ਉਨ੍ਹਾਂ ਨੇ ਕੋਈ ਵੀ ਰੜਕ ਨੀ ਛੱਡੀ ਜਿਨ੍ਹਾਂ ਦੀ ਇਹ ਚਰਚਾ ਕਰ ਰਿਹਾ।
ਇਕ ਯੂਨੀਵਰਸਿਟੀ ਦੇ ਇਹਨਾਂ ਵਿਦਵਾਨਾਂ ਦੀ ਸਤਾਈ ਖੋਜਾਰਥਣ ਨੇ ਗੁੱਸੇ ਵਿੱਚ ਭਾਖੜਾ ਨਹਿਰ ਵਿੱਚ ਛਾਲ ਮਾਰ ਦੇਣ ਦੀ ਧਮਕੀ ਦਿੱਤੀ ਸੀ। ਉਸ ਨੂੰ ਵਾਇਵਾ ਕਰਨ ਵੇਲੇ ਏਨਾ ਜਲੀਲ ਕਰ ਰਹੇ ਸੀ…..ਹਾਜ਼ਰ ਵਿਦਵਾਨ ..ਪੁੱਠੇ ਸਿੱਧੇ ਸਵਾਲ ਕਰਦੇ ਸੀ । ਵਿਸ਼ੇ ਤੋਂ ਬਾਹਰ ਏ ਅਖੌਤੀ ਕਾਮਰੇਟ….ਬਣੇ…ਕੀੜੇ!
ਜਦੋਂ ਖੋਜਾਰਥਣ ਵਾਈਵਾ ਵਿੱਚੇ ਛੱਡ ਭੱਜ ਗੀ । ਫੇਰ ਸਾਰੇ ਸੁੰਨ ਹੋ ਗਏ। ਜਦੋਂ ਤੱਕ ਇਹ ਖਬਰ ਨੀ ਆਈ ਕਿ ਉਹ ਮਰੀ ਨਹੀਂ …ਸਾਰਿਆਂ ਦੇ ਸਾਹ ਸੁੱਕੇ ਰਹੇ।
ਪਰ ਉਸਨੂੰ ਕਿਸੇ ਨੇ ਬਚਾ ਲਿਆ ਸੀ। ਫੇਰ ਇਹਨਾਂ ਕਾਮਰੇਟਾਂ ਨੇ ਡਿਗਰੀ ਦੇ ਕੇ ਖਹਿੜਾ ਛੁਡਾਇਆ ਸੀ।
ਇਨ੍ਹਾਂ ਵਿਦਵਾਨਾਂ ਉ’ਤੇ ‘ਜੱਟਵਾਦ’ਦਾ ਭੂਤ ਸਵਾਰ ਏ। ਤਾਕਤ ਐ ਜਿਸ ਦੀ ਦੁਰਵਰਤੋਂ ਹੁੰਦੀ ਐ। ਪੁੱਛਣ ਵਾਲਾ ਕੋਈ ਨਹੀਂ। ‘ ਕੌਣ ਆਖੇ ਰਾਣੀਏ ਅੱਗਾ ਢਕ?
ਕੁੱਝ ਤਾਂ ਅਖੌਤੀ ਵਿਦਵਾਨ ਬਘਿਆੜੀਆ/ ਬਘਿਆੜ ਬਣੇ ਬੈਠੇ ਹਨ, ਜਿਹੜੇ ਕੱਚਾ ਮਾਸ ਖਾਂਦੇ ਹਨ ,ਨਾ ਮਾਰਦੇ ਹਨ ਨਾ ਛੱਡਦੇ ਹਨ। ਇਨ੍ਹਾਂ ਵਿੱਚ ਬਹੁਗਿਣਤੀ ਪਤੀਆਂ / ਪਤਨੀਆਂ ਨੂੰ ਤਲਾਕ ਦਿੱਤਾ ਹੋਇਆ ਹੈ। ਇਕ ਵਿਦਵਾਨ ਦੀ ਪਤਨੀ ਨੇ ਨਾ ਤਾਂ ਤਲਾਕ ਦਿੱਤਾ ਤੇ ਨਾ ਵਿਆਹ ਕਰਵਾਇਆ।
ਇਹ ਵਿਦਵਾਨ ਖੂਬਸੂਰਤ ਹੈ….ਸਿਰਜਣਾ ਕਾਂਡ ਵਾਲਾ ਹੈ।
ਬਹੁਤ ਦੁੱਖ ਹੁੰਦਾ ਹੈ ਕਿ ਇਹਨਾਂ ਅਖੌਤੀ ਵਿਦਵਾਨਾਂ ਦੀ ਲਾਲਸਾ ਦੇ ਕਰਕੇ ਪਤਾ ਨਹੀਂ ਕਿੰਨੇ ਭਵਿੱਖ ਵਿੱਚ ਵਿਦਵਾਨ ਬਣ ਜਾਣ ਵਾਲੇ ਯੂਨੀਵਰਸਿਟੀਆਂ ਛੱਡ ਗਏ ਹਨ। ਇਨ੍ਹਾਂ ਵਿਦਵਾਨਾਂ ਦੇ ਕਰਕੇ ਨੌਜਵਾਨਾਂ ਨੂੰ ਖੱਜਲ ਖੁਆਰ ਹੋਏ ਤੇ ਜੀਵਨ ਬਰਬਾਦ ਹੋਇਆ।
ਇਹ ਬਹੁਤ ਹੀ ਅਹਿਮ ਤੇ ਚਿੰਤਾ ਦਾ ਵਿਸ਼ਾ ਐ। ਇਸ ਸੂਚੀ ਲੰਮੀ ਐ। ਤਨਖਾਹਾਂ ਤੇ ਹੋਰ ਸਹੂਲਤਾਂ ਦੀ ਜੰਗ ਲੜਣ ਵਾਲੀਆਂ ਅਧਿਆਪਕ ਜੱਥੇਬੰਦੀਆਂ ਨੇ ਕਦੇ ਆਪਣੇ ਭਵਿੱਖ ਦੇ ਵਾਰਿਸਾਂ ਦੇ ਅੰਦਰੂਨੀ ਮਸਲਿਆਂ ਬਾਰੇ ਪਤਾ ਹੁੰਦਿਆਂ ਵੀ ਕਦੇ ਆਵਾਜ਼ ਨਹੀ ਚੁੱਕੀ। ਕੀ ਇਹ ਜੱਥੇਦਾਰ/ ਵਿਦਵਾਨ ਆਪਣਿਆਂ ਵਿਰੁੱਧ ਲੜਾਈ ਲੜਣਗੇ? ਕਦੇ ਵੀ ਨਹੀਂ !
ਜੋ ਹੁਣ ਤੱਕ ਬੋਲੇ ਨੀ, ਉਹਕੀ ਲੜਨਗੇ…?
ਕੀ ਉਹਨਾਂ ਨੂੰ ਸ਼ਰਮ ਆਵੇਗੀ ਜੋ ਇਸ ਕਰਕੇ ਨੀ ਖੋਜਾਰਥੀਆਂ ਦਾ ਪਿੱਛਾ ਛੱਡਦੇ/ਛੱਡਦੀਆਂ ਕਿ ਕੱਲ ਨੂੰ ਇਹ ਉਨ੍ਹਾਂ ਦੀ ਥਾਂ ਲੈਣਗੇ। ਜਾਂ ਉਹਨਾਂ ਨੂੰ ਮਿਲਣ ਵਾਲੇ ਭੱਤੇ ਬੰਦ ਹੋ ਜਾਣਗੇ?
ਇਹ ਖੋਜ ਜਾਰੀ ਕਿੰਨੇ ਵਿਦਵਾਨਾਂ ਨੇ ਖੋਜਾਰਥੀਆਂ ਦਾ ਭਵਿੱਖ ਤਬਾਹ ਕੀਤਾ ਕਿੰਨਿਆਂ ਨੇ ਯੂਨੀਵਰਸਿਟੀ ਨੂੰ ਛੱਡਿਆ ਹੈ। ਇਹਨਾਂ “ਕੱਬੇ/ਕੱਬੀਆਂ ‘ (ਨਿਗਰਾਨ ) ਦਾ ਅੰਦਰਲਾ ਸੱਚ ਤਾਂ ਸਭ ਨੂੰ ਪਤਾ ਹੈ ਕਿਸ ਦੇ ਕਿਸਨੇ ਕੀਤਾ ਹੈ ਪਰ ਕੋਈ ਬੋਲਦਾ ਨਹੀਂ …ਮੈਨੂੰ ਆਖਦੇ ਨੇ ਤੂੰ ਉਹਨਾਂ ਦੇ ਨਾਮ ਲਿਖ….।
ਕੁੱਝ ਬੀਬੇ ਤੇ ਬੀਬੀਆਂ ਦੇ ਫੋਨ ਵੀ ਆ ਰਹੇ ਹਨ ਜੋ ਆਪਣੀ ਇੱਜ਼ਤ ਬਚਾ ਕੇ ਪਾਸੇ ਹੋ ਗਈਆਂ ਸਨ…ਪਰ ਮਾਸ ਖਾਣੇ ਨਾ ਰੁਕੇ। ਨਿੱਤ ਨਵਾਂ ਸ਼ਿਕਾਰ ਖਾਣ ਵਾਲੇ ਮਹਾ ਵਿਦਵਾਨ…..!”” ਲੋੜ ਹੈ ਸਿੱਖਿਆ ਬਚਾਉਣ ਦੀ…?…ਜਾਂ ਇਹਨਾਂ ਕਾਮ ਦੇ ਕੀੜੇ ਤੇ..ਕੀੜੀਆਂ ਤੋਂ ਯੂਨੀਵਰਸਿਟੀਆਂ ਬਚਾਉਣ ਦੀ?
ਇਸ ਕਾਰਜ ਵਾਸਤੇ ਜਿਹੜੇ ਸੁਹਿਰਦ ਹਨ ਉਹ ਜਰੂਰ ਅੱਗੇ ਆਉਣ ਕਿਉਂਕਿ “ਤੰਦ ਨੀ ਤਾਣੀ ਤਾਂ ਉਲਝੀ ਪਈ ਐ।
ਤਾਣੀ ਠੀਕ ਹੋ ਸਕਦੀ। ਨਹੀਂ ਤੇ ?
ਸ਼ਰਮ ਉਨ ਕੋ ਆਤੀ ਨਹੀਂ।
ਬਹੁਤ ਬੇਸ਼ਰਮ ਹਨ।
।।।।।
ਬੁੱਧ ਸਿੰਘ ਨੀਲੋਂ
9464370823