ਯਮੁਨਾ ਦੀ ਜ਼ਹਿਰੀਲੀ ਝੱਗ ਵਿੱਚ ਛਠ ਪੂਜਾ

ਨਵੀਂ ਦਿੱਲੀ (ਸਮਾਜ ਵੀਕਲੀ):  ਯਮੁਨਾ ਦੇ ਕੰਢੇ ਛਠ ਤਿਉਹਾਰ ਮਨਾਉਣ ’ਤੇ ਪਾਬੰਦੀ ਦੇ ਬਾਵਜੂਦ ਲੋਕ ਯਮੁਨਾ ’ਚ ਇਸ਼ਨਾਨ ਕਰਦੇ ਦੇਖੇ ਗਏ। ਡਾਕਟਰਾਂ ਅਨੁਸਾਰ ਇਸ ਰਸਾਇਣ ਵਾਲੇ ਝੱਗ ਕਾਰਨ ਚਮੜੀ ’ਤੇ ਧੱਫੜ ਤੇ ਐਲਰਜੀ ਆਦਿ ਹੋ ਸਕਦੀ ਹੈ। ਜੇਕਰ 10 ਲੋਕ ਇਸ ਝੱਗ ਵਾਲੇ ਪਾਣੀ ’ਚ ਨਹਾ ਰਹੇ ਹਨ ਤਾਂ ਉਨ੍ਹਾਂ ਵਿੱਚੋਂ ਦੋ ਤੋਂ ਤਿੰਨ ਨੂੰ ਇਹ ਸਮੱਸਿਆ ਜ਼ਰੂਰ ਹੋਵੇਗੀ। ਇਸ ਨੂੰ ਜ਼ਹਿਰੀਲੀ ਝੱਗ ਵੀ ਕਿਹਾ ਜਾਂਦਾ ਹੈ ਜੋ ਸਿਹਤ ਨੂੰ ਕਈ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਯਮੁਨਾ ਵਿੱਚ ਕਈ ਵਾਰ ਕੈਮੀਕਲ ਨਾਲ ਭਰੀ ਝੱਗ ਦੇਖੀ ਗਈ ਹੈ। ਕਈ ਥਾਵਾਂ ’ਤੇ ਫੈਕਟਰੀਆਂ ਤੇ ਸੀਵਰਾਂ ਦਾ ਪਾਣੀ ਵੀ ਯਮੁਨਾ ’ਚ ਵਹਾਇਆ ਜਾਂਦਾ ਹੈ |

ਜੇਕਰ ਇਸ ਵਿੱਚ ਰੰਗਦਾਰ ਪਾਣੀ ਜਾਂ ਫੈਕਟਰੀਆਂ ਦਾ ਰਸਾਇਣ ਵੀ ਵਹਾਇਆ ਜਾਵੇ ਤਾਂ ਇਸ ਪਾਣੀ ਵਿੱਚ ਨਹਾਉਣ ਵਾਲੇ ਲੋਕਾਂ ਨੂੰ ਵੀ ਪਿਸ਼ਾਬ ਨਾਲੀ ਦਾ ਕੈਂਸਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਹਾਲਾਂਕਿ ਇਕ ਵਾਰ ਨਹਾਉਣ ਨਾਲ ਕੈਂਸਰ ਨਹੀਂ ਹੁੰਦਾ। ਜੇਕਰ ਇਸ ਤਰ੍ਹਾਂ ਦੇ ਪਾਣੀ ਦੀ ਲਗਾਤਾਰ ਇੱਕ ਮਹੀਨੇ ਤੱਕ ਵਰਤੋਂ ਕਰਦੇ ਹੋ ਤਾਂ ਕੈਂਸਰ ਹੋ ਸਕਦਾ ਹੈ। ਰੰਗਾਂ ਨਾਲ ਕੰਮ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਇਹ ਕੈਂਸਰ ਪਾਇਆ ਜਾਂਦਾ ਹੈ। ਜੇਕਰ ਮੂੰਹ ਵਿੱਚ ਪਾਣੀ ਚਲਾ ਜਾਵੇ ਤਾਂ ਅਧਰੰਗ ਅਤੇ ਨਿਊਰੋ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਦੂਸ਼ਣ: ਦਿੱਲੀ ਦੇ ਲੋਕਾਂ ਨੂੰ ਸਾਹ ਲੈਣਾ ਹੋਇਆ ਔਖਾ
Next articleਕਰੂੁਜ਼ ਡਰੱਗ ਕੇਸ: ਪ੍ਰਭਾਕਰ ਸੇਲ ਦੂੁਜੀ ਵਾਰ ਐੱਨਸੀਬੀ ਦੀ ਵਿਜੀਲੈਂਸ ਟੀਮ ਅੱਗੇ ਪੇਸ਼ ਹੋਇਆ