ਸਿੱਖਿਆ ਵਿਭਾਗ ਵਲੋਂ ਪਦੳੱਨਤ ਲੈਕਚਰਾਰਾਂ ਦਾ ਵਿਭਾਗੀ ਟੈਸਟ  ਲੈਣ ਦਾ ਪੱਤਰ ਨਾਦਰਸ਼ਾਹੀ ਫੁਰਮਾਨ – ਅਧਿਆਪਕ ਦਲ ਪੰਜਾਬ

ਲੰਮਾ ਸਮਾਂ ਸੇਵਾ ਕਰਨ ਉਪਰੰਤ ਪਦਉੱਨਤ ਹੋ¯ਏ ਲੈਕਚਰਾਰਾਂ ਦਾ ਟੈਸਟ ਲੈਣਾ ਅਧਿਆਪਕ ਵਰਗ ਦਾ ਅਪਮਾਨ

ਸਿੱਖਿਆ ਵਿਭਾਗ ਵਲੋਂ ਜਾਰੀ ਕੀਤਾ ਪੱਤਰ ਜਲਦ ਤੋਂ ਜਲਦ ਰੱਦ ਕੀਤਾ ਜਾਵੇ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਸੁਖਦਿਆਲ ਸਿੰਘ ਝੰਡ ਪ੍ਰਧਾਨ , ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ, ਲੈਕ ਰਜੇਸ਼ ਜੋਲ਼ੀ , ਸ: ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟਾ ਸੂਬਾਈ ਆਗੂਆਂ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਆਗੂਆਂ ਨੇ ਦੱਸਿਆ ਕਿ ਡਾਇਰੈਕਟਰ ਸਿਿਖਆ ਵਿਭਾਗ ਪੰਜਾਬ ਵਲੋਂ ਬੀਤੇ ਦਿਨ ਜਾਰੀ ਕੀਤੇ ਗਏ ਪਬਲਿਕ ਨੋਟਿਸ ਰਾਹੀ ਅਗਸਤ ਸਾਲ ਦੋ ਹਜਾਰ ਅਠਾਰਾਂ ਤੋਂ ਬਾਅਦ ਮਾਸਟਰ ਕੇਡਰ ਤੋਂ ਪਦਉੱਨਤ ਹੋਏ ਲੈਕਚਰਾਰਾਂ ਦਾ ਵਿਭਾਗੀ ਟੈਸਟ ਲੈਣ ਦਾ ਫੈਸਲਾ ਕੀਤਾ ਗਿਆ ਹੈ । ਜਿਸ ਵਿੱਚ ਸਬੰਧਿਤ ਵਿਸ਼ੇ ਦੇ ਨਾਲ ਨਾਲ ਕੰਪਿਊਟਰ ਵਿਸ਼ੇ ਨਾਲ ਸਬੰਧਤ ਮਲਟੀਪਲ ਚੁਆਇਸ ਪ੍ਰਸ਼ਨ ਹੋਣਗੇ ਅਤੇ ਇਸ ਟੈਸਟ ਨੂੰ ਪਾਸ ਕਰਨ ਲਈ ਹਰੇਕ ਪਦਉੱਨਤ ਲੈਕਚਰਾਰ ਨੂੰ ਚਾਰ ਮੌਕੇ ਦਿੱਤੇ ਜਾ ਰਹੇ ਹਨ। ਸਿੱਖਿਆ ਵਿਭਾਗ ਦੁਆਰਾ ਜਾਰੀ ਕੀਤੇ ਗਏ ਇਸ ਪੱਤਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।

ਆਗੂਆ ਨੇ ਕਿਹਾ ਕਿ ਸਿੱਖਿਆ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਇਹ ਪੱਤਰ ਨਾਦਰਸ਼ਾਹੀ ਫੁਰਮਾਨ ਹੈ ਜਿਸ ਦੇ ਖਿਲਾਫ ਸਮੁੱਚੇ ਅਧਿਆਪਕ ਵਰਗ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਵੀਹ ਪੰਝੀ ਸਾਲ ਦੀ ਮਾਸਟਰ ਕੇਡਰ ਵਿੱਚ ਲੰਮਾ ਸਮਾਂ ਸੇਵਾ ਕਰਨ ਉਪਰੰਤ ਹੀ ਹਰੇਕ ਅਧਿਆਪਕ ਦੀ ਪਦਉੱਨਤੀ ਕੀਤੀ ਜਾ ਰਹੀ ਹੈ ਅਤੇ ਇੰਨ੍ਹਾਂ ਲੰਮਾ ਸਮਾਂ ਸੇਵਾ ਕਰਨ ਉਪਰੰਤ ਪਦਉੱਨਤ ਹੋਣ ਤੋਂ ਬਾਅਦ ਸਬੰਧਤ ਲੈਕਚਰਾਰ ਦਾ ਵਿਭਾਗੀ ਟੈਸਟ ਲੈਣ ਦਾ ਫੈਸਲਾ ਸਿਿਖਆ ਵਿਭਾਗ ਵਲੋਂ ਅਧਿਆਪਕਾਂ ਦੀ ਕਾਰਜ ਕੁਸ਼ਲਤਾ ਅਤੇ ਨਿਪੁੰਨਤਾ ਤੇ ਸ਼ੱਕ ਦਾ ਪ੍ਰਗਟਾਵਾ ਕਰਨ ਦਾ ਸੰਕੇਤ ਹੈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਸਮੁੱਚੇ ਅਧਿਆਪਕ ਵਰਗ ਵਲੋਂ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ ਅਤੇ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਹਰੇਕ ਅਧਿਆਪਕ ਦੀ ਨਿਯੁਕਤੀ ਸਮੇਂ ਸਮੇਂ ਤੇ ਚੱਲ ਰਹੀ ਭਰਤੀ ਪ੍ਰਕਿਿਰਆ ਰਾਹੀ ਹੀ ਹੁੰਦੀ ਰਹੀ ਹੈ ਪਰੰਤੂ ਹੁਣ ਇੰਨ੍ਹਾਂ ਲੰਮਾ ਸਮਾਂ ਸੇਵਾ ਕਰਨ ਉਪਰੰਤ ਪਦਉੱਨਤ ਹੋਏੇ ਲੈਕਚਰਾਰਾਂ ਦਾ ਵਿਭਾਗੀ ਟੈਸਟ ਲੈਣ ਕਾਰਨ ਅਧਿਆਪਕ ਵਰਗ ਦੇ ਮਾਣ ਸਨਮਾਨ ਨੂੰ ਠੇਸ ਪਹੁੰਚੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਲਈ ਸਿਿਖਆ ਮੰਤਰੀ ਪੰਜਾਬ ਸ: ਪ੍ਰਗਟ ਸਿੰਘ ਕੋਲੋਂ ਮੰਗ ਕੀਤੀ ਗਈ ਕਿ ਇਸ ਨਾਦਰਸ਼ਾਹੀ ਪੱਤਰ ਨੂੰ ਜਲਦ ਤੋਂ ਜਲਦ ਵਾਪਿਸ ਲਿਆ ਜਾਵੇ।

ਇਸ ਮੌਕੇ ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਗੁਰਮੀਤ ਸਿੰਘ ਖਾਲਸਾ, ਵਨੀਸ਼ ਸ਼ਰਮਾ, ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ, ਜੋਗਿੰਦਰ ਸਿੰਘ, ਮਨਜੀਤ ਸਿੰਘ ਤੋਗਾਂਵਾਲ, ਰਣਜੀਤ ਸਿੰਘ ਮੋਠਾਂਵਾਲ, ਸੁਰਜੀਤ ਸਿੰਘ ਲੱਖਣਪਾਲ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ,ਵਿਜੈ ਕੁਮਾਰ ਭਵਾਨੀਪੁਰ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਆਸ਼ੀਸ਼ ਸ਼ਰਮਾ, ਭਾਗ ਸਿੰਘ, ਵਿਕਾਸ ਧਵਨ, ਰੇਸ਼ਮ ਸਿੰਘ ਰਾਮਪੁਰੀ, ਕੁਲਬੀਰ ਸਿੰਘ ਕਾਲੀ, ਡਾ. ਅਰਵਿੰਦਰ ਸਿੰਘ ਭਰੋਥ, ਵੱਸਣਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਗਾਂ, ਸੁਖਬੀਰ ਸਿੰਘ, ਮਨਜੀਤ ਸਿੰਘ ਥਿੰਦ, ਸੁਰਿੰਦਰ ਕੁਮਾਰ, ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਮਨੂੰ ਕੁਮਾਰ ਪ੍ਰਾਸ਼ਰ, ਮੁਖਤਿਆਰ ਲਾਲ, ਪਰਵੀਨ ਕੁਮਾਰ, ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, ਰੋਸ਼ਨ ਲਾਲ , ਮਨੋਜ ਟਿੱਬਾ, ਕਮਲਜੀਤ ਸਿੰਘ ਮੇਜਰਵਾਲ, ਅਮਰਜੀਤ ਸਿੰਘ ਕਾਲਾ, ਰਕੇਸ਼ ਕੁਮਾਰ ਕਾਲਾਸੰਘਿਆ, ਬਿਕਰਮਜੀਤ ਸਿੰਘ ਮੰਨਣ, ਸ਼ੁੱਭਦਰਸ਼ਨ ਆਨੰਦ ,ਸੁਖਜਿੰਦਰ ਸਿੰਘ ਢੋਲਣ, ਇੰਦਰਜੀਤ ਸਿੰਘ ਖਹਿਰਾ, ਲ਼ੈਕਚਰਾਰ ਵਿਕਾਸ ਭੰਬੀ, ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਹੁਸੈਨਪੁਰ, ਅਜੀਤਪਾਲ ਸਿੰਘ, ਅਮਨਦੀਪ ਸਿੰਘ ਵੱਲਣੀ, ਅਮਿਤ ਕੁਮਾਰ, ਅਤੁਲ ਸੇਠੀ, ਬਲਜਿੰਦਰ ਸਿੰਘ ਕਾਹਲਵਾਂ, ਨਰਿੰਦਰ ਭੰਡਾਰੀ, ਬਿਕਰਮਜੀਤ ਸਿੰਘ ਮੰਨਣ, ਹਰਜਿੰਦਰ ਸਿੰਘ ਨਾਂਗਲੂ, ਜਸਵਿੰਦਰ ਸਿੰਘ ਗਿੱਲ, ਮਹਾਂਵੀਰ, ਪਾਰਸ ਧੀਰ, ਰਜੇਸ਼ ਟਿੱਬਾ,ਮਨਿੰਦਰ ਸਿੰਘ ਰੂਬਲ,,ਸੰਦੀਪ ਸਿੰਘ , ਜਸਵਿੰਦਰ ਸਿੰਘ ਸੋਢੀ , ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਪਵਨ ਮੰਡ ਇੰਦਰਪੁਰ ਆਦਿ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਵਾਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਧਾਰਮਿਕ ਜਥੇਬੰਦੀਆਂ ਦੀ ਪ੍ਰਬੰਧਕਾਂ ਨਾਲ ਮੀਟਿੰਗ ਆਯੋਜਿਤ
Next articleਅਧਿਆਪਕ ਦਲ ਵੱਲੋ ਪੰਡਤ ਨਰੇਸ਼ ਕੁਮਾਰ ਸ਼ਰਮਾ ਦੇ ਅਚਾਨਕ ਹੋਏ ਦਿਹਾਂਤ ਤੇ ਦੁੱਖ ਦਾ ਇਜਹਾਰ