(ਸਮਾਜ ਵੀਕਲੀ)
ਸਹਿਰ ਗੱਡੀ ਦੀਆ ਸੀਟਾ ਤੇ ਕਵਰ ਚੜਾਉਣ ਲਈ ਮੈ ,ਘਰੋ ਸਵੇਰੇ, ਛੇਤੀ : ਚਲਾ ਗਿਆ ਕੰਮ ਨਵੈੜ ਕੇ ਘਰ ਜਲਦੀ ਵਾਪਿਸ, ਆ ਜਾਵਾ ਗਾ !!
ਸੀਟ ਕਵਰ ਦੇ ਕੰਮ ਕਰਨ ਵਾਲੇ ਦੀ ਦੁਕਾਨ ਤੋ ਥੋੜੀ ਦੂਰ ਕੁੜੀਆ ਦਾ ਕਾਲਜ ਵੀ ਸੀ !ਕਾਫੀ ਕੁੜੀਆ ਸਹਿਰ ਦੀਆ, ਆਸ ਪਾਸ ਦੀਆ ਕੁਝ ਐਕਟੀਵਾ ਤੇ ਕੁਝ ਦੋ ਚਾਰ ਇਕੱਠੀਆ ਪੈਂਦਲ ਕਾਲਜ ਵੱਲ ਤੁਰੀਆ ਜਾ ਰਹੀਆ ਸੀ !!
ਮੈ ਦੁਕਾਨ ਤੇ ਖੜੀ ਗੱਡੀ ਦੇ ਸੀਟ ਕਵਰ ਚਾੜਨ ਵਾਲੇ ਦੀ ਰੱਖੀ , ਕੁਰਸੀ ਤੇ ਬੈਠ ਗਿਆ ,ਮੈ ਦੇਖ ਰਿਹਾ ਮੁੰਡੇ ਆਉਦੇ ਆ ਕੋਈ ਬੋਲਟ ਤੇ,, ਪਟਾਕੇ ਮਾਰ ਕੇ ਕੋਲੋਂ ਲੰਘ ਜਾਦਾ , ਕੋਈ ਗੱਡੀ ਵਿੱਚ ਇੱਕ ਦੋ ਟੈਰਕਟਰ ਤੇ ਪੰਜਾਬੀ ਗੀਤ ਲਾ ਕੇ ਗੇੜੇ ਮਾਰੀ ਗਏ !!
ਸਰੇਆਮ ਦੇਖਦਾ ਸੀ:: ਇਹ ਜੋ ਹਰਕਤਾ ਕਰਦੇ ਆ, ਉਹ ਗਲਤ ,ਮੈ ਉਸ ਸੀਟ ਕਵਰ ਚਾੜਨ ਵਾਲੇ ਨੂੰ ਕਿਹਾ ,ਇਸ ਰਸਤੇ ਤੇ ਸਵੇਰੇ ਤੇ ਜਦ ਕਾਲਜ ਨੂੰ ਛੁੱਟੀ ਹੁੰਦੀ ਉਸ ਟਾਇਮ ਪੁਲਿਸ ਨੂੰ ਖੜਨਾ ਚਾਹੀਦਾ!!ਜੋ ਮੰਡੀਰ ਕਰ ਰਹੀ ਇਹਨਾ ਨੂੰ ਅਕਲ ਸਾਖਾਉਣੀ ਚਾਹੀਦੀ ਆ !!
ਐਨੇ ਨੂੰ ਉੱਥੇ ਰੋਲਾ ਪੈ ਗਿਆ:: ਕੋਲੋ ਲੰਘਦੀ ਸਰਹੰਦ ਨਹਿਰ ਕੋਲ ਚੁਰਾਹੇ ਤੇ ਕੁੜੀਆ ਦੀ ਫੈਕਟਰੀ ਵਾਲੀ ਬੱਸ ਦੀ ਜੀਪ ਨਾਲ ਟੱਕਰ ਹੋ !!,ਬੱਸ ਨਹਿਰ ਦੇ ਵਿੱਚ ਗਿਰਦੀ ਗਿਰਦੀ ਦੱਰਖਤਾ ਵਿੱਚ ਲੱਗ ਕੇ ਕਨਾਰੇ ਤੇ ਪੱਲਟ ਗਈ !!
ਮਾਲਵੇ ਦੇ ਲੁਧਿਆਣੇ ਏਰੀਏ ਵਿੱਚ ਧਾਗਾ ਮਿੱਲਾ ਕਾਫੀ ਆ ਆਸ ਪਾਸ ਤੋ ਕਾਫੀ ਕੁੜੀਆ ਔਰਤਾ ਕੰਮ ਕਰਨ ਆਉਦੀਆ ਨੇ !!
ਸਾਡੇ ਕੋਲ ਖੜੇ ਬੰਦੇ ਗੱਲਾ ਕਰਨ ਲੱਗ ਪਏ, ਇਹ ਕੁੜੀਆ ਵੀ ਘਰੇ ਕੰਮ ਨਹੀ ਕਰਦੀ ਐਵੇ ਫੈਕਟਰੀਆ ਵਿੱਚ ਆ ਜਾਦੀਆ ਧੱਕੇ ਖਾਣ ਵੇਲੜਾ !!
ਇੱਕ ਦੋ ਨੇ ਇਹ ਵੀ ਕਹਿ ਦਿੱਤਾ ਉੱਥੇ ਫੈਕਟਰੀਆ ਵਿੱਚ ਬਈਆ ਨਾਲ ਕੰਮ ਕਰਦੀਆ:: ਘਰੇ ਕੋਈ ਕੰਮ ਨੂੰ ਕਿਹੇ ਆ ਮੌਤ ਪੈ ਜਾਦੀ ਆ ਐਵੇ ਨਜ਼ਾਰੇ ਲੈਦੀਆ ਫਿਰ ਅੱਜ ਕੱਲ ਆਰ ਕੈਸਿਟਾਰਾ ਵਿੱਚ ਬਥੇਰਾ ਨੱਚਦੀਆ ਬਥੇਰੇ ਵੱਡੇ ਫੋਨ ਰੱਖੀ ਫਰਦੀਆ!!
ਅਸੀ ਆਪਣੀ ਕਾਰ ਲੈ ਕੇ ਵੀਹ ਕੁ ਮਿੰਟ ਵਿੱਚ ਨਹਿਰ ਕੋਲ ਪਹੁੰਚ ਗਏ,:: ਬੱਸ ਵਿੱਚੋ ਕੁੜੀਆ ਨੂੰ ਕੱਢ ਰਿਹੇ ਸੀ ,ਜਿਹੜੀਆ ਕੁੜੀਆ ਮੂਹਰੇ ਬੈਠੀਆ ਸੀ ਕਾਫੀ ਸੱਟਾ ਲੱਗੀਆ ਸੀ !!
ਬਹੁਤ ਰੋ ਰੋ ਕੇ ਕਹਿ ਰਹਿ ਆ ਸੀ : ਸਾਡੇ ਘਰ ਦਾ ਹੁਣ ਔਖਾ ਹੋ ਜਾਣਾ ,,ਕੋਈ ਕਹਿ ਰਹੀ ਸੀ ਮਾਂ ਬਾਪ ਦਾਵਈ ਮੇਰੀ ਤਨਖਾਹ ਨਾਲ ਚਲਦੀ ਆ , ਜਿੰਨੀ ਆ ਕੁੜੀਆ ਦੇ ਸੱਟਾ ਜਿਆਦਾ ਸੀ ਹਸਪਤਾਲ ਭੇਜ ਤਾ !!
ਜਦ ਮੇਰੀ ਨਿਗਾ ਗੱਡੀ ਪਾਲਟੀ ਹੋਈ ਚੋ ਖਿਲਰੇ ਸਮਾਨ ਤੇ ਪਈ , ਜੋ ਮੈ ਦੇਖਿਆ ਅਖਬਾਰ ਦੇ ਪੇਪਰ ਵਿੱਚ ਲਵੇਟੀਆ ਰੋਟੀਆ ਵਿੱਚ ਲਾਲ ਮਿਰਚਾ ਦਾ ਅਚਾਰ ਖਿੱਲਰਿਆ ਪਿਆ !!
ਜਦ ਮੈ ਉਹ ਰੋਟੀਆ ਤੇ ਨਾਲ ਮਿਰਚਾ ਦਾ ਅਚਾਰ ਲਫਾਫਿਆ ਵਿੱਚ ਖਿੱਲਰਿਆ ਦੇਖਿਆ,:: ਉਹ ਮਿਰਚਾ ਦੇ ਆਚਰ ਵਾਲੀਆ ਰੋਟੀਆ ਉਹਨਾ ਵਿੱਚੋ ਕਈ ਕੁੜੀਆ ਦੀ ਸੀ !!
,ਉਹ ਸਭ ਦੇਖ ਕੇ ਮੈਨੂੰ ਜਿਹੜੇ ਥੋੜਾ ਟਾਇਮ ਪਹਿਲਾ ਸੀਟਾ ਦੀ ਦੁਕਾਨ ਤੇ ਖੜੇ ਬੰਦੇ ਗੱਲਾ ਕਰਦੇ ਸੀ !!ਕੁੜੀਆ ਤਾ ਨਜਾਰੇ ਲੈਦੀਆ ਫੈਕਟਰੀਆ ਵਿੱਚ, ਘਰੇ ਕੰਮ ਨਹੀ ਕਰਦੀਆ, ਇਹ ਰੋਟੀ ਤੇ ਆਚਾਰ ਅਖਬਾਰ ਦੇ ਪੇਪਰ ਵਿੱਚ ਲਪੇਟ ਕੇ ਲੈ ਆਉਣ ਵਾਲੀਆ !!
ਕੁੜੀਆ ਨਂਜਾਰੇ ਲੈਣ ਨਹੀ ਆਪਣੇ ਘਰਾ ਦੀਆ ਮਜਬੂਰੀਆਂ ਕਰਕੇ ਆਉਦੀਆ ਫੈਕਟਰੀਆ ਵਿੱਚ ਕੰਮ ਕਰਨ ,!! ,ਹਰੇਕ ਇਨਸਾਨ ਦੀ ਆਪਣੀ ਆਪਣੀ ਮਜਬੂਰੀ ਹੁੰਦੀ ਆ !!,
ਜਿਹੇ ਕੋਈ ਭੱਠੇ ਤੇ ਇੱਟਾ ਦਾ ਕੰਮ ਕਰਦਾ ਮਜਦੂਰ ਹੋਵੇ ਜਾ ਕੋਈ ਜੱਜ ਦੀ ਕੁਰਸੀ ਬੈਠਾ ਹੋਵੇ ::ਖਾਣੀ ਸਭ ਨੇ ਤਿੰਨ ਰੋਟੀ ਆ !! ਮੰਗ ਕੇ ਖਾਣਾ ਗੁਨਾਹ ਮਿਹਨਤ ਕਰਕੇ ਖਾਣਾ ਕੋਈ ਗੁਨਾਹ ਨਹੀ !!
ਮਿਹਨਤ ਕਰਨ ਅਤੇ ਕਿਸੇ ਅੱਗੇ ਮਿੰਨਤ ਕਰਨ ਵਿੱਚ ਬਹੁਤ ਫਰਕ ਹੁੰਦਾ!
ਬਿਨਾ ਦੇਖੇ ਬਿਨਾ ਸੋਚੇ ਸਮਝੇ ਕਿਸੇ ਨੂੰ ਗਲਤ :ਕਹਿਣਾ ਬਦਨਾਮ ਕਰਨਾ : ਗਲਤ ਨਿਗਾ ਨਾਲ ਦੇਖਣਾ ਇਹ ਬਹੁਤ ਗਲਤ ਆ !!
ਮੈ ਅੱਜ ਖੜਾ ਇਹ ਸੋਚਦਾ ਰਿਹਾ ::ਦੁਨੀਆ ਵਿੱਚ ਅੱਖਾ ਦਾ ਇਲਾਜ ਤਾ ਹੈ! ਪਰ ਆੜੀ ਨਿਗਾ ਤੇ ਮਾੜੀ ਸੋਚ ਦਾ ਕੋਈ ਇਲਾਜ ਨਹੀ !!
ਗੁਰਦੀਪ ਸਿੰਘ ਭਮਾਂ ਕਲਾਂ (ਡੁਬਈ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly