ਮੇਹਰ ਸਿੰਘ ਰੰਧਾਵਾ ਵੀ ਰੁਖ਼ਸਤ ਹੋ ਗਿਆ

(ਸਮਾਜ ਵੀਕਲੀ)

ਯਾਰਾਂ ਦਾ ਯਾਰ ਸੀ ਰੰਧਾਵਾ ਸੀਨੀਅਰ ਪਤਰਕਾਰ ਤੇ ਬੁੱਧੀ ਜੀਵੀ ਇਤਿਹਾਸਕਾਰ ਮੰਝਿਆ ਹੋਇਆ ਲੇਖਕ ਸਹਿਤਕਾਰ ਸਹਿਜ ਸੁਭਾਅ ਦਾ ਫ਼ਰਕ ਜਿਹਾਂ ਜੱਟ ਬਜ਼ੁਰਗ ਅਖਰਾਂ ਵਿੱਚ ਫੋਜੀਆ ਦੇ ਬੰਬਾਂ ਵਰਗੀ ਪਕੜ ਮੈਂ ਅਕਸਰ ਸਤਿਕਾਰ ਯੋਗ ਬਜ਼ੁਰਗ ਬਾਬਾ ਬੋਹੜ ਪਤਰਕਾਰ ਨੂੰ ਗੁਰੂ ਜੀ ਕਹਿ ਕੇ ਸਤਿਕਾਰ ਦਿੰਦਾ ਅਕਸਰ ਫੋਟੋ ਗਰਾਫਰ ਸੁਖਾਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਸਮਾਜ ਵਿਚਲੀਆਂ ਸਰਗਰਮੀਆਂ ਦੀਆਂ ਖਬਰਾਂ ਰੋਜ਼ਾਨਾ ਅਜੀਤ ਦੇ ਦਫ਼ਤਰ ਜਲੰਧਰ ਵਿੱਚ ਪਹੁੰਚਾਉਂਦਾ ਰਾਤ ਦਿਨ ਮਿਹਨਤ ਤੇ ਅਜੀਤ ਲਈ ਘਾਲਣਾ ਸਚਮੁੱਚ ਰੰਧਾਵਾ ਜੀ ਵਰਗੇ ਪਤਰਕਾਰ ਘਰ ਘਰ ਨਹੀਂ ਜੰਮਦੇ ਹਰ ਸਲਾਹ ਹਰ ਗਲ ਸਾਂਝੀ ਕਰਨੀ ਤੇ ਗਹਿਣਾ ਸੱਚ ਚੰਦੀ ਆ ਭਲਾ ਜਿਹੜਾ ਬੰਦਾ ਸੀ ਤੈਨੂੰ ਕਿਵੇਂ ਲਗਾ ?

ਮੈਂ ਸੋਚਾਂ ਵਿੱਚ ਪੈ ਜਾਣਾ ਕਿ ਗੁਰੂ ਜੀ ਦੇ ਪੁੱਛਣ ਦਾ ਅੰਦਾਜ਼ ਕੀ ਹੈ ਮੈਂ ਕੀ ਬਿਆਨ ਕਰਾਂ । ਇੱਕ ਵਾਰ ਰੰਧਾਵਾ ਜੀ ਨੇ ਖਬਰ ਲਾਈਂ ਕਪੜੇ ਗਾਇਬ ਕਰਨ ਵਾਲਾ ਭੂਤ ਕਾਬੂ ਖ਼ਬਰ ਪੜ੍ਹੀ ਤਾਂ ਲੋਕਾਂ ਨੇ ਮਝ ਦਾ ਕਟਾ ਕ਼ਾਬੂ ਕਰ ਲਿਆ ਸੀ ਜੋਂ ਲੋਕਾਂ ਦੇ ਕਪੜੇ ਖਾ ਜਾਂਦਾ ਸੀ। ਇਸੇ ਤਰ੍ਹਾਂ ਕਾਲੇ ਕੁੱਤੇ ਨੂੰ ਰੋਟੀਆਂ ਪਾਉਣ ਦਾ ਕਿਸਾਨ ਵੀ ਮਸ਼ਹੂਰ ਹੈ ਜਿਸ ਦਾ ਜ਼ਿਕਰ ਉਨ੍ਹਾਂ ਕਿਤਾਬ ਵਿੱਚ ਵੀ ਕੀਤਾ ਚਾਹੇ ਸਰਗਰਮੀਆਂ ਹੋਣ ਸੱਭਿਆਚਾਰਕ ਮੇਲਾ ਹੋਵੇ ਕੋਈ ਕਵੀ ਸਭਾ ਹੋਵੇ ਹਰ ਇਕ ਵਿੱਚ ਸ਼ਿਰਕਤ ਕਰਨੀ ਤੇ ਹਰ ਇੱਕ ਵਿੱਚ ਪੂਰੀ ਤਰਾਂ ਪਕੜ ਬਣਾਉਣੀ ਕੋਈ ਰੰਧਾਵਾ ਜੀ ਤੋਂ ਸਿੱਖੇ ਕਿਹੜਾ ਗੁਣ ਸੀ ਜੋਂ ਪ੍ਰਮਾਤਮਾ ਦੀ ਮੇਹਰ ਸਿੰਘ ਤੇ ਸਚਮੁੱਚ ਮੇਹਰ ਸੀ ਮਹਿਤਪੁਰ ਵਿੱਚ ਬਣੇ ਪੰਜ ਆਬ ਕਲਾਂ ਮੰਚ ਦੇ ਮੁੱਖ ਸਲਾਹਕਾਰ ਸਨ ਗਾਇਕ ਤੇ ਚੈਅਰਮੈਨ ਭਗਵੰਤ ਸਿੰਘ ਜੱਬਲ ਚੈਅਰਮੈਨ , ਗੀਤਕਾਰ ਕਰਮ ਸਿੰਘ ਮੁਹਾਲਮੀ , ਕਵੀ ਦਰਸ਼ਨ ਸਿੰਘ ਕੋਮਲ, ਕਵੀ ਸੋਹਣ ਸਿੰਘ ਕਲਿਆਣ , ਤੇ ਦਾਸ ਹਰਜਿੰਦਰ ਸਿੰਘ ਚੰਦੀ ਨੂੰ ਉਨ੍ਹਾਂ ਦੇ ਜਾਣ ਨਾਲ ਗਹਿਰਾ ਸਦਮਾ ਲੱਗਾ ਹੁਣ ਕਿਸੇ ਮਿਹਰ ਸਿੰਘ ਨੇ ਨਹੀਂ ਕਹਿਣਾ ਚੰਦੀ ਆ ਕਿਤਾਬ ਮੈਂ ਤੇਰੇ ਲਈ ਲਿਆਇਆ ਪੜ ਕੇ ਦਸੀ l

ਅਸਲ ਵਿੱਚ ਇਹ ਗੁਰੂ ਜੀ ਦੀ ਵਡਿਆਈ ਹੁੰਦੀ ਸੀ ਨਹੀਂ ਤਾਂ ਮੈਂ ਨਾਚੀਜ਼ ਕੀ ਜਾਣਾ ਸ਼ਬਦ ਦਾ ਸਫ਼ਰ ਉਨ੍ਹਾਂ ਨੇ ਹਰ ਸਫ਼ਰ ਨੰਗੇ ਪਿੰਡੇ ਹੰਡਾਇਆ ਉਹ ਚਾਹੇ 1947 ਦੇ ਬਟਵਾਰੇ ਦੀ ਚੀਸ ਹੋਵੇ ਜਾਂ ਜਵਾਨ ਪੁੱਤਰ ਦੀ ਮੋਤ ਦਾ ਗਮ ਉਹ ਅਕਸਰ ਆਖਦਾ ਚੰਦੀ ਲੋਕ ਸਾਨੂੰ ਪਨਾਹਗੀਰ ਕਹਿੰਦੇ ਸਨ ਬੜਾ ਸੰਤਾਪ ਚਲਿਆ ਸੀ ਰੰਧਾਵਾ ਜੀ ਨੇ ਰੰਧਾਵਾ ਜੀ ਕੋਲ ਉਮਰ ਦਾ ਤਜਰਬਾ ਸੀ ਐਵੇਂ ਨਹੀਂ ਕਾਲਿਆਂ ਤੋਂ ਧੋਲੇ ਹੋਏ। ਚੋਰਾਸੀ ਦੇ ਸੰਤਾਪ ਦੀ ਗਲ ਹੋਵੇ ਜਾਂ ਸੰਤਾਲੀ ਦੀ ਵੰਡ ਦੀ ਜਾ ਅਜ ਦੀਆਂ ਰਾਜਨੀਤਕ ਸਰਗਰਮੀਆਂ ਦੀ ਅਲੋਚਨਾਂ ਦਾ ਕੋਈ ਜਵਾਬ ਨਹੀਂ ਸੀ ਉਨ੍ਹਾਂ ਨੇ ਮਹਿਤਪੁਰ ਦੇ ਕਵੀਆਂ ਨੂੰ ਲੈਕੇ ਕਹਿਣਾ ਅਗਲੇ ਐਤਵਾਰ ਸਾਉਣ ਮਹੀਨੇ ਤੇ ਕਵਿਤਾ ਜਾਂ ਗੀਤ ਲਿਖ ਕੇ ਗਾਇਉ ਫਿਰ ਦੇਖਾਂਗੇ।

ਰੰਧਾਵਾ ਸਾਬ ਨੇ 7 ਕਿਤਾਬਾਂ ਸਹਿਤ ਦੀ ਝੋਲੀ ਪਾਈਆਂ ਜਿਨ੍ਹਾਂ ਵਿੱਚ ਨਾਰਵੇ ਦੀਆਂ ਲੋਕ ਕਹਾਣੀਆਂ, ਅੱਧੀ ਰਾਤ ਦੇ ਸੂਰਜ ਦੀ ਧਰਤੀ, ਭਿੜਦੇ ਪੱਧਰ,ਵੰਡ ਦੇ ਅਲੇ ਜ਼ਖ਼ਮ, ਚਾਂਦੀ ਦਾ ਸ਼ਹਿਰ ਸੋਨੇ ਦਾ ਮੁਹੱਲਾ, ਪੰਜਾਬ ਦੀਆਂ ਬਾਰਾਂ ਵੰਡ ਤੇ ਪੁਨਰਵਾਸ ਦੇ ਅਲੇ ਜ਼ਖ਼ਮ, ਸੋਚਾਂ ਦੀ ਬਰੇਤੀ,ਮੇਰਾ ਅੰਬਰ ਸਵੈ-ਜੀਵਨੀ ਸ਼ਾਮਿਲ ਹਨ ਰੰਧਾਵਾ ਸਾਹਿਬ ਕਲਮ ਦੇ ਸਿਪਾਹੀ ਸਨ ਮਰਦੇ ਦਮ ਤੱਕ ਕਲਮ ਨਹੀਂ ਛੱਡੀ ਹਾਲੇ ਇੱਕ ਦਿਨ ਪਹਿਲਾਂ ਸੁੱਖੇ ਵੀਰ ਨਾਲ਼ ਮੈਂ ਫੋਨ ਤੇ ਰੰਧਾਵਾ ਜੀ ਨੂੰ ਖ਼ਬਰ ਲਖਵਾਈ ਗੜਕਵੀ ਅਵਾਜ਼ ਨਾਲੇ ਖਬਰ ਲਿਖੀ ਜਾਣ ਨਾਲ ਦੀ ਨਾਲ ਸਲਾਹ ਮਸ਼ਵਰਾ ਕਰੀ ਜਾਣ ਸ਼ਹਿਦ ਇਹ ਰੰਧਾਵਾ ਜੀ ਦੀ ਕਲਮ ਦੀ ਆਖਰੀ ਖਬਰ ਸੀ ਕਿ ਸੁੱਖੇ ਵੀਰ ਦਾ ਫੋਨ ਆਇਆ ਵੀਰੇ ਰੰਧਾਵਾ ਜੀ ਸਾਥ ਛੱਡ ਗਏ ਸੁਣ ਕੇ ਕੰਨ ਸੁੰਨ ਹੋ ਗਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਦਾਕਾਰੀ ਅਤੇ ਪੇਸ਼ਕਾਰੀ ਦਾ ਚਮਕਦਾ ਸਿਤਾਰਾ -ਰਾਜ ਕੁਮਾਰ ਤੁਲੀ
Next articleਵਕਤ