ਕਿਸਾਨ ਮੋਰਚਾ ਜਿੱਤ ਕੇ ਆਵਾਂਗੇ..

ਡਾ. ਲਵਪ੍ਰੀਤ ਕੌਰ "ਜਵੰਦਾ"

(ਸਮਾਜ ਵੀਕਲੀ)

ਅਸੀ ਵੀ ਦੀਵਾਲੀ ਮਨਾਵਾਂਗੇ ਉਸ ਦਿਨ ,
ਜਿਸ ਦਿਨ ਕਿਸਾਨ ਮੋਰਚਾ ਜਿੱਤ ਕੇ ਆਵਾਂਗੇ।

ਹਾਲੇ ਤਾਂ ਹਰ ਰੋਜ ਕੋਈ ਬੁਝ ਰਿਹਾ ਏ ਚਿਰਾਗ,
ਕਦੇ ਯੂਪੀ, ਕਦੇ ਹਰਿਆਣੇ ,ਕਦੇ ਪੰਜਾਬ,
ਆਓ ਅਸੀਂ ਹੁਣ ਇਹ ਕਸਮਾਂ ਖਾਵਾਂਗੇ।
ਆਉਣ ਵਾਲੀਆਂ ਨਸਲਾਂ ਲਈ ਅਸੀ ਕੁਰਬਾਨ ਹੋ ਜਾਵਾਂਗੇ।
ਅਸੀ ਵੀ ਦੀਵਾਲੀ ਮਨਾਵਾਂਗੇ ਉਸ ਦਿਨ ,
ਜਿਸ ਦਿਨ ਕਿਸਾਨ ਮੋਰਚਾ ਜਿੱਤ ਕੇ ਆਵਾਂਗੇ।

ਕੁਰਬਾਨੀਆਂ ਨੇ ਸ਼ਿਖਰਾ ਤੇ ਲਿਆਂਦਾ ਮੋਰਚਾ ਕਿਸਾਨੀ ਦਾ,
ਹੁਣ ਜਾਗ ਪਿਆ ਏ ਜਵਾਨ ਜਮਾਨਾ ਗਿਆ ਮਨਮਾਨੀ ਦਾ।
ਜਿਸ ਦਿਨ ਕੁਰਬਾਨੀਆਂ ਦਾ ਮੁੱਲ ਪੈ ਗਿਆ,
ਉਸ ਦਿਨ ਮਿੱਟੀ ਦੇ ਦੀਵੇ ਅਸੀ ਵੀ ਜਗਾਵਾਂਗੇ।
ਅਸੀ ਵੀ ਦੀਵਾਲੀ ਮਨਾਵਾਂਗੇ ਉਸ ਦਿਨ ,
ਜਿਸ ਦਿਨ ਕਿਸਾਨ ਮੋਰਚਾ ਜਿੱਤ ਕੇ ਆਵਾਂਗੇ।

ਜਿਸ ਦਿਨ ਹੋਵੇਗਾ ਮੇਰਾ ਕਿਸਾਨ ਮੋਰਚਾ ਫ਼ਤਿਹ,
ਉਸ ਦਿਨ ਅਸੀ ਵੀ ਪਟਾਕੇ ਚਲਾ ਨੱਚ ਭੰਗੜੇ ਪਾਵਾਂਗੇ।
ਸਬਰ,ਸਿਦਕ, ਮਜ਼ਬੂਤ ਇਰਾਦਾ ਲੈਕੇ ਚੱਲਾਗੇ ।
ਫੇਰ ਵੈਰੀ ਦੇ ਨੱਕ ਵਿਚ ਦਮ ਆਪਾ ਕਰ ਪਾਵਾਂਗੇ।
ਅਸੀ ਵੀ ਦੀਵਾਲੀ ਮਨਾਵਾਂਗੇ ਉਸ ਦਿਨ ,
ਜਿਸ ਦਿਨ ਕਿਸਾਨ ਮੋਰਚਾ ਜਿੱਤ ਕੇ ਆਵਾਂਗੇ।

ਹਾਲੇ ਤਾਂ ਵੈਰੀ ਨਿੱਤ ਕੋਝੀਆਂ ਚਾਲਾ ਪਿਆ ਕਰਦਾ ਏ,
ਕੋਈ ਅਣਹੋਣੀ ਨਾ ਹੋ ਜਾਵੇ ਦਿਲ ਮੇਰਾ ਡਰਦਾ ਏ।
ਚੌਕੰਨੇ ਰਹਿ ਕੇ ਜਦ ਅਸੀ ਇੱਕ ਮਿੱਕ ਹੋ ਜਾਵਾਂਗੇ,
ਮਾਤ ਦੇ ਕੇ ਵੈਰੀ ਨੂੰ ਅਸੀ ਇਕ ਨਵਾ ਯੁੱਗ ਪਲਟਾਵਾਂਗੇ।
ਅਸੀ ਵੀ ਦੀਵਾਲੀ ਮਨਾਵਾਂਗੇ ਉਸ ਦਿਨ ,
ਜਿਸ ਦਿਨ ਕਿਸਾਨ ਮੋਰਚਾ ਜਿੱਤ ਕੇ ਆਵਾਂਗੇ।

ਕੇਹਾ ਜਮਾਨਾ ਆਇਆ ਰੱਬਾ ਵਾੜ ਖੇਤ ਨੂੰ ਖਾਣ ਲੱਗੀ,
ਜਿੰਨਾ ਨੂੰ ਖਾਵਾਈਆਂ ਕੁੱਟ ਚੂਰੀਆ, ਚੁੰਘਾਈਆਂ ਮੱਝਾਂ ਬੂਰੀਆਂ,
ਓਹੀ ਅੱਜ ਵੱਟਦੇ ਨੇ ਵੇਖ ਸਾਨੂੰ ਪਏ ਘੂਰੀਆਂ,
ਇਸ ਕੰਡਿਆਲੀ ਥੋਰ ਨੂੰ “ਪ੍ਰੀਤ” ਅਸੀਂ ਹੁਣ ਪੁੱਟ ਵਿਖਾਵਾਂਗੇ,
ਅਸੀ ਵੀ ਦੀਵਾਲੀ ਮਨਾਵਾਂਗੇ ਉਸ ਦਿਨ ,
ਜਿਸ ਦਿਨ ਕਿਸਾਨ ਮੋਰਚਾ ਜਿੱਤ ਕੇ ਆਵਾਂਗੇ।

ਡਾ. ਲਵਪ੍ਰੀਤ ਕੌਰ ਜਵੰਦਾ
9814203357

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੱਖੜੇ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਦੀਵਾਲੀ ਮਨਾਈ