(ਸਮਾਜ ਵੀਕਲੀ)
ਭਾਰਤ ਦੇਸ਼ ਦੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਦੀਵਾਲੀ ਤੇ ਪਟਾਕੇ ਨਹੀ ਚਲਾਏ ਜਿਨ੍ਹਾਂ ਨੇ ਧੋੜੀ ਮਾਤਰਾ ਵਿੱਚ ਚਲਾਏ ਉਨ੍ਹਾਂ ਦਾ ਵੀ ਧੰਨਵਾਦ ਜਿਹੜੇ ਅਗੇ ਤੋਂ ਨਾ ਚਲਾਉਣ ਦਾ ਮਨ ਬਣਾ ਰਹੇ ਹਨ ਉਨ੍ਹਾਂ ਦਾ ਵੀ ਧੰਨਵਾਦ ਦੋਸਤੋ ਅਸੀਂ ਕਲਾ ਦੇ ਯੁੱਗ ਦੀ ਸਿਖਰ ਤੇ ਹਾਂ ਤੇ ਸਾਨੂੰ ਕੁਦਰਤ ਦਾ ਸੁਹੱਪਣ ਮਾਨਣ ਦਾ ਮੌਕਾ ਮਿਲਿਆ ਹੈ ਇਸ ਲਈ ਫਰਜ਼ ਤਾਂ ਇਹ ਬਣਦਾ ਹੈ ਕਿ ਅਸੀਂ ਕੁਦਰਤਿ ਨੂੰ ਹੋਰ ਖੂਬਸੂਰਤ ਤੇ ਸੋਹਣਾ ਤੇ ਹਰਿਆ ਭਰਿਆ ਬਣਾਉਣ ਲਈ ਯੋਗਦਾਨ ਪਾਈਏ ਪਰ ਅਸੀਂ ਕੁਦਰਤਿ ਨੂੰ ਪ੍ਰਦੂਸ਼ਿਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਦਿੱਲੀ ਵਰਗਾ ਮਹਾਂਨਗਰ ਦੇਸ਼ ਦੀ ਰਾਜਧਾਨੀ ਤੇ ਪੂਰਾ ਦੇਸ਼ ਗੰਧਕ, ਪੋਟਾਸ਼,ਬਰੂਦ, ਕੈਮੀਕਲ,ਦੀ ਚਾਦਰ ਤਾਣੀ ਸ਼ਾਹ ਲੈ ਰਿਹਾ ਹੈ
ਇਹ ਚਾਦਰ ਦੇਸ਼ ਤੇ ਅਸੀਂ ਦਿੱਤੀ ਹੈ ਦੋਸਤੋ ਜਦੋਂ ਅਸੀਂ ਆਪਣੀ ਖੁਸ਼ੀ ਲਈ ਦੀਵਾਲੀ ਦੀ ਖੂਬਸੂਰਤ ਰਾਤ ਨੂੰ ਪਟਾਕਿਆਂ ਦੇ ਪ੍ਰਦੂਸ਼ਣ ਨਾਲ ਪ੍ਰਦੂਸ਼ਿਤ ਕਰ ਰਹੇ ਹੁੰਦੇ ਹਾਂ ਤੇ ਅਸੀਂ ਇਹ ਵੀ ਨਹੀਂ ਦੇਖਦੇ ਕਿ ਆਂਢ ਗੁਆਂਢ ਵਿੱਚ ਕੋਈ ਮਰਗ ਹੋਈ ਹੋ ਸਕਦੀ ਹੈ ਜ਼ੋਰਦਾਰ ਧਮਾਕਿਆਂ ਵਾਲੇ ਪਟਾਕੇ ਚਲਾਉਣ ਤੋਂ ਪਹਿਲਾਂ ਇਹ ਵੀ ਨਹੀਂ ਸੋਚਦੇ ਕਿ ਆਂਢ ਗੁਆਂਢ ਕੋਈ ਹਾਰਟ ਦਾ ਮਰੀਜ਼ ਵੀ ਹੋ ਸਕਦਾ ਹੈ ਸਾਡੇ ਆਸੇ ਪਾਸੇ ਹਸਪਤਾਲ ਵਿਚ ਜੋਂ ਮਰੀਜ਼ ਹੁੰਦੇ ਹਨ ਉਹ ਵੀ ਮਨੁੱਖ ਹੀ ਹਨ ਜਿਨ੍ਹਾਂ ਨੂੰ ਡਾਕਟਰਾਂ ਦੁਆਰਾ ਨੀਂਦ ਦੀਆਂ ਗੋਲੀਆਂ ਜਾ ਦਵਾਈਆਂ ਦੇ ਕਿ ਕੁਝ ਪਲ ਲਈ ਸਕੂਨ ਦਿੱਤਾ ਗਿਆ ਹੁੰਦਾ ਹੈ ਪਰ ਅਸੀਂ ਉਨਾਂ ਦਾ ਸਕੂਨ ਚੈਨ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਕਈ ਬੱਚੇ ਉਚੇਰੀ ਪੜ੍ਹਾਈ ਲਈ ਪੇਪਰਾਂ ਦੀ ਤਿਆਰੀ ਕਰ ਰਹੇ ਹੁੰਦੇ ਹਨ
ਅਸੀਂ ਉਨ੍ਹਾਂ ਦਾ ਸੁਖ ਚੈਨ ਖੋ ਲੈਂਦੇ ਹਾਂ ਜੇਕਰ ਕੋਈ ਸਾਨੂੰ ਸਮਝਾਉਂਦਾ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਆਪਣੇ ਪੈਸਿਆਂ ਦੇ ਪਟਾਕੇ ਚਲਾਏ ਹਨ ਕਿਸੇ ਦਾ ਢਿੱਡ ਕਿਉਂ ਦੁਖਦਾ ਮਿਤਰੋਂ ਠੀਕ ਹੈ ਪੈਸੇ ਤੁਹਾਡੇ ਹਨ ਪਟਾਕੇ ਤੁਸੀਂ ਚਲਾਏ ਹਨ ਪਰ ਸੋਚ ਕੇ ਦੇਖੋ ਜੇਕਰ ਸਾਡੇ ਕਿਸੇ ਬੱਚੇ ਨੇ ਇਮਤਿਹਾਨ ਵਿੱਚ ਬੈਠਣਾ ਹੋਵੇ ਜਾਂ ਸਾਡੇ ਘਰ ਕੋਈ ਬਿਮਾਰ ਹੋਵੇ ਜਾਂ ਅਸੀਂ ਖ਼ੁਦ ਬਿਮਾਰ ਹੋਈਏ ਤੇ ਪਟਾਕਿਆਂ ਦੇ ਜ਼ੋਰ ਦਾਰ ਧਮਾਕੇ ਬਰਦਾਸ਼ਤ ਨਾ ਹੁੰਦੇ ਹੋਣ ਤਾਂ ਸਾਡਾ ਕੀ ਬਣੇਗਾ ਬਾਕੀ ਪੈਸੇ ਸਾਡੇ ਹਨ ਪਰ ਕੁਦਰਤ ਸਭ ਦੀ ਹੈ ਆਪਣੀ ਖੁਸ਼ੀ ਲਈ ਅਸੀਂ ਕਿਸੇ ਦਾ ਸੁਖ ਚੈਨ ਬਰਬਾਦ ਨਹੀਂ ਕਰ ਸਕਦੇ ਦੋਸਤੋ ਸਾਡੇ ਦੇਸ਼ ਦੀ ਅਬਾਦੀ ਡੇਢ ਸੋ ਕਰੋੜ ਦੇ ਲਗਭਗ ਹੈ
ਅਸੀਂ ਦੀਵਾਲੀ ਦੀ ਰਾਤ ਕਰੀਬ ਦਸ ਅਰਬ ਤੋਂ ਉਤੇ ਪਟਾਕੇ ਚਲਾਉਣ ਵਿੱਚ ਵਿਸ਼ਵ ਰਿਕਾਰਡ ਬਣਾਇਆ ਹੈ ਹਾਲੇ ਸਾਡਾ ਦੇਸ਼ ਭੁਖ ਮਰੀ ਗਰੀਬੀ ਨਾਲ ਜੂਝ ਰਿਹਾ ਹੈ ਕਿਸਾਨ ਅੰਦੋਲਨ ਤੇ ਹੈ ਪਰ ਖੁਦ ਕੁਝ ਕਿਸਾਨਾਂ ਨੂੰ ਛਡ ਕੇ ਕਰੀਬ ਬਹੁਤਿਆਂ ਨੇ ਦੀਵਾਲੀ ਮਨਾਈ ਤੇ ਪਟਾਕੇ ਚਲਾਉਣ ਵਿੱਚ ਸ਼ਿਰਕਤ ਕੀਤੀ ਉਨ੍ਹਾਂ ਇਹ ਵੀ ਸ਼ਰਮ ਨਹੀਂ ਕੀਤੀ ਕਿ ਦੇਸ਼ ਦੇ ਕਿਸਾਨ ਮਜ਼ਦੂਰ ਅੰਦੋਲਨ ਵਿੱਚ ਕਰੀਬ ਅੱਠ ਸੋ ਕਿਸਾਨ ਪ੍ਰਾਣ ਗਵਾ ਚੁੱਕੇ ਹਨ ਦੋਸਤੋ ਅਉ ਖੁਦ ਬਦਲੀਏ ਤੇ ਸਮਾਜ ਨੂੰ ਬਦਲੀਏ ਤੇ ਪ੍ਰਣ ਕਰੀਏ ਕਿ ਅਸੀਂ ਕੁਦਰਤਿ ਨੂੰ ਮੁਖ ਰਖਦਿਆਂ ਗਰੀਨ ਦੀਵਾਲੀ ਮਨਾਈਏ ਤੇ ਆਪਣੇ ਜਿਊਣ ਦੇ ਢੰਗ ਨੂੰ ਬਦਲੀਏ ਜੇਕਰ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਸੇ ਨੂੰ ਕੋਈ ਸ਼ਬਦ ਕੋੜਾ ਲਗਾ ਹੋਵੇ ਤਾਂ ਖਿਮਾ ਦਾ ਜਾਚਿਕ ਹਾਂ।
ਪਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ
ਤਹਿਸੀਲ ਨਕੋਦਰ ਜਿਲਾ ਜਲੰਧਰ
9814601638
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly