ਵਾਤਾਵਰਣ ਬਚਾਓ, ਨਹੀਂ ਤਾਂ ਬੱਚੇ ਅੱਗੇ ਆਉਣਗੇ: ਵਿਨੀਸ਼ਾ

ਗਲਾਸਗੋ (ਸਮਾਜ ਵੀਕਲੀ): ਭਾਰਤੀ ਸਕੂਲੀ ਵਿਦਿਆਰਥਣ ਵਿਨੀਸ਼ਾ ਉਮਾਸ਼ੰਕਰ (15) ਨੇ ਆਲਮੀ ਆਗੂਆਂ ਨੂੰ ਸਾਫ਼ ਸ਼ਬਦਾਂ ’ਚ ਆਖ ਦਿੱਤਾ ਹੈ ਕਿ ਜੇਕਰ ਪ੍ਰਿਥਵੀ ਨੂੰ ਬਚਾਉਣ ਲਈ ਉਹ ਅਗਵਾਈ ਨਹੀਂ ਦੇ ਸਕਦੇ ਹਨ ਤਾਂ ਬੱਚੇ ਖਾਸ ਕਰਕੇ ਭਵਿੱਖ ਦੀ ਪੀੜ੍ਹੀ ਕਮਾਨ ਸੰਭਾਲਣ ਲਈ ਤਿਆਰ ਹੈ। ਤਾਮਿਲ ਨਾਡੂ ਦੀ ਵਿਨੀਸ਼ਾ ਨੇ ਇਥੇ ਸੀਓਪੀ26 ਕਾਨਫਰੰਸ ਦੌਰਾਨ ਆਲਮੀ ਆਗੂਆਂ ਦੇ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਸਨ। ਉਸ ਨੇ ਆਲਮੀ ਆਗੂਆਂ, ਕੌਮਾਂਤਰੀ ਜਥੇਬੰਦੀਆਂ, ਸਿਵਲ ਸੁਸਾਇਟੀ ਤੇ ਕਾਰੋਬਾਰੀ ਆਗੂਆਂ ਨੂੰ ਉਨ੍ਹਾਂ ਦੀ ਪੀੜ੍ਹੀ ਨਾਲ ਖੜ੍ਹੇ ਹੋਣ ਦਾ ਸੱਦਾ ਦਿੱਤਾ ਅਤੇ ਪ੍ਰਿਥਵੀ ਨੂੰ ਬਚਾਉਣ ਲਈ ਕਾਢਾਂ ਅਤੇ ਪ੍ਰਾਜੈਕਟਾਂ ਦੀ ਹਮਾਇਤ ਕਰਨ ਲਈ ਕਿਹਾ।

ਪ੍ਰਿੰਸ ਵਿਲੀਅਮਜ਼ ਵਲੋਂ ਸ਼ੁਰੂ ਕੀਤੇ ਗਏ ਅਰਥਸ਼ਾਟ ਪੁਰਸਕਾਰ ਦੀ ਫਾਈਨਲਿਸਟ ਨੇ ਕਿਹਾ ਕਿ ਪ੍ਰਿਥਵੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੁਣੌਤੀ ਹੀ ਸਭ ਤੋਂ ਵੱਡਾ ਮੌਕਾ ਹੈ ਅਤੇ ਨੌਜਵਾਨਾਂ ਨੇ ਹੀ ਮਨੁੱਖਤਾ ਦੀਆਂ ਸਭ ਤੋਂ ਵੱਡੀਆਂ ਕਾਢਾਂ ਕੱਢੀਆਂ ਹਨ। ਵਿਨੀਸ਼ਾ ਨੇ ਕਿਹਾ ਕਿ ਇਹ ਸ਼ਿਕਾਇਤਾਂ ਕਰਨ ਦਾ ਨਹੀਂ ਸਗੋਂ ਕਾਰਵਾਈ ਕਰਨ ਦਾ ਵੇਲਾ ਹੈ ਜਿਸ ਨਾਲ ਸਾਰੇ ਖੁਸ਼ਹਾਲ ਅਤੇ ਤੰਦਰੁਸਤ ਬਣਨਗੇ। ਉਸ ਨੇ ‘ਆਪਣੀ ਹਵਾ ਨੂੰ ਸਾਫ਼’ ਬਣਾਉਣ ਦੇ ਵਰਗ ’ਚ ਕੋਇਲੇ ਨਾਲ ਪ੍ਰੈੱਸ ਕੀਤੇ ਜਾਂਦੇ ਕੱਪੜਿਆਂ ਲਈ ਸੂਰਜੀ ਊਰਜਾ ਨਾਲ ਪ੍ਰੈੱਸ ਕਰਨ ਦਾ ਬਦਲ ਦਿੱਤਾ ਹੈ। ਉਸ ਨਾਲ ਭਾਰਤੀ ਜੇਤੂ ਵਿਦਯੁਤ ਮੋਹਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਵਿਦਯੁਤ ਨੇ ਖੇਤੀਬਾੜੀ ਰਹਿੰਦ-ਖੂੰਹਦ ਨੂੰ ਮੁੜ ਵਰਤੋਂ ’ਚ ਲਿਆਉਣ ਦਾ ਪ੍ਰਾਜੈਕਟ ਤਿਆਰ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲਵਾਯੂ ਤਬਦੀਲੀ: ਕਰੋੜਾਂ ਡਾਲਰ ਖ਼ਰਚਣਗੇ ਬਰਤਾਨੀਆ ਤੇ ਕੈਨੇਡਾ
Next articleਸੋਨੀਆ ਵੱਲੋਂ ਅਮਰਿੰਦਰ ਦਾ ਅਸਤੀਫ਼ਾ ਪ੍ਰਵਾਨ