(ਸਮਾਜ ਵੀਕਲੀ)
ਦੀਪਾਵਲੀ ਤੋਂ ਦੂਸਰੇ ਦਿਨ ਭਾਰਤ ਵਰਸ਼ ਦੇ ਹਰ ਇੱਕ ਕਾਰੀਗਰ ਵਲੋਂ ਚਾਹੇ ਉਹ ਕਿਸੇ ਵੀ ਕਿੱਤੇ ਨਾਲ ਸੰਬੰਧਿਤ ਹੋਵੇ ਆਪਣੇ ਔਜ਼ਾਰਾਂ ਨੂੰ ਧੋਣ ਤੇ ਸਾਫ਼ ਕਰਨ ਤੋਂ ਬਾਅਦ ਪੂਜਾ ਕੀਤੀ ਜਾਂਦੀ ਹੈ ਜਿਸ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ ਉਸ ਨੂੰ ਕਲਾਂ ਦਾ ਭਗਵਾਨ ਸ਼ਿਲਪਕਾਰੀ ਭਗਵਾਨ ਵਿਸ਼ਵਕਰਮਾ ਮੰਨਿਆ ਜਾਂਦਾ ਹੈ ਪੁਰਾਤਨ ਗ੍ਰੰਥਾਂ ਮੁਤਾਬਕ ਬ੍ਰਹਮਾ ਦਾ ਪੁੱਤਰ ਧਰਮ ਹੋਇਆ ਹੈ ਤੇ ਧਰਮ ਦਾ ਪੁੱਤਰ ਵਾਸਤੂਦੇਵ ਵਾਸਤੂਦੇਵ ਦੀ ਪਤਨੀ ਅੰਗਰਸੀ ਦਾ ਪੁੱਤਰ ਹੈ ਸ਼ਿਲਪਕਾਰੀ ਕਲਾਂ ਦਾ ਜਨਮ ਦਾਤਾ ਭਗਵਾਨ ਵਿਸ਼ਵਕਰਮਾ ਇਸ ਬਾਬਤ ਕਿਹਾ ਜਾਂਦਾ ਹੈ ਕਿ ਬ੍ਰਹਿਮੰਡ ਵਿੱਚ ਭਵਨ ਨਿਰਮਾਣ , ਔਜ਼ਾਰਾਂ ਦੀ ਉਤਪਤੀ , ਇਨ੍ਹਾਂ ਦਾ ਨਾਮ ਕਰਨ ਤੇ ਗਿਆਨ ਦੀ ਉਤਪਤੀ ਦਾ ਮੁੱਖ ਖੋਜਕਰਤਾ ਹੈ
ਵਿਸ਼ਵਕਰਮਾਂ ਭਗਵਾਨ ਵਿਸ਼ਵਕਰਮਾ ਦੁਆਰਾ ਸ਼ਿਵ ਭਗਵਾਨ ਦਾ ਤ੍ਰਿਸ਼ੂਲ ,ਡਮਰੂ, ਸ਼ਿਵਪੁਰੀ, ਪਾਂਡਵਾਂ ਦਾ ਇੰਦਰਪ੍ਰਸਥ ਰਾਜ ਭਵਨ, ਭਗਵਾਨ ਇੰਦਰ ਦਾ ਸਵਰਗ, ਭਗਵਾਨ ਵਿਸ਼ਨੂੰ ਦਾ ਸੁਦਰਸਨ ਚਕ੍ਰ , ਸੰਖ, ਗਧਾ, ਵਿਛਨੂ ਪੁਰੀ, ਬ੍ਰਹਮ ਪੁਰੀ , ਜਮਪੁਰੀ, ਤੇ ਉਸ ਵਕਤ ਦੇ ਹਰ ਦੇਵਤੇ ਦੀ ਰਹਾਇਸ਼ ਤੇ ਸੁੰਦਰ ਅਬੂਸਨ ਗਹਿਣੇ ਤੇ ਹਥਿਆਰ ਸਭ ਵਿਸ਼ਵਕਰਮਾ ਜੀ ਦੀ ਕਲਾਂ ਦਾ ਨਮੂਨਾ ਹਨ ਸਰਸਵਤੀ , ਲਛਮੀ, ਪਾਰਬਤੀ , ਤੇ ਹੋਰ ਅਨੇਕਾਂ ਮਾਤਾਵਾਂ ਦੇ ਪਹਿਣਨ ਵਾਲੇ ਪੁਛਾਕੇ ਤੇ ਗਹਿਣੇ ਸਭ ਦੀ ਕਲਾ ਦਾ ਭਗਵਾਨ ਵਿਸ਼ਵਕਰਮਾ ਜਨਮ ਦਾਤਾ ਹੈ
ਇਹੀ ਕਾਰਨ ਹੈ ਕਿ ਅਜ ਦੇ ਯੁਗ ਵਿੱਚ ਚਾਹੇ ਕੋਈ ਭਵਨ ਨਿਰਮਾਣ ਦਾ ਕੰਮ ਕਰਦਾ ਹੈ , ਚਾਹੇ ਕੋਈ ਸੋਨੇ ਚਾਂਦੀ ਹੀਰੇ ਜਵਾਹਰਾਤ ਦਾ ਕਾਰੀਗਰ ਹੈ , ਚਾਹੇ ਲੱਕੜ ਦਾ ਜਾ ਰਾਜ ਮਿਸਤਰੀ ,ਜਾ ਲੋਹੇ ਦਾ ਸਮਾਨ ਬਣਾਉਣ ਵਾਲਾ ਹਰ ਕਲਾਂ ਕਿਰਤ ਨਾਲ ਜੁੜਿਆ ਵਿਅਕਤੀ ਸਭ ਤੋਂ ਪਹਿਲਾਂ ਆਪਣਾ ਇਸ਼ਟ ਸ਼ਿਲਪਕਾਰੀ ਭਗਵਾਨ ਵਿਸ਼ਵਕਰਮਾ ਨੂੰ ਮੰਨਦਾ ਹੈ ਕਿਹਾ ਜਾਂਦਾ ਹੈ ਕਿ ਭਗਵਾਨ ਵਿਸ਼ਵਕਰਮਾ ਦੀਆਂ ਤਿੰਨ ਹੋਰ ਪਤਨੀਆਂ ਹਨ ਰਤੀ, ਪ੍ਰਾਪਤੀ,ਨੰਦੀ, ਤੇ ਵਿਸ਼ਵਕਰਮਾ ਦੇ ਛੇ ਪੁਤਰ ਹੋਏ ਹਨ ਮਨੂੰ ਚਾਸੁਰਿ, ਸਮ,ਕਾਮ, ਹਰਸਿ, ਬਿਸਵਰੂਪ, ਬਿਰਤਾਸੁਰ, ਭਗਵਾਨ ਵਿਸ਼ਵਕਰਮਾ ਸ਼ਿਲਪਕਾਰੀ ਕਾਰੀਗਰਾਂ ਦੇ ਗੁਰੂ ਹਨ ਤੇ ਉਹ ਵਿਸ਼ਵਕਰਮਾ ਦੀ ਪੂਜਾ ਕਰਕੇ ਦਿਵਾਲੀ ਤੋਂ ਅਗਲੇ ਦਿਨ ਭਗਵਾਨ ਵਿਸ਼ਵਕਰਮਾ ਜੀ ਦਾ ਦਿਹਾੜਾ ਮਨਾਉਂਦੇ ਹਨ ਤੇ ਆਪਣੇ ਔਜ਼ਾਰਾਂ ਦੀ ਪੂਜਾ ਕਰਨ ਤੋਂ ਬਾਅਦ ਅਗਲੇ ਕੰਮ ਦੀ ਸ਼ੁਰੂਆਤ ਕਰਦੇ ਹਨ।
ਪਤਰਕਾਰ ਹਰਜਿੰਦਰ ਸਿੰਘ ਚੰਦੀ
ਮਹਿਤਪੁਰ ਤਹਿਸੀਲ ਨਕੋਦਰ ਜਿਲਾ ਜਲੰਧਰ
ਮੋਬਾਈਲ 9814601638
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly