ਗੁਹਾਟੀ (ਸਮਾਜ ਵੀਕਲੀ): ਅਸਾਮ ਦੀਆਂ ਸਾਰੀਆਂ ਪੰਜ ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ਇੱਥੇ ਹਾਕਮ ਧਿਰ ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ਨੇ ਸਾਰੀਆਂ ਪੰਜ ਸੀਟਾਂ ਜਿੱਤ ਲਈਆਂ ਹਨ। ਭਾਜਪਾ ਦੇ ਹਿੱਸੇ ਤਿੰਨ ਸੀਟਾਂ ਭਵਾਨੀਪੁਰ, ਮਰਿਆਨੀ ਤੇ ਥੋਅਰਾ ਆਈਆਂ ਹਨ ਜਦਕਿ ਇਸ ਦੀ ਭਾਈਵਾਲ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ (ਯੂਪੀਪੀਐੱਲ) ਨੇ ਬੋਡੋਲੈਂਡ ਇਲਾਕੇ ’ਚ ਦੋ ਸੀਟਾਂ ਗੋਸਾਈਗਾਓਂ ਤੇ ਤਾਮੁਲਪੁਰ ਜਿੱਤੀਆਂ ਹਨ।
ਮੇਘਾਲਿਆ ਦੀਆਂ ਦੋਵੇਂ ਵਿਧਾਨ ਸਭਾ ਸੀਟਾਂ ’ਤੇ ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਦੀ ਅਗਵਾਈ ਹੇਠਲੇ ਮੇਘਾਲਿਆ ਜਮਹੂਰੀ ਗੱਠਜੋੜ (ਐੱਮਡੀਏ) ਨੇ ਦੋ ਜਦਕਿ ਐੱਮਡੀਏ ਸਰਕਾਰ ’ਚ ਭਾਈਵਾਲ ਯੂਨਾਈਟਿਡ ਡੈਮੋਕਰੈਟਿਕ ਪਾਰਟੀ ਨੇ ਇੱਕ ਸੀਟ ਜਿੱਤੀ ਹੈ। ਮਿਜ਼ੋਰਮ ਦੀ ਤੁਈਰਿਆਲ ਵਿਧਾਨ ਸਭਾ ਸੀਟ ’ਤੇ ਮਿਜ਼ੋ ਨੈਸ਼ਨਲ ਫਰੰਟ ਦੇ ਉਮੀਦਵਾਰ ਨੇ ਜ਼ੋਰਮ ਪੀਪਲਜ਼ ਮੂਵਮੈਂਟ ਦੇ ਉਮੀਦਵਾਰ ਨੂੰ ਹਰਾਇਆ। ਮਿਜ਼ੋ ਨੈਸ਼ਨਲ ਫਰੰਟ ਐੱਨਡੀਏ ਦੀ ਭਾਈਵਾਲ ਪਾਰਟੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly