ਕਰੂਜ਼ ਡਰੱਗ ਮਾਮਲਾ: ਵੱਟਸਐਪ ਚੈਟ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਕੁਮਾਰ ਨੇ ਆਰੀਅਨ ਖਾਨ ਨੂੰ ਨਸ਼ੀਲਾ ਪਦਾਰਥ ਸਪਲਾਈ ਕੀਤਾ: ਅਦਾਲਤ

Aryan khan

ਮੁੰਬਈ (ਸਮਾਜ ਵੀਕਲੀ):  ਸ਼ਹਿਰ ਦੀ ਇਕ ਵਿਸ਼ੇਸ਼ ਅਦਾਲਤ ਨੇ ਕਰੂਜ਼ ਨਸ਼ੀਲੇ ਪਦਾਰਥ ਮਾਮਲੇ ਵਿਚ ਮੁਲਜ਼ਮ ਅਚਿਤ ਕੁਮਾਰ ਨੂੰ ਪਿਛਲੇ ਹਫ਼ਤੇ ਜ਼ਮਾਨਤ ਦਿੰਦੇ ਹੋਏ ਕਿਹਾ ਸੀ ਕਿ ਸਿਰਫ਼ ਵੱਟਸਐਪ ਚੈਟ ਦੇ ਆਧਾਰ ਉੱਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਨੇ ਮਾਮਲੇ ਵਿਚ ਮੁਲਜ਼ਮ ਆਰੀਅਨ ਖਾਨ ਅਤੇ ਅਰਬਾਜ਼ ਮਰਚੇਂਟ ਨੂੰ ਨਸ਼ੀਲੇ ਪਦਾਰਥ ਦੀ ਸਪਲਾਈ ਕੀਤੀ ਸੀ। ਅਦਾਲਤ ਦੇ ਪੂਰਨ ਆਦੇਸ਼ ਦੀ ਕਾਪੀ ਐਤਵਾਰ ਨੂੰ ਜਾਰੀ ਕੀਤੀ ਗਈ, ਜਿਸ ਵਿਚ ਨਾਰਕੋਟਿਕ ਕੰਟਰੋਲ ਬਿਊਰੋ ਦੇ ਪੰਚਨਾਮਾ ਰਿਕਾਰਡ ਦੀ ਸੱਚਾਈ ਉੱਤੇ ਵੀ ਸਵਾਲ ਉਠਾਏ ਗਏ ਅਤੇ ਕਿਹਾ ਗਿਆ ਕਿ ਉਹ ਮਨਘੜਤ ਤੇ ਸ਼ੱਕੀ ਲੱਗਦੇ ਹਨ। ਐੱਨਪੀਡੀਐੱਸ ਨਾਲ ਸਬੰਧਤ ਵਿਸ਼ੇਸ਼ ਅਦਾਲਤ ਦੇ ਜੱਜ ਵੀ.ਵੀ. ਪਾਟਿਲ ਨੇ ਅਚਿਤ ਕੁਮਾਰ ਨੂੰ ਸ਼ਨਿਚਰਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਨੇ ਆਪਣੇ ਪੂਰੇ ਹੁਕਮਾਂ ਵਿਚ ਕਿਹਾ ਕਿ ਆਰੀਅਨ ਖਾਨ ਨਾਲ ਵੱਟਸਐਪ ਉੱਤੇ ਹੋਈ ਗੱਲਬਾਤ ਨਾਲ ਇਹ ਸਾਬਿਤ ਨਹੀਂ ਹੁੰਦਾ ਕਿ ਉਹ ਇਨ੍ਹਾਂ ਕੰਮਾਂ ਵਿਚ ਸ਼ਾਮਲ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿੰਦ, ਨਾਇਡੂ ਤੇ ਮੋਦੀ ਵੱਲੋਂ ਪੰਜਾਬ ਤੇ ਹਰਿਆਣਾ ਸਣੇ ਹੋਰ ਰਾਜਾਂ ਦੇ ਲੋਕਾਂ ਨੂੰ ਸਥਾਪਨਾ ਦਿਵਸ ਦੀਆਂ ਵਧਾਈਆਂ
Next articleTLP is not about the sanctity of Islam