ਜਲੰਧਰ (ਸਮਾਜ ਵੀਕਲੀ)- ਅੱਜ ਮਿਤੀ: 29.10.2021 ਨੂੰ, ਜਿਲਾ ਕਚਿਹਰੀਆਂ, ਜਲੰਧਰ ਦੇ ਪਰਿਸਰ ਵਿੱਚ, ਬਹੁਜਨ ਸਮਾਜ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਐਡਵੋਕੇਟ ਪ੍ਰਿਤਪਾਲ ਸਿੰਘ, ਵਾਈਸ ਪ੍ਰਧਾਨ ਜਲੰਧਰ (ਨੌਰਥ) ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਜਲੰਧਰ ਦੇ ਬਹੁਤ ਸਾਰੇ ਐਡਵੋਕੇਟਸ ਸ਼ਾਮਿਲ ਹੋਏ। ਇਸ ਮੌਕੇ ਤੇ ਐਡਵੋਕੇਟ ਮੋਹਨ ਲਾਲ ਫਿਲੋਰੀਆ, ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਹਰਭਜਨ ਦਾਸ ਸਾਂਪਲਾ, ਐਡਵੋਕੇਟ ਬਲਦੇਵ ਪ੍ਰਕਾਸ਼ ਰਲ੍ਹ, ਐਡਵੋਕੇਟ ਰਜਿੰਦਰ ਕੁਮਾਰ, ਐਡਵੋਕੇਟ ਸਤਪਾਲ ਵਿਰਦੀ, ਐਡਵੋਕੇਟ ਮਧੂ ਰਚਨਾ ਅਤੇ ਐਡਵੋਕੇਟ ਰਾਜੂ ਅੰਬੇਡਕਰ ਜੀ ਨੇ ਆਪਣੇ ਕੀਮਤੀ ਵਿਚਾਰ ਰੱਖੇ ਅਤੇ ਸਮਾਜ ਵਿੱਚ ਸਾਨੂੰ ਇੱਕਠ ਅਤੇ ਭਾਈਚਾਰਾ ਕਾਇਮ ਰੱਖਣ ਬਾਰੇ ਕਿਹਾ।
ਇਸ ਮੋਕੇ ਤੇ ਵਿਸ਼ੇਸ਼ ਤੋਰ ਤੇ ਐਡਵੋਕੇਟ ਰਣਜੀਤ ਸਿੰਘ (ਹੋਸ਼ਿਆਰਪੁਰ), ਜਨਰਲ ਸਕੱਤਰ, ਪੰਜਾਬ, ਅਤੇ ਐਡਵੋਕੇਟ ਵਿਜੇ ਬੱਧਨ (ਜਲੰਧਰ)ਜਨਰਲ ਸਕੱਤਰ, ਪੰਜਾਬ ਜਿਹਨਾ ਨੂੰ ਪਾਰਟੀ ਵੱਲੋਂ ਕੋਰਡੀਨੇਟਰ ਨਿਯੁਕਤ ਕੀਤਾ ਗਿਆ ਹੈ, ਜਿਹਨਾ ਦੀ ਪਾਰਟੀ ਵੱਲੋਂ ਪੰਜਾਬ ਪੱਧਰ ਦਾ ਬੀ.ਐਸ.ਪੀ. ਲੀਗਲ ਸੈਲ ਤਿਆਰ ਕਰਨ ਦੀ ਜਿੰਮੇਵਾਰੀ ਲਗਾਈ ਗਈ ਹੈ। ਐਡਵੋਕੇਟ ਵਿਜੇ ਬੱਧਨ ਨੇ ਸਾਰੇ ਵਕੀਲਾਂ ਦੀ ਦਿੱਕਤਾਂ ਨੂੰ ਧਿਆਣ ਨਾਲ ਸੁਣਿਆ ਅਤੇ ਉਹਨਾ ਨੂੰ ਇਹ ਯਕੀਨ ਦਵਾਇਆ ਕਿ ਵੱਧ ਤੋਂ ਵੱਧ ਬੀ.ਐਸ.ਪੀ. ਦਾ ਸਹਿਯੋਗ ਦਿਉ ਤਾਂਜੋ ਸੱਤਾ ਵਿੱਚ ਆਕੇ ਇਹਨਾ ਮੁਸ਼ਕਲਾਂ ਦਾ ਹੱਲ ਕੱਡ ਸਕਣ।ਐਡਵੋਕੇਟ ਰਣਜੀਤ ਸਿੰਘ (ਹੋਸ਼ਿਆਰਪੁਰ) ਨੇ ਦੱਸਿਆ ਕਿ ਬੀ.ਐਸ.ਪੀ. ਪੰਜਾਬ ਪੱਧਰ ਤੇ ਮਿਤੀ 21.11.2021 ਨੂੰ ਇੱਕ ਵਿਸ਼ਾਲ ਸੰਮੇਲਨ ਦਾ ਆਯੋਜਨ ਜਲੰਧਰ ਵਿੱਚ ਕਰਨ ਜਾ ਰਹੀ ਹੈ, ਜਿਸ ਵਿੱਚ ਬੀ.ਐਸ.ਪੀ. ਦੇ ਲੀਗਲ ਸੈਲ ਦੀ ਘੋਸ਼ਨਾ ਕੀਤੀ ਜਾਵੇਗੀ। ਉਹਨਾ ਨੇ ਇਸ ਸੰਮੇਲਨ ਵਿੱਚ ਸਾਰਿਆ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਸੱਦਾ ਦਿੱਤਾ ।
ਇਸ ਮੋਕੇ ਤੇ ਹੇਠ ਲਿਖੇ ਬਹੁਤ ਸਾਰੇ ਵਕੀਲ ਸਾਹਿਬਾਨ ਮੋਜੂਦ ਸਨ:-
ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਨਰਿੰਦਰ ਸਿੰਘ, ਐਡਵੋਕੇਟ ਰਣਜੀਤ ਸਿੰਘ, ਐਡਵੋਕੇਟ ਵਿਜੇ ਬੱਧਨ, ਐਡਵੋਕੇਟ ਮੋਹਨ ਲਾਲ ਫਿਲੋਰੀਆ, ਐਡਵੋਕੇਟ ਬਲਦੇਵ ਪ੍ਰਕਾਲ ਰਲ੍ਹ, ਐਡਵੋਕੇਟ ਮਧੁ ਰਚਨਾ, ਐਡਵੋਕੇਟ ਸਤਪਾਲ ਵਿਰਦੀ, ਐਡਵੋਕੇਟ ਰਾਜਕੁਮਾਰ ਬੈਂਸ, ਸਕੱਤਰ ਜਲੰਧਰ ਸ਼ਹਿਰੀ, ਐਡਵੋਕੇਟ ਰਾਜੂ ਅੰਬੇਡਕਰ, ਐਡਵੋਕੇਟ ਸਤਨਾਮ ਸੁਮਨ, ਐਡਵੋਕੇਟ ਰਜਿੰਦਰ ਕੁਮਾਰ, ਐਡਵੋਕੇਟ ਕਮਲਜੀਤ ਸਿੰਘ, ਐਡਵੋਕੇਟ ਹਰਭਜਨ ਦਾਸ ਸਾਂਪਲਾ, ਐਡਵੋਕੇਟ ਹਰਪ੍ਰੀਤ ਸਿੰਘ ਬੱਧਨ ਐਡਵੋਕੇਟ ਜਗਜੀਵਨ, ਐਡਵੋਕੇਟ ਕਿਰਨ ਕੁਮਾਰ, ਐਡਵੋਕੇਟ ਸੰਨੀ ਕੌਲ, ਐਡਵੋਕੇਟ ਪਵਨ ਬਿਰਦੀ ਐਡਵੋਕੇਟ ਮਾਯਾ ਦੇਵੀ, ਐਡਵੋਕੇਟ ਬਲਵਿੰਦਰ ਕੌਰ, ਐਡਵੋਕੇਟ ਪ੍ਰੀਤੀ ਭਾਟੀਆ ਅਤੇ ਕਰਨੈਲ ਸੰਤੋਖਪੁਰੀ (ਪ੍ਰਧਾਨ, ਜਲੰਧਰ ਨੌਰਥ)
ਜਾਰੀ ਕਰਤਾ : ਐਡਵੋਕੇਟ ਪ੍ਰਿਤਪਾਲ ਸਿੰਘ,ਵਾਈਸ ਪ੍ਰਧਾਨ ਜਲੰਧਰ (ਨੌਰਥ)