ਆੜਤੀਆ ਐਸੋਸੀਏਸ਼ਨ ਵਲੋਂ ਫਾਇਰ ਬਿ੍ਗੇਡ ਦੀ ਬੱਸ ਹਲਕੇ ਨੂੰ ਸਮਰਪਿਤ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸ਼ਹੀਦ ਬਾਬਾ ਬੈਰਸੀਆਣਾ ਗੁਰਦੁਆਰਾ ਸਾਹਿਬ ਦਿੜ੍ਹਬਾ ਵਿਖੇ ਆੜਤੀਆਂ ਐਸੋਸੀਏਸ਼ਨ ਵੱਲੋਂ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਅਤੇ ਇਸ ਉਪਰੰਤ ਆੜਤੀਆਂ ਐਸੋਸੀਏਸ਼ਨ ਦਿੜ੍ਹਬਾ ਦੇ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਹੇਠ ਆੜਤੀਆਂ ਭਾਈਚਾਰੇ ਵੱਲੋਂ 14 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਤਿਆਰ ਕੀਤੀ ਗਈ ਫਾਇਰ ਬ੍ਰਿਗੇਡ ਦੀ ਬੱਸ ਦਿੜ੍ਹਬਾ ਹਲਕੇ ਦੇ ਲੋਕਾਂ ਨੂੰ ਸਮਰਪਿਤ ਕੀਤੀ ਗਈ ਅਤੇ ਜਿਸ ਦਾ ਉਦਘਾਟਨ ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲਿਆਂ ਵੱਲੋਂ ਕੀਤਾ ਗਿਆ।

ਇਸ ਮੌਕੇ ਐੱਸ. ਡੀ. ਐੱਮ (ਦਿੜ੍ਹਬਾ) ਡਾ: ਸਿਮਰਪ੍ਰੀਤ ਕੌਰ ਜੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆੜਤੀਆਂ ਐਸੋਸੀਏਸ਼ਨ ਦਿੜ੍ਹਬਾ ਵੱਲੋਂ ਫਾਇਰ ਬ੍ਰਿਗੇਡ ਦੀ ਬੱਸ ਦਿੜ੍ਹਬਾ ਹਲਕੇ ਨੂੰ ਆਪਣੇ ਨਿੱਜੀ ਫੰਡਾਂ ਵਿੱਚੋਂ ਨਵੀਂ ਫਾਇਰ ਬ੍ਰਿਗੇਡ ਦੀ ਬੱਸ ਦਿੜ੍ਹਬਾ ਹਲਕੇ ਦੇ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ। ਜੋ ਕਿ ਬਹੁਤ ਹੀ ਵਧੀਆ ਤੇ ਚੰਗਾ ਉਪਰਾਲਾ ਹੈ। ਪਹਿਲਾਂ ਵੀ ਆੜਤੀਆਂ ਐਸੋਸੀਏਸ਼ਨ ਦਿੜ੍ਹਬਾ ਸਮੇਂ ਸਮੇਂ ਤੇ ਲੋਕ ਭਲਾਈ ਦੇ ਕੰਮ ਕਰਦੀ ਰਹਿੰਦੀ ਹੈ। ਅਤੇ ਇਸ ਮੌਕੇ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ, ਮੈਂਬਰ ਰੂਪ ਚੰਦ ਉੱਭਿਆ,ਘਣਸਾਮ, ਵਾਸਦੇਵ ਬਾਗੜੀ,ਜੋਨੀ ਬਾਗੜੀ,ਪ੍ਰਦੀਪ ਸਿੰਗਲਾ,ਓਮ ਸੇਠ , ਕੀਮਤ ਰਾਮ ਨੇ ਕਿਹਾ ਕਿ ਦਿੜ੍ਹਬਾ ਹਲਕੇ ਦੇ ਲੋਕਾਂ ਨੂੰ ਫਾਇਰ ਬ੍ਰਿਗੇਡ ਦੀ ਬੱਸ ਦੀ ਬਹੁਤ ਹੀ ਜ਼ਰੂਰਤ ਸੀ। ਕਿਉਂਕਿ ਕਈ ਵਾਰ ਅੱਗ ਲੱਗਣ ਦੀਆਂ ਅਨਸੁਖਾਵਾਈਆ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ।

ਜਿਸ ਕਾਰਨ ਨਿੱਜੀ ਮਾਲੀ ਕਾਫੀ ਨੁਕਸਾਨ ਹੋ ਜਾਂਦਾ ਸੀ। ਇਸ ਮੌਕੇ ਡੀ. ਐੱਸ.ਪੀ ਪ੍ਰਿਥਵੀ ਸਿੰਘ ਚਹਿਲ,ਐੱਸ.ਐੱਚ .ਓ ਇੰਦਰਪਾਲ ਸਿੰਘ ਚੌਹਾਨ,ਨਾਇਬ ਤਹਿਸੀਲਦਾਰ ਗੁਰਬੰਸ ਸਿੰਘ, ਪੰਚਾਇਤ ਸੰਮਤੀ ਯੂਨੀਅਨ (ਸੰਗਰੂਰ) ਦੇ ਚੇਅਰਮੈਨ ਗੁਰਧਿਆਨ ਸ਼ਰਮਾ ਜਨਾਲ, ਪੰਚਾਇਤ ਯੂਨੀਅਨ (ਦਿੜ੍ਹਬਾ) ਦੇ ਪ੍ਰਧਾਨ ਜਸਕਰਨ ਸਿੰਘ ਕੜਿਆਲ, ਜਗਤਾਰ ਬਘਰੌਲ , ਗੁਰਸੇਵਕ ਸਿੰਘ ਰਟੌਲਾ ,ਗੁਰਿੰਦਰ ਸਿੰਘ ਗੁੱਜਰਾਂ,ਜਿੰਦਰ ਸਿੰਘ ਗੁੱਜਰਾਂ, ਬੇਅੰਤ ਸਿੰਘ ਕੈਂਪਰ, ਵਿੱਕੀ ਪੰਡਤ ਖਨਾਲ ਕਲਾਂ, ਜੱਸੀ ਸਿੰਘ ਢੰਢੋਲੀ, ਹਰਜੀਤ ਸਿੰਘ ਦੁੱਲਟ, ਜੱਸੀ ਸਰਪੰਚ ਮਹਿਲਾਂ, ਗੁਰਪ੍ਰੀਤ ਸਿੰਘ ਕੌਹਰੀਆਂ,ਨਰਿੰਦਰ ਸਿੰਘ ਨਾਟੀ ਸਰਪੰਚ ਮਰਦਖੇੜਾ, ਜਗਸੀਰ ਸਿੰਘ ਜੱਗਾ ਖਨਾਲ ਕਲਾਂ, ਰਾਮ ਸਿੰਘ ਉੱਭਿਆ , ਮੀਤਾ ਸਰਪੰਚ ਸਾਦੀਹਰੀ ,ਕੁਲਦੀਪ ਸਿੰਘ ਆੜਤੀਆ ਐਸੋਸੀਏਸ਼ਨ ਛਾਹੜ ਆਦਿ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਜ ਸੇਵੀ ਸੰਜੀਵ ਬਾਂਸਲ ਨੇ ਸ਼ਹੀਦ ਕਿਸਾਨਾਂ ਨੂੰ ਸਮਰਪਿਤ 27ਵੀਂ ਵਾਰ ਖੂਨਦਾਨ ਕੀਤਾ
Next articleਵਾਧੂ ਫੀਸਾਂ ਘਟਾਵੇ ਅਤੇ ਨਵੀਆਂ ਲਾਈਟਾਂ ਲਗਾਵੇ ਨਗਰ ਕੌਂਸਲ ਨੂਰਮਹਿਲ – ਨੰਬਰਦਾਰ ਯੂਨੀਅਨ