(ਸਮਾਜ ਵੀਕਲੀ)
ਦੀਵਾਲੀ ਆਈ, ਖੁਸ਼ੀ ਮਨਾਈਏ,
ਪਟਾਕੇ ਬੱਚਿਓ, ਬਿਲਕੁਲ ਨਾ ਚਲਾਈਏ।
ਪਟਾਕਿਆਂ ਦੇ ਬੜੇ ਹੁੰਦੇ ਨੁਕਸਾਨ,
ਕਰ ਦਿੰਦੇ ਸੱਭ ਰਾਖ ਸਮਾਨ।
ਐਤਕੀਂ ਸਾਰੇ ਬੂਟੇ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ।
ਹਾਸੇ ਖੇੜੇ ਖ਼ੁਸ਼ੀਆਂ ਖੇਡਣ,
ਵੇਹੜੇ ਦੇ ਵਿੱਚ ਰੁੱਖ ਜੇ ਮੇਲਣ।
ਬਹੁਤ ਕੁੱਝ ਇਹ ਦੇਵਣ ਰੁੱਖ,
ਫ਼ੇਰ ਵੀ ਸ਼ੁੱਕਰ ਨਾ ਕਰੇ ਮਨੁੱਖ।
ਆਓ ਬੱਚਿਓ ਕਹਾਣੀ ਸੁਣਾਵਾਂ,
ਰੁੱਖਾਂ ਦਾ ਥੋਨੂੰ ਹਾਲ ਦਿਖਾਵਾਂ।
ਕੱਟੇ ਵੱਢੇ ਰੋਣ ਕੁਰਲਾਉਣ,
ਤਾਂ ਵੀ ‘ਸੀਸਾਂ ਵੰਡੀ ਜਾਣ।
ਕਿੰਨਾਂ ‘ਕੁ ਭਾਰ ਇਹਨਾਂ ਦਾ ਲੱਗੇ!
ਸਾਨੂੰ ਜੀਵਨ ਦਾਨ ਨੇ ਦਿੰਦੇ।
ਲੰਬੀ ਜਿੰਦਗ਼ੀ, ਤੰਦਰੁਸਤ ਬਣਾਉਂਦੇ
ਬਿਮਾਰੀਆਂ ਨੂੰ ਵੀ ਦੂਰ ਭਜਾਉਂਦੇ।
ਆਓ ਇਸ ਵਾਰ ਕੁਦਰਤ ਨੂੰ ਹਸਾਈਏ,
ਧਰਤੀ ਮਾਂ ਨੂੰ ‘ਮਨਜੀਤ’ ਰੁੱਖਾਂ ਨਾਲ ਸਜਾਈਏ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly