ਧਰਮੀ ਹਕੂਮਤ

ਬਿੰਦਰ

(ਸਮਾਜ ਵੀਕਲੀ)

ਧਰਮੀਆਂ ਹੱਥ ਹਕੂਮਤ
ਜਦ ਕਦ ਅਉਂਦੀ ਏ

ਕੱਟੜ ਸੋਚ ਫਿਰ ਆਪਣੇ
ਰੰਗ ਵਿਖਾਉਂਦੀ ਏ

ਸੌੜੀ ਸਿਆਸਤ ਸੱਚ ਨੂੰ
ਜਦੋ ਦਬਾਉਂਦੀ ਏ

ਈਰਖਾ ਦੀ ਅੱਗ ਦੇਸ ਨੂੰ
ਫੇਰ ਜਲਾਉਂਦੀ ਏ

ਮਜ਼੍ਹਬੀ ਸਿੱਖਿਆ ਉਲਟੇ
ਪਾਠ ਪੜ੍ਹਾਉਂਦੀ ਏ

ਹਰ ਚੰਗਿਆੜੀ ਭਾਂਬੜ
ਫਿਰ ਬਣ ਜਾਂਦੀ ਏ

ਸੱਚ ਨੂੰ ਜਦੋੰ ਸਿਆਸਤ
ਮਾਰ ਮਕਾਂਉਂਦੀ ਏ

ਪਿੱਛੇ ਲੱਗ ਕੇ ਦੁਨੀਆਂ ਫੇਰ
ਪਛਤਾਉਂਦੀ ਏ

ਅਫੀਮ ਮਜ਼੍ਹਬ ਦੀ ਭਾਵੇਂ
ਲੋਕ ਮਰਾਂਉਂਦੀ ਏ

ਫਿਰ ਵੀ ਬਿੰਦਰਾ ਦੁਨੀਆਂ
ਮੁੜ ਮੁੜ ਖਾਂਦੀ ਏ

ਬਿੰਦਰ ਸਾਹਿਤ ਇਟਲੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੱਤਕ ਮਾਹ ਵਿਚ ਦੂਰ ਪਹਾੜੀਂ, ਕੂੰਜਾਂ ਦਾ ਕੁਰਲਾਣਾ !
Next articleਮਾਫੀਆ ਰਾਜ