ਮੁੰਬਈ (ਸਮਾਜ ਵੀਕਲੀ): ਡਰੱਗਜ਼ ਕੇਸ ’ਚ ਫਸੇ ਆਰੀਅਨ ਖ਼ਾਨ ਨੇ ਦੋਸ਼ ਲਾਇਆ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਉਸ ਦੀਆਂ ਵਟਸਐਪ ਚੈਟਸ ਦੇ ਗਲਤ ਮਤਲਬ ਕੱਢ ਰਿਹਾ ਹੈ ਤਾਂ ਜੋ ਉਸ ਨੂੰ ਫਸਾਇਆ ਜਾ ਸਕੇ। ਬੰਬੇ ਹਾਈ ਕੋਰਟ ’ਚ ਦਿੱਤੀ ਜ਼ਮਾਨਤ ਅਰਜ਼ੀ ’ਚ ਆਰੀਅਨ ਨੇ ਇਹ ਦੋਸ਼ ਲਾਏ ਹਨ। ਜੇਲ੍ਹ ’ਚ ਬੰਦ ਆਰੀਅਨ ਖ਼ਾਨ ਦੇ ਵਕੀਲਾਂ ਨੇ ਬੁੱਧਵਾਰ ਨੂੰ ਹਾਈ ਕੋਰਟ ਦਾ ਰੁਖ ਕੀਤਾ ਹੈ। ਹਾਈ ਕੋਰਟ ਵੱਲੋਂ 26 ਅਕਤੂਬਰ ਨੂੰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕੀਤੀ ਜਾਵੇਗੀ।
ਆਰੀਅਨ ਨੇ ਕਿਹਾ ਹੈ ਕਿ ਉਸ ਦੇ ਮੋਬਾਈਲ ਫੋਨ ਤੋਂ ਵਟਸਐਪ ਚੈਟ ਇਕੱਠੀਆਂ ਕਰਨਾ ਗਲਤ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਸ ਕੋਲੋਂ ਕੋਈ ਨਸ਼ਾ ਬਰਾਮਦ ਨਹੀਂ ਕੀਤਾ ਗਿਆ ਹੈ ਅਤੇ ਉਸ ਦਾ ਅਰਬਾਜ਼ ਮਰਚੈਂਟ ਤੇ ਅਚਿਤ ਕੁਮਾਰ ਨੂੰ ਛੱਡ ਕੇ ਹੋਰ ਮੁਲਜ਼ਮਾਂ ਨਾਲ ਕੋਈ ਸਬੰਧ ਨਹੀਂ ਹੈ। ਐੱਨਸੀਬੀ ਨੇ ਇਸ ਮਾਮਲੇ ’ਚ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਰਜ਼ੀ ’ਚ ਕਿਹਾ ਗਿਆ ਹੈ ਕਿ ਵਟਸਐਪ ਚੈਟ ਨੂੰ ਸਜ਼ਾ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ ਹੈ ਅਤੇ ਨਾ ਹੀ ਉਸ ਨੂੰ ਕਰੂਜ਼ ’ਤੇ ਵਾਪਰੀ ਘਟਨਾ ਨਾਲ ਜੋੜਿਆ ਜਾ ਸਕਦਾ ਹੈ। ਆਰੀਅਨ ਖ਼ਾਨ ਨੇ ਵਿਸ਼ੇਸ਼ ਅਦਾਲਤ ਵੱਲੋਂ ਜ਼ਮਾਨਤ ਦੇਣ ਤੋਂ ਇਨਕਾਰ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly