ਮੁੰਬਈ। ਅਦਾਕਾਰਾ ਅਨੰਨਿਆ ਪਾਂਡੇ ਤੋਂ ਵੀਰਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ। ਨੇ ਮੁੰਬਈ ਵਿੱਚ ਅਨੰਨਿਆ ਦੇ ਘਰ ਛਾਪਾ ਮਾਰਿਆ ਅਤੇ ਕਰੂਜ ਡਰੱਗਜ ਮਾਮਲੇ ਦੀ ਜਾਂਚ ਲਈ ਉਸ ਦਾ ਲੈਪਟਾਪ ਅਤੇ ਮੋਬਾਈਲ ਫੋਨ ਵੀ ਜਬਤ ਕਰ ਲਿਆ। ਇਸ ਮਹੀਨੇ ਦੇ ਸੁਰੂ ਵਿੱਚ, ਆਰੀਅਨ ਖਾਨ ਅਤੇ ਹੋਰਨਾਂ ਨੂੰ ਇਸੇ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ। ਅਨੰਨਿਆ ਪਾਂਡੇ ਨੂੰ ਅੱਜ ਸਵੇਰੇ 11 ਵਜੇ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਵੀਰਵਾਰ ਨੂੰ ਅਨੰਨਿਆ ਆਪਣੇ ਪਿਤਾ ਅਤੇ ਅਦਾਕਾਰ ਚੰਕੀ ਪਾਂਡੇ ਦੇ ਨਾਲ ਦਫਤਰ ਪਹੁੰਚੀ। 22 ਸਾਲਾ ਅਦਾਕਾਰਾ ਅਨੰਨਿਆ ਪਾਂਡੇ ਨੇ ਸਾਲ 2019 ਵਿੱਚ ਫਿਲਮਾਂ ਵਿੱਚ ਡੈਬਿਊ ਕੀਤਾ ਸੀ। ਉਸ ਦਾ ਨਾਂ ਕਥਿਤ ਤੌਰ ‘ਤੇ 2 ਅਕਤੂਬਰ ਨੂੰ ਕਰੂਜ ‘ਤੇ ਆਯੋਜਿਤ ਰੇਵ ਪਾਰਟੀ ਦੌਰਾਨ ਜਬਤ ਕੀਤੇ ਗਏ ਡਰੱਗਜ ਮਾਮਲੇ ਦੇ ਇੱਕ ਦੋਸੀ ਦੀ ਵਟਸਐਪ ਚੈਟ ਵਿੱਚ ਸਾਹਮਣੇ ਆਇਆ ਸੀ। ਐੱਨ.ਸੀ.ਬੀ. ਦੇ ਇੱਕ ਅਧਿਕਾਰੀ ਨੇ ਕਿਹਾ, “ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸਦਾ ਮਤਲਬ ਇਹ ਨਹੀਂ ਕਿ ਉਹ ਦੋਸੀ ਹੈ।” ਕਰੂਜ ‘ਤੇ ਛਾਪੇਮਾਰੀ ਤੋਂ ਬਾਅਦ ਸਾਹਰੁਖ ਖਾਨ ਦੇ 23 ਸਾਲਾ ਬੇਟੇ ਆਰੀਅਨ ਖਾਨ, ਉਸਦੇ ਦੋਸਤ ਅਰਬਾਜ ਵਪਾਰੀ ਅਤੇ ਕਈ ਹੋਰਨਾਂ ਨੂੰ ਅਧਿਕਾਰੀਆਂ ਨੇ ਗਿ੍ਰਫਤਾਰ ਕੀਤਾ ਸੀ। ਆਰੀਅਨ ਖਾਨ ਵਿਰੁੱਧ ਕੇਸ ਪੂਰੀ ਤਰ੍ਹਾਂ ਉਸ ਦੀ ਵਟਸਐਪ ਚੈਟ ‘ਤੇ ਅਧਾਰਤ ਹੈ, ਉਸ ਕੋਲੋਂ ਕੋਈ ਨਸੀਲਾ ਪਦਾਰਥ ਨਹੀਂ ਮਿਲਿਆ ਹੈ। ਆਰੀਅਨ ਖਾਨ 8 ਅਕਤੂਬਰ ਤੋਂ ਜੇਲ੍ਹ ਵਿੱਚ ਹੈ। ਬੁੱਧਵਾਰ ਨੂੰ ਉਸ ਨੂੰ ਅਦਾਲਤ ਨੇ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਦੀਆਂ ਵਟਸਐਪ ਚੈਟਾਂ ਤੋਂ ਪਤਾ ਚੱਲਦਾ ਹੈ ਕਿ ਨਸੀਲੇ ਪਦਾਰਥਾਂ ਦੀਆਂ ਗੈਰਕਨੂੰਨੀ ਗਤੀਵਿਧੀਆਂ ਵਿੱਚ ਉਸ ਦੀ ਸਮੂਲੀਅਤ ਸੀ।
HOME ਅਨੰਨਿਆ ਪਾਂਡੇ ਤੋਂ ਅੱਜ ਵੀ ਪੁੱਛਗਿੱਛ ਕਰੇਗੀ ਐਨਸੀਬੀ