ਭਾਜਪਾ ਦੇ ਰਾਜ ’ਚ ਮਹਾਰਿਸ਼ੀ ਵਾਲਮੀਕਿ ਦੀ ਵਿਚਾਰ ਧਾਰਾ ਅਤੇ ਦਲਿਤਾਂ ’ਤੇ ਹਮਲੇ ਹੋ ਰਹੇ ਨੇ: ਰਾਹੁਲ ਗਾਂਧੀ

Congress leaders Rahul Gandhi

ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਗਾਇਆ ਕਿ ਭਾਜਪਾ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਸੰਵਿਧਾਨ, ਮਹਾਰਿਸ਼ੀ ਵਾਲਮੀਕਿ ਦੀ ਵਿਚਾਰ ਧਾਰਾ ਅਤੇ ਦਲਿਤਾਂ ’ਤੇ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਮਹਾਰਿਸ਼ੀ ਵਾਲਮੀਕਿ ਦੀ ਵਿਚਾਰ ਧਾਰਾ ’ਤੇ ਆਧਾਰਤ ਹੈ। ਕਾਂਗਰਸੀ ਆਗੂ ਨੇ ਕਿਹਾ, ‘‘5-10-15 ਚੋਣਵੇਂ ਵਿਅਕਤੀਆਂ ਨੂੰ ਹੀ ਲਾਭ ਮਿਲੇ ਜਦਕਿ ਗਰੀਬਾਂ, ਕਿਸਾਨਾਂ ਤੇ ਦਲਿਤਾਂ ਸਣੇ ਕਰੋੜਾਂ ਲੋਕਾਂ ’ਤੇ ਹਮਲੇ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਖਾਮੋਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਕੁੱਟਿਆ ਤੇ ਦਬਾਇਆ ਜਾ ਰਿਹਾ ਹੈ।’’ ਸ੍ਰੀ ਗਾਂਧੀ ਇੱਥੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਵਿਚ ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਇਕ ਸ਼ੋਭਾ ਯਾਤਰਾ ਨੂੰ ਝੰਡੀ ਦਿਖਾਉਣ ਦੌਰਾਨ ਸੰਬੋਧਨ ਕਰ ਰਹੇ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਪੀ ਪੁਲੀਸ ਨੇ ਪ੍ਰਿਯੰਕਾ ਨੂੰ ਹਿਰਾਸਤ ’ਚ ਲਿਆ
Next articleਬੀਐੱਸਐੱਫ ਦੇ ਯਾਦਗਾਰੀ ਸਮਾਗਮ ਵਿੱਚ ਅਜੈ ਮਿਸ਼ਰਾ ਮੁੱਖ ਮਹਿਮਾਨ