(ਸਮਾਜ ਵੀਕਲੀ)
ਕਿਤੋਂ ਆ ਜਾ ਭਗਤ ਸ਼ਿਆਂ ਵੇ ,
ਦੇਖ ਲੈ ਹਾਲ ਲੋਕਾਂ ਦੇ ਆ ਕੇ।
ਜਿਸ ਲਈ ਤੂੰ ਫਾਂਸੀ ਚੜਿਆ ਸੀ ,
ਬਹਿ ਗਏ ਗੋਦ ਅਮੀਰਾਂ ਜਾ ਕੇ।
ਆ ਕੇ ਪੁੱਛ ਲੈ ਕਿਰਤੀਆਂ ਨੂੰ ,
ਕਿ ਖੱਟਿਆ ਲੈ ਕੇ ਆਜ਼ਾਦੀ।
ਮੁੱਲ ਨਾ ਪੈਂਦਾ ਕਿਰਤਾਂ ਦਾ ,
ਆਜ਼ਾਦੀ ਏ ਜਾ ਇਹ ਬਰਬਾਦੀ।
ਲੀਡਰ ਤਾਂ ਮਤਲਬ ਦੇ ,
ਵੋਟਾਂ ਲੈਂਦੇ ਲਾਰੇ ਲਾ ਕੇ।
ਕਿਤੋਂ ਆ ਜਾ ਭਗਤ ਸ਼ਿਆਂ ਵੇ ,
ਵਿੱਚ ਸਰਕਾਰੀ ਦਫਤਰਾਂ ਦੇ ,
ਕੰਮ ਨਾ ਬਿਨ ਰਿਸ਼ਵਤ ਦੇ ਹੋਵੇ।
ਲੋਟੂਆਂ ਲੁੱਟ ਮਚਾਈ ਏ ,
ਪਿਆ ਗਰੀਬ ਕਿਸਮਤ ਨੂੰ ਰੋਵੇ।
ਮੁੱਲ ਵਿਕਦੀ ਵਿਦਿਆ ਏ ,
ਡਿਗਰੀਆਂ ਮਿਲਦੀਆਂ ਪੈਸੇ ਲਾ ਕੇ ,
ਕਿਤੋਂ ਆ ਜਾ ਭਗਤ ਸ਼ਿਆਂ ਵੇ ,
ਹਾਕਮ ਮੌਜਾਂ ਕਰਦਾ ਏ ,
ਕੁਰਸੀ ਕਾਇਮ ਰਹੇ ਹਰ ਹੀਲੇ।
ਨਸ਼ਿਆਂ ਤੇ ਲਾ ਤੇ ਨੇ ਭਗਤ ਸ਼ਿਆਂ ,
ਤੇਰੇ ਗੱਬਰੂ ,ਛੈਲ -ਛਬੀਲੇ ,
ਕਿਸਾਨ -ਮਜ਼ਦੂਰ ਕਰਜਾਈ ਏ ,
ਮਰਦੇ ਨੇ ਫਾਹੀ ਲੈ ਕੇ ,
ਕਿਤੋਂ ਆ ਜਾ ਭਗਤ ਸ਼ਿਆਂ ਵੇ ,
ਤਰਸੇਮ ਸਹਿਗਲ
93578-96207
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly