ਸਾਫ਼ ਇਕੱਠਾ ਹੋਇਆ ਪਾਣੀ ਡੇਂਗੂ ਨੂੰ ਦਿੰਦਾ ਹੈ ਸੱਦਾ – ਰੰਧਾਵਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸਿਵਲ ਸਰਜਨ ਕਪੂਰਥਲਾ ਡਾ ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ ਐੱਮ ਓ ਕਾਲਾ ਸੰਘਿਆ ਡਾ ਰੀਟਾ ਦੀ ਰਹਿਨੁਮਾਈ ਹੇਠ ਮੈਡੀਕਲ ਅਧਿਕਾਰੀ ਡਾ ਗੁਣਤਾਸ ਤੇ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਦੀ ਦੇਖਰੇਖ ਹੇਠ ਟੀਮ ਵੱਲੋਂ ਪਿੰਡ ਕਾਲਾ ਸੰਘਿਆਂ ਵਿਖੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਐਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਤੇ ਇਹ ਦਿਨ ਵੇਲੇ ਕੱਟਦਾ ਹੈ। ਇਹ ਸਾਫ਼ ਪਾਣੀ ਵਿਚ ਪਲਦਾ ਹੈ।
ਇਸ ਲਈ ਹਰੇਕ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਘਰਾਂ ਵਿਚ ਕੂਲਰਾਂ ਦਾ ਤੇ ਫਰਿੱਜ ਪਿੱਛੇ ਲੱਗੀ ਵੇਸਟ ਪਾਣੀ ਦੀ ਟੂਟੀ ਦਾ ਪਾਣੀ ਇੱਕ ਵਾਰ ਹਫ਼ਤੇ ਵਿੱਚ ਜ਼ਰੂਰ ਬਦਲੋ ਤੇ ਟਾਇਰਾਂ ਤੇ ਟੁੱਟੇ ਭੱਜੇ ਬਰਤਨਾਂ ਚ ਪਾਣੀ ਇਕੱਠਾ ਨਾ ਹੋਣ ਦਿਓ । ਇਸ ਦੇ ਨਾਲ ਹੀ ਮੱਛਰਦਾਨੀ ਤੇ ਘਰਾਂ ਵਿਚ ਆਲ ਆਊਟ ਤੇ ਹੋਰ ਮੱਛਰ ਭਜਾਓ ਕਰੀਮਾਂ ਦੀ ਵਰਤੋਂ ਕੀਤੀ ਜਾਵੇ । ਜੇਕਰ ਕਿਸੇ ਜਗ੍ਹਾ ਤੇ ਪਾਣੀ ਇਕੱਠਾ ਹੋ ਜਾਵੇ ਤਾਂ ਉਸ ਵਿੱਚ ਸੜਿਆ ਹੋਇਆ ਕਾਲੇ ਤੇਲ ਦਾ ਛਿੜਕਾਅ ਕਰੋ। ਉਨ੍ਹਾਂ ਦੱਸਿਆ ਕਿ ਕੋਈ ਵੀ ਡੇਂਗੂ ਸੰਬੰਧੀ ਲੱਛਣ ਆਉਣ ਦੀ ਸੂਰਤ ਚ ਸਰਕਾਰੀ ਹਸਪਤਾਲ ਕਪੂਰਥਲਾ ਵਿਖੇ ਡੇਂਗੂ ਦਾ ਟੈਸਟ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਅਮਨ ਭਾਣੋਲੰਗਾ, ਸੰਦੀਪ ਸੁਖਵਿੰਦਰ, ਧਿਆਨ ,ਜਸਵੰਤ, ਅਮਨ, ਜਪਨਾਮ ਸਿੰਘ, ਸੰਜੀਵ ਨੰਬਰਦਾਰ, ਬਲਦੇਵ ਸਿੰਘ ,ਕੁਲਵਿੰਦਰ ਤੇ ਰਣਜੀਤ ਕੌਰ ਆਦਿ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly