ਮਾਣਕ ਦੀ ਅਗਵਾਈ ਹੇਠ ਪੰਜਾਬ ਪ੍ਰੈੱਸ ਕਲੱਬ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ

ਸਤਨਾਮ ਮਾਣਕ, ਪ੍ਰਧਾਨ – ਪੰਜਾਬ ਪ੍ਰੈੱਸ ਕਲੱਬ

ਜਲੰਧਰ (ਸਮਾਜ ਵੀਕਲੀ) (ਬਿਊਰੋ) : ਭਾਰੀ ਬਹੁਮਤ ਨਾਲ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਚੁਣੇ ਜਾਣ ਅਤੇ ਅਹੁਦਾ ਸੰਭਾਲਣ ਤੋਂ ਬਾਅਦ ਉੱਘੇ ਪੱਤਰਕਾਰ ਸਤਨਾਮ ਮਾਣਕ ਨੇ ਪੰਜਾਬ ਪ੍ਰੈੱਸ ਕਲੱਬ ਦੇ ਜਨਰਲ ਹਾਊਸ ਵਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ।

ਕਲੱਬ ਦੇ ਅਹੁਦੇਦਾਰਾਂ ਦੀ ਨਵੀਂ ਟੀਮ ਵਿੱਚ ਸਤਨਾਮ ਸਿੰਘ ਮਾਣਕ ਪ੍ਰਧਾਨ, ਜਨਰਲ ਸਕੱਤਰ ਮਨੋਜ ਤ੍ਰਿਪਾਠੀ, ਸੀਨੀਅਰ-ਮੀਤ-ਪ੍ਰਧਾਨ ਪਾਲ ਸਿੰਘ ਨੌਲੀ, ਮੀਤ-ਪ੍ਰਧਾਨ ਪੰਕਜ ਕੁਮਾਰ ਰਾਏ ਅਤੇ ਰਾਜੇਸ਼ (ਟਿੰਕੂ ਪੰਡਿਤ), ਜੁਆਇੰਟ ਸਕੱਤਰ ਤੇਜਿੰਦਰ ਕੌਰ ਥਿੰਦ ਅਤੇ ਖਜ਼ਾਨਚੀ ਦੀ ਜ਼ਿੰਮੇਵਾਰੀ ਸ਼ਿਵ ਸ਼ਰਮਾ ਨੂੰ ਸੌਂਪੀ ਗਈ ਹੈ।

ਇਸ ਮੌਕੇ ਮਾਣਕ ਨੇ ਆਸ ਪ੍ਰਗਟਾਈ ਕਿ ਨਵੇਂ ਬਣੇ ਅਹੁਦੇਦਾਰ ਆਪਣੀ ਜਿੰਮੇਵਾਰੀ ਪੂਰੀ ਸ਼ਿੱਦਤ ਨਾਲ ਨਿਭਾਉਣਗੇ ਅਤੇ ਕਲੱਬ ਦੇ ਕੰਮ ਕਾਰ ‘ਚ ਹੋਰ ਸੁਧਾਰ ਲਿਆਉਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਐਡਵਾਈਜ਼ਰੀ ਕਮੇਟੀ ਦੇ ਮੈਂਬਰਾਂ ਦਾ ਐਲਾਨ ਅਗਲੇ ਕੁੱਝ ਦਿਨਾਂ ‘ਚ ਕਰ ਦਿੱਤਾ ਜਾਵੇਗਾ। ਪੱਤਰਕਾਰ ਸਾਾਥੀ ਬੀ ਐੱਸ ਹਮਦਰਦ, ਮਹਤਾਬ ਉਦ ਦੀਨ, ਯਾਦਵਿੰਦਰ ਦੀਦਾਵਰ, ਅਵਿਰਾਜ ਸ਼ੇੇਰਗੁਣ, ਖੁੁੁਸ਼ਦੀਪ ਆਸਤਿਕ, ਵੀਰਾਤ ਜੈੈੈਨ ਨੇ ਮੁੁੁਅਬਾਰਕਬਾਦ ਪੇਸ਼ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫ਼ੈਸਲੇ ਕਈ ਵਾਰੀ,ਫਾਸਲੇ ਬਣ ਜਾਂਦੇ ਨੇ,
Next articleਜੀਵਨ ਸਾਥੀ …..