ਯੈਰੂਸ਼ਲੱਮ, (ਸਮਾਜ ਵੀਕਲੀ): ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਥੇ ਭਾਰਤੀ-ਯਹੂਦੀ ਭਾਈਚਾਰੇ ਤੇ ਭਾਰਤ ਸਬੰਧੀ ਵਿਸ਼ਿਆਂ ਦੇ ਵਿਦਵਾਨਾਂ ਨੂੰ ਕਿਹਾ ਕਿ ਭਾਰਤ ਤੇ ਇਜ਼ਰਾਇਲ ਦੇ ਸਮਾਜਾਂ ਨੂੰ ਕੱਟੜਵਾਦ ਤੇ ਅਤਿਵਾਦ ਦੀਆਂ ਇਕ ਵਰਗੀਆਂ ਚੁਣੌਤੀਆਂ ਸਣੇ ਭੂ-ਰਾਜਨੀਤਕ ਦ੍ਰਿਸ਼ ਉੱਤੇ ਉਭਰਦੇ ਹੋਏ ਕਈ ਘਟਨਾਕ੍ਰਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦੇਸ਼ ਮੰਤਰੀ ਵਜੋਂ ਆਪਣੀ ਪਹਿਲੀ ਇਜ਼ਰਾਇਲ ਯਾਤਰਾ ਉੱਤੇ ਇੱਥੇ ਪਹੁੰਚੇ ਜੈਸ਼ੰਕਰ ਨੇ ਦੋਹਾਂ ਦੇਸ਼ਾਂ ਵਿਚਾਲੇ ਸਦੀਆਂ ਪੁਰਾਣੇ ਸਬੰਧਾਂ ਵਿਚ ਭਾਰਤੀ ਯਹੂਦੀ ਭਾਈਚਾਰੇ ਦੇ ਜ਼ਿਕਰਯੋਗ ਯੋਗਦਾਨ ਦੀ ਸ਼ਲਾਘਾ ਕੀਤੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਐਤਵਾਰ ਨੂੰ ਪੰਜ ਰੋਜ਼ਾ ਦੌਰੇ ਉੱਤੇ ਇੱਥੇ ਪਹੁੰਚੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਜ਼ਰਾਇਲ ਵਿਚ ਭਾਰਤੀ ਯਹੂਦੀ ਭਾਈਚਾਰਾ ਆਉਣ ਵਾਲੇ ਸਾਲਾਂ ਵਿਚ ਦੋਹਾਂ ਦੇਸ਼ਾਂ ਨੂੰ ਹੋਰ ਨੇੜੇ ਲਿਆਏਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly