ਤਾਲਿਬਾਨ ਲੜਕੀਆਂ ਨੂੰ ਪੜ੍ਹਾਈ ਕਰਨ ਦੀ ਇਜਾਜ਼ਤ ਦੇਵੇਗਾ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਸੰਯੁਕਤ ਰਾਸ਼ਟਰ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਜਲਦੀ ਹੀ ਇਹ ਐਲਾਨ ਕਰਨਗੇ ਕਿ ਸਾਰੀਆਂ ਅਫ਼ਗਾਨ ਲੜਕੀਆਂ ਨੂੰ ਸੈਕੰਡਰੀ ਸਕੂਲਾਂ ’ਚ ਪੜ੍ਹਨ ਦੀ ਇਜਾਜ਼ਤ ਹੋਵੇਗੀ। ਕਾਬੁਲ ਦੀ ਯਾਤਰਾ ’ਤੇ ਗਏ ਯੂਨੀਸੈੱਫ ਦੇ ਉੱਪ ਕਾਰਜਕਾਰੀ ਡਾਇਰੈਕਟਰ ਉਮਰ ਅਬਦੀ ਨੇ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਅਫ਼ਗਾਨਿਸਤਾਨ ਦੇ 34 ਸੂਬਿਆਂ ’ਚੋਂ ਪੰਜ ਸੂਬਿਆਂ ’ਚ ਪਹਿਲਾਂ ਹੀ ਲੜਕੀਆਂ ਨੂੰ ਸੈਕੰਡਰੀ ਸਕੂਲਾਂ ’ਚ ਪੜ੍ਹਨ ਦੀ ਇਜਾਜ਼ਤ ਹੈ। ਉਨ੍ਹਾਂ ਦੱਸਿਆ ਕਿ ਤਾਲਿਬਾਨ ਦੇ ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਾਰੀਆਂ ਲੜਕੀਆਂ ਨੂੰ ਛੇਵੀਂ ਤੋਂ ਅੱਗੇ ਆਪਣੀ ਸਕੂਲੀ ਸਿੱਖਿਆ ਜਾਰੀ ਰੱਖਣ ਦੀ ਇਜਾਜ਼ਤ ਦੇਣ ਲਈ ਰੂਪਰੇਖਾ ’ਤੇ ਕੰਮ ਕਰ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੀ ਲਾਂਡਰਿੰਗ ਕੇਸ: ਅਦਾਕਾਰਾ ਲੀਨਾ ਪੌਲ ਦੀ ਪੁਲੀਸ ਹਿਰਾਸਤ ਵਧਾਈ
Next articleਤੈਨੂੰ ਸੋਨੇ ਨਾਲ ਲੱਦ ਦਊਂ: ਚੀਨ ’ਚ ਲਾੜੀ ਨੂੰ ਪਤੀ ਨੇ 60 ਕਿਲੋ ਸੋਨੇ ਦੇ ਗਹਿਣਿਆਂ ਨਾਲ ਲੱਦਿਆ