” ਮਾਤ-ਭਾਸ਼ਾ “

ਵੀਨਾ ਬਟਾਲਵੀ

(ਸਮਾਜ ਵੀਕਲੀ)

ਮਾਤ-ਭਾਸ਼ਾ ਪੜਲੈ ਤੂੰ ਕਰ ਨਾ ਵਿਚਾਰ ਬਹੁਤਾ,
ਬਣ ਜਾਣੀ ਇੱਕ ਦਿਨ ਸ਼ਾਨ ਤੇਰੀ ਦੋਸਤਾ ।

ਪੜ੍ਹ ਪੜ੍ਹ ਮਾਤ-ਭਾਸ਼ਾ ਬਣਜਾ ਗਿਆਨੀ ਬੰਦੇ,
ਸਾਂਭੀ ਨਹੀਂ ਜਾਣੀ ਤੈਥੋਂ ਹੋਸ਼ ਤੇਰੀ ਦੋਸਤਾ ।

ਰੋਟੀ ਅਤੇ ਅੱਖਰਾਂ ਦਾ ਸਾਥ ਸਦਾ ਬਣ ਜਾਂਦਾ,
ਤਾਂਹੀਓ ਬਣੀ ਰਹਿੰਦੀ ਪਛਾਣ ਤੇਰੀ ਦੋਸਤਾ ।

ਪੜ੍ਹ ਪੜ੍ਹ ਅੰਗਰੇਜ਼ੀ ਉੱਡਦਾ ਨਾ ਰਹਿ ਸਦਾ,
ਬਣ ਜਾਊਗੀ ਹੋਂਦ ਸੰਗ ਭਾਸ਼ਾ ਤੇਰੀ ਦੋਸਤਾ ।

ਸਤਿਗੁਰਾਂ ਦਿੱਤੀ ਸਾਨੂੰ ਰਸ ਭਿੰਨੀ ਗੁਰਬਾਣੀ,
ਬਾਣੀ ਨਾਲ ਰੂਹ ਰਹੇ ਠੰਡੀ ਤੇਰੀ ਦੋਸਤਾ ।

ਸੂਝਵਾਨ ਬੰਦਾ ਸਦਾ ਕਰਦਾ ਪਿਆਰ ਇਹਨੂੰ
ਸੱਤ ਪਾਣੀ ਪਾਰ ਬਣੀ ਰਾਨੀ ਤੇਰੀ ਦੋਸਤਾ ।

ਦੇਸਾਂ ਤੇ ਵਿਦੇਸਾਂ ਵਿੱਚ ਰੱਖਿਆ ਬੁਲੰਦ ਝੰਡਾ,
ਕਿ ਵੱਖਰੀ ਬਣਾਕੇ ਪਛਾਣ ਤੇਰੀ ਦੋਸਤਾ ।

ਮੇਰੀ ਭਾਸ਼ਾ ਮੇਰਾ ਮਾਣ ਬਣਦੀ ਗਰੂਰ ਸਦਾ,
ਜੱਗ ਵਿਚ ਸ਼ਾਨ ਬਣੇ ਸਦਾ ਤੇਰੀ ਦੋਸਤਾ ।

ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੇਖ- ਮਾਂ-ਬੋਲੀ ਤੋਂ ਬੇ-ਮੁੱਖ ਸਾਹਤਿਕ ਸਭਾਵਾਂ ਅਤੇ ਸੰਸਥਾਵਾਂ
Next article*ਮਾਂ ਬੋਲੀ ਕਿ ❓*