ਧਰਮ ਪਰਿਵਰਤਨ ਦੇ ਨਾਂ ਤੇ ਰੋਟੀਆਂ ਸੇਕਣ ਦੀ ਬਜਾਏ ਡੇਰਾਵਾਦ,ਪਾਖੰਡਵਾਦ,ਨਸ਼ਾਖੋਰੀ,ਗਰੀਬੀ,ਅਤੇ ਪਤਿਤਪੁਣੇ ਦੀ ਚਿੰਤਾ ਕੀਤੀ ਜਾਵੇ- ਅਟਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪਿਛਲੇ ਕੁਝ ਦਿਨਾਂ ਤੋਂ ਗਲਫਤ ਨੀਂਦ ਚੋਂ ਜਾਗੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਪ੍ਰਧਾਨ ਧਰਮ ਪਰਿਵਰਤਨ ਦੇ ਨਾਂ ‘ਤੇ ਸਸਤੀ ਸ਼ੋਹਰਤ ਲਈ ਬਿਆਨਬਾਜੀ ਕਰ ਰਹੇ ਹਨ।ਜਦ ਕੇ ਸ਼੍ਰੋਮਣੀ ਕਮੇਟੀ ਗਲਤ ਫੈਸਲਿਆਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਇਹ ਸ਼ਬਦ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਇੱਕ ਲਿਖਤੀ ਪ੍ਰੈਸ ਨੋਟ ਰਾਹੀਂ ਪੱਤਰਕਾਰਾਂ ਨਾਲ ਸਾਂਝੇ ਕੀਤੇ।

ਉਨਾਂ ਕਿਹਾ ਕੇ ਕਿਸ ਇਨਸਾਨ ਕੋਲ ਪ੍ਰਮਾਣ ਹੈ ਕਿ ਉਹ ਨੂੰ ਬਣਾਉਣ ਵਾਲੇ ਨੇ ਹਿੰਦੂ, ਮੁਸਲਿਮ,ਸਿੱਖ ਜਾਂ ਇਸਾਈ ਬਣਾਇਆ ਹੋਵੇ ?
ਜਦ ਕਿਸੇ ਕੋਲ ਪ੍ਰਮਾਣ ਹੀ ਨਹੀਂ ਫੇਰ ਨਿਰਅਧਾਰ ਗੱਲਾਂ ਕਰਨੀਆਂ ਸ਼ੋਬਾ ਨਹੀਂ ਦਿੰਦੀਆਂ। ਅੱਜ ਬੇਤੁਕੀਆਂ ਬਿਆਨਬਾਜੀਆਂ ਕਰਨ ਦਾ ਵੇਲਾ ਨਹੀਂ ਹੈ ਸਗੋਂ ਸ਼੍ਰੋਮਣੀ ਕਮੇਟੀ ਪਤਿਤਪੁਣੇ,ਡੇਰਾਵਾਦ,ਪਾਖੰਡਵਾਦ, ਨਸ਼ਾਖੋਰੀ,ਗਰੀਬੀ ਅਤੇ ਬੇਹੱਦ ਸੰਵੇਦਨਸ਼ੀਲ ਕਿਸਾਨਾਂ ਦੇ ਮੁੱਦੇ ਦੀ ਗੱਲ ਕਰਨ ਦਾ ਹੈ। ਸਾਡੇ ਦੇਸ਼ ਭਾਰਤ ਦੀ ਇਹ ਖੂਬਸੂਰਤੀ ਹੈ ਕਿ ਇੱਥੋਂ ਦੇ ਹਰ ਬਾਸ਼ਿੰਦੇ ਨੂੰ ਅਧਿਕਾਰ ਹੈ ਕੇ ਉਹ ਜਿਸ ਚੀਜ ਨੂੰ ਵੀ ਆਪਣਾ ਈਸਟ ਮੰਨ ਲਵੇ ਅਤੇ ਉਸ ਦੀ ਭਗਤੀ ਕਰੇ।

ਸ਼੍ਰੀ ਅਟਵਾਲ ਨੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਚਨੌਤੀ ਦਿੰਦੇ ਹੋਏ ਹੋਏ ਕਿਹਾ ਕੇ ਇਸ ਮਸਲੇ ਤੇ ਜਿਥੇ ਮਰਜੀ ਬਹਿਸ ਕਰ ਲੈਣ।
ਉਨਾਂ ਹੋਰ ਆਖਿਆ ਕਿ ਜੇਕਰ ਸਿੰਘ ਸਾਹਿਬਾਨ ਆਪਣੇ ਧਰਮ ਦੀ ਐਨੀ ਸ਼ਰਧਾ ਰੱਖਦੇ ਹਨ ਤਾਂ ਪੰਜਾਬੀ ਲੜਕੇ ਲੜਕੀਆਂ ਨੂੰ ਇਸਾਈਆਂ ਦੇ ਦੇਸ਼ਾਂ ਵਿੱਚ ਜਾਣ ਤੋਂ ਰੋਕਣ, ਉਨਾਂ ਲਈ ਏਥੇ ਰੋਜ਼ਗਾਰ ਪੈਦਾ ਕਰਨ ।ਰਹੀ ਗੱਲ ਧਰਮ ਦੀ ਇਸ ਸਬੰਧੀ ਇਹੀ ਅਪੀਲ ਕਰਾਂਗਾ ਕਿ ਪਹਿਲਾਂ ਧਰਮ ਦੀ ਪਰਿਭਾਸ਼ਾ ਨੂੰ ਸਮਝੀਏ ਫਿਰ ਧਰਮ ਦੀ ਗੱਲ ਕਰੀਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਸਟਰ ਕੇਡਰ ਯੂਨੀਅਨ ਦਾ ਵਫ਼ਦ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਮਿਲਿਆ
Next articleਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰੇਨਿੰਗ 18 ਅਕਤੂਬਰ ਤੋਂ