ਪੰਜਾਬ ਸਰਕਾਰ ਅੱਪਰਾ ਇਲਾਕੇ ’ਚ ਸਿਹਤ ਸਹੂਲਤਾਂ ਵੱਲ ਵੀ ਧਿਆਨ ਦੇਵੇ-ਗੁਰਦਾਵਰ ਸਿੰਘ ਗਾਬਾ (ਯੂ.ਕੇ.), ਜੱਗੀ ਸੰਧੂ (ਜਰਮਨ) ਤੇ ਵਿਨੋਦ ਭਾਰਦਵਾਜ

*ਲਗਾਤਾਰ ਵਧ ਰਹੇ ਨੇ ਸੈੱਲ ਘਟਣ ਤੇ ਡੈਂਗੂ ਦੇ ਮਾਮਲੇ*ਦੁਸ਼ਹਿਰੇ ਦਾ ਤਿਉਹਾਰ ਹੋਵੇ ਕਿਸਾਨੀ ਅੰਦੋਲਨ ਨੂੰ ਸਮਰਪਿਤ*

ਅੱਪਰਾ-ਸਮਾਜ ਵੀਕਲੀ-ਅੱਜ ਅੱਪਰਾ ਵਿਖੇ ਸਥਿਤ ਸਿਵਲ ਹਸਪਤਾਲ ਦੀਆਂ ਸਿਹਤ ਸਹੂਲਤਾਂ ਤੋਂ ਨਾਖੁਸ਼ ਐਨ. ਆਰ. ਆਈ ਸਮਾਜ ਸੇਵਕ ਗੁਰਦਾਵਰ ਸਿੰਘ ਗਾਬਾ (ਯੂ.ਕੇ.), ਜੱਗੀ ਸੰਧੂ (ਜਰਮਨ) ਤੇ ਸਮਾਜ ਸੇਵਕ ਵਿਨੋਦ ਭਾਰਦਵਾਜ ਨੇ ਕਿਹਾ ਕਿ ਅੱਪਰਾ ਵਿਖੇ ਸਹਿਤ ਸਹੂਲਤਾਂ ਦੀ ਘਾਟ ਦੇ ਕਾਰਣ ਪਿਛਲੇ ਕੁਝ ਦਿਨਾਂ ਤੋਂ ਸੈੱਲ ਘਟਣ ਤੇ ਡੈਂਗੂ ਦੇ ਮਰੀਜ਼ ਇਲਾਕੇ ਦੇ ਹੋਰ ਹਸਪਤਾਲਾਂ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਰਹਿਪਾ, ਸਰਕਾਰੀ ਹਸਪਤਾਲ ਫਿਲੌਰ ਤੇ ਬੜਾ ਪਿੰਡ ਵਿਖੇ ਦਾਖਲ ਹੋ ਰਹੇ ਹਨ। ਉਨਾਂ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਨੂੰ ਸਿਵਲ ਹਸਪਤਾਲ ਅੱਪਰਾ ’ਚ ਸਿਹਤ ਸਹੂਲਤਾਂ ਨੂੰ ਬਿਹਤਰ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਨਾਂ ਕਿ ਸਿਰਫ ਬਿਆਨਬਾਜ਼ੀ ਤੱਕ ਸੀਮਿਤ ਰਹਿਣਾ ਚਾਹੀਦਾ ਹੈ।

ਉਨਾਂ ਕਿਹਾ ਕਿ ਅੱਪਰਾ ਵਿਖੇ ਡਾਕਟਰੀ ਸਟਾਫ਼ ਦੀ ਘਾਟ ਨੂੰ ਸਰਕਾਰ ਨੂੰ ਸੰਜੀਦਾ ਢੰਗ ਨਾਲ ਲੈਂਦੇ ਹੋਏ ਜਲਦ ਤੋਂ ਜਲਦ ਪੂਰਾ ਕਰਨਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਇਸ ਕਾਰਜ ਲਈ ਪ੍ਰਵਾਸੀ ਬਾਰਤੀ ਵੀ ਹਮੇਸ਼ਾ ਯੋਗਦਾਨ ਲਈ ਤਿਆਰ ਬਰ ਤਿਆਰ ਹਨ। ਇਸ ਮੌਕੇ ਉਨਾਂ ਦੇਸ਼ ਵਿਦੇਸ਼ ’ਚ ਬੈਠੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਦਾ ਦੁਸ਼ਹਿੇਰ ਦਾ ਤਿਉਹਾਰ ਸਾਨੂੰ ਦੇਸ਼ ਦੇ ਕਿਸਾਨਾਂ ਨੂੰ ਸਮਰਪਤਿ ਕਰਨਾ ਚਾਹੀਦਾ ਹੈ ਜੋ ਕਿ ‘ਫ਼ਸਲਾਂ ਤੇ ਨਸਲਾਂ’ ਦੀ ਲੜਾਈ ਜਾਬਰ ਸਰਕਾਰ ਦੇ ਖਿਲਾਫ਼ ਲੜ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਨਾਨਕ ਦਵਾਈਆਂ ਦਾ ਮੋਦੀਖਾਨਾ ਖੁੱਲਿਆ
Next articleਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਰਨ ਦੀ ਲੋੜ-ਪਰਮਜੀਤ ਢਿੱਲੋਂ, ਪ੍ਰਗਣ ਸਿੰਘ ਢਿੱਲੋਂ, ਮਨਵੀਰ ਢਿੱਲੋਂ