ਸਫ਼ਰ

ਮਲਕੀਤ ਮੀਤ

(ਸਮਾਜ ਵੀਕਲੀ)

ਜ਼ਮੀਨ ਤੋਂ ਆਕਾਸ਼ ਤੱਕ
ਜ਼ਿੰਦਗੀ ਤੋਂ ਲਾਸ਼ ਤੱਕ

ਆਮ ਤੋਂ ਖ਼ਾਸ ਤੱਕ
ਆਪਣੀ ਤਲਾਸ਼ ਤੱਕ

ਸਫ਼ਰ ਚ ਹਾਂ ਮੈਂ

ਮੈਂ ਤੋਂ ਤੂੰ ਤੱਕ
ਫ਼ੁੱਲ ਤੋਂ ਖੁਸ਼ਬੂ ਤੱ

ਤਨ ਤੋਂ ਰੂਹ ਤੱਕ
ਆਪਣੀ ਸੂਹ ਤੱਕ

ਸਫ਼ਰ ਚ ਹਾਂ ਮੈਂ

ਬੇਹੋਸ਼ ਤੋਂ ਹੋਸ਼ ਤੱਕ
ਤੇਰੀ ਆਗੋਸ਼ ਤੱਕ

ਅਦਬ ਤੋਂ ਦੋਸ਼ ਤੱਕ
ਸਰ ਤੋਂ ਸਰਫ਼ਰੋਸ਼ ਤੱਕ

ਸਫ਼ਰ ਚ ਹਾਂ ਮੈਂ

ਬਦਨੀਤੀ ਤੋਂ ਨੀਤ ਤੱਕ
ਰਸਮਾਂ ਤੋਂ ਰੀਤ ਤੱਕ

ਸ਼ਬਦ ਤੋਂ ਗੀਤ ਤੱਕ
ਮਲਕੀਤ ਤੋਂ ਮੀਤ ਤੱਕ

ਸਫ਼ਰ ਚ ਹਾਂ ਮੈਂ

ਮਲਕੀਤ ਮੀਤ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਸਰਕਾਰੀ ਹਾਈ ਸਕੂਲ ਜਨਾਲ ਵਿੱਚ ਬੱਚਿਆਂ ਨੂੰ ਵੋਟ ਦੇ ਅਧਿਕਾਰ ਤੋਂ ਜਾਣੂ ਕਰਵਾਉਣ ਲਈ ਸੈਮੀਨਾਰ