ਪਹਿਲਾ ਸੁੱਖ ਨਿਰੋਗੀ ਕਾਇਆ…

ਡਾ. ਲਵਪ੍ਰੀਤ ਕੌਰ "ਜਵੰਦਾ"

(ਸਮਾਜ ਵੀਕਲੀ)

ਅਸੀ ਅੱਜ ਗੱਲ ਕਰਨ ਜਾ ਰਹੇ ਹਾਂ
ਨਿਰੋਗੀ ਜੀਵਨ ਕਿਵੇਂ ਜੀਵੀਏ?
ਕੀ ਸ਼ਰੀਰਕ ਰੋਗਾਂ ਨਾਲ ਉਮਰ ਘੱਟ ਜਾਂਦੀ ਏ?
ਕੀ ਮਾਨਸਿਕ ਹਾਲਾਤ ਸਾਡੇ ਸ਼ਰੀਰ ਨੂੰ ਰੋਗੀ ਕਰਦੇ ਹਨ?

ਕੀ ਸਾਡੀ ਸੋਚ ਸਾਡੇ ਰੱਬ ਦੇ ਦਿੱਤੇ ਅਨਮੋਲ ਰਤਨ ਰੱਬ ਦੇ ਮੰਦਰ ਨੂੰ ਖਰਾਬ ਕਰ ਦਿੰਦੀ ਏ?

ਆਓ ਅੱਜ ਆਪਾ ਸਾਰੇ ਇਸ ਯਾਤਰਾ ਤੇ ਇੱਕਠੇ ਸਫ਼ਰ ਕਰੀਏ ਵਿਚਾਰੀਏ ਤੇ ਅਪਣੇ ਆਪ ਨੂੰ ਬਦਲੀਏ ਤੇ ਨਿਰੋਗੀ ਜੀਵਨ ਵੱਲ ਨੂੰ ਪੁਲਾਂਘਾਂ ਪੁੱਟੀਏ।

ਸਾਡੀ ਰੂਹ ਦੀ ਯਾਤਰਾ ਜਿਸ ਰੱਥ ਤੇ ਸਵਾਰ ਹੋਕੇ ਚਲਦੀ ਹੈ ਉਸਨੂੰ ਅਸੀ ਸ਼ਰੀਰ ਕਹਿੰਦੇ ਹਾਂ। ਸ਼ਰੀਰ ਦੇ ਅੰਦਰ ਦੇ ਪੁਰਜੇ ਅਪਣੇ ਅੰਦਰ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਰੱਖਦੇ ਹਨ ਕਿ ਇੱਕ ਇੱਕ ਵਿਚਾਰ ,ਸੋਚ ,ਛੂਹ ਸੁਗੰਧ ,ਗੰਧ, ਸੁਆਦ,ਖੁਸ਼ੀ ਗਮੀ ਸਾਡੇ ਸ਼ਰੀਰ ਦੀਆ ਕ੍ਰਿਆਵਾਂ ਨੂੰ ਪ੍ਰਭਾਵਿਤ ਕਰਦੇ ਹਨ। ਅਸੀ ਇੰਨਾ ਛੋਟੀਆਂ ਛੋਟੀਆਂ ਕ੍ਰਿਆਵਾਂ ਵੱਲ ਧਿਆਨ ਹੀ ਨਹੀਂ ਦਿੰਦੇ।

ਅਗਰ ਅਸੀਂ ਡੂੰਘਾਈ ਨਾਲ ਸੋਚੀਏ ਵਿਚਾਰੀਏ ਤਾਂ ਇਹ ਕ੍ਰਿਆਵਾਂ ਸਾਡੀ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕਰਦੀਆਂ ਹਨ।ਸਾਡੀ ਸੋਚ,ਸਾਡੇ ਆਲੇ ਦੁਆਲੇ ਦਾ ਮਾਹੌਲ ,ਖੁਸ਼ੀ ਗਮੀ, ਰੋਣਾ ,ਉਦਾਸ ਹੋਣਾ ,ਨੱਚਣਾ ਟੱਪਣਾ,ਹੱਸਣਾ, ਰੋਣਾ, ਈਰਖਾ, ਸਪਰਸ਼,ਨਜ਼ਰ, ਇਹ ਸਭ ਸੂਖਮ ਕ੍ਰਿਆਵਾਂ ਸਾਡੇ ਤਨ,ਮਨ ਨੂੰ ਪ੍ਰਵਾਵਿਤ ਕਰਦੀਆਂ ਹਨ। ਜੇ ਅਸੀ ਖੁਸ਼ ਰਹਿੰਦੇ ਹਾਂ ਨੱਚਦੇ ਟੱਪਦੇ ਗਾਉਂਦੇ ਖੁਸ਼ੀ ਦੇ ਮਾਹੋਲ ਚ ਹੁੰਦੇ ਹਾਂ ਤਾਂ ਅਸੀਂ ਆਪਣੇ ਅੰਦਰ ਦਾ ਦੁੱਖ ਸ਼ਰੀਰਕ ਦੁੱਖ ਭੁੱਲ ਜਾਂਦੇ ਹਾਂ ਜਾ ਘੱਟ ਮਹਿਸੂਸ ਕਰਦੇ ਹਾਂ।ਲੇਕਿਨ ਅਗਰ ਅਸੀ ਉਦਾਸ,ਗਮ ਦੇ ਮਾਹੌਲ ਚ, ਰੋਂਦੇ ਕੁਰਲਾਉਦੇ,ਈਰਖਾ ਕਰਦੇ, ਸੜਦੇ,ਖਿਝਦੇ, ਲੜਦੇ ਰਹਿੰਦੇ ਹਾਂ ਤਾਂ ਅਸੀਂ ਰੋਗੀ ਹੋ ਜਾਂਦੇ ਹਾਂ। ਸਾਡਾ ਜਿਗਰ,ਲੀਵਰ ਇਸ ਨਾਲ ਖਰਾਬ ਹੋ ਜਾਂਦਾ ਅਤੇ ਪੇਟ ਗੈਸ ਤੇਜ਼ਾਬ, ਕਬਜ਼, ਦੀ ਸਮੱਸਿਆ ਸ਼ੁਰੂ ਹੋ ਜਾਂਦੀ ਏ।

ਤੁਸੀ ਸੁਣਿਆ ਹੋਵੇਗਾ ਅਕਸਰ ਬਜ਼ੁਰਗ ਔਰਤਾਂ ਖਾਸ ਕਰਕੇ ਪਿੰਡਾਂ ਦੀਆਂ ਗੱਲਾਂ ਕਰਦੀਆਂ ਹਨ ਇਹ ਸਾਨੂੰ ਡਾਕਟਰਾਂ ਨੂੰ ਵੀ ਕਹਿੰਦੀਆਂ ਹਨ ਜਦੋਂ ਦਾ ਫਲਾਣਾ ਮਰਿਆ ਬੱਸ ਉਸਦੇ ਗਮ ਦਾ ਗੋਲਾ ਬਣ ਦਿਲ ਤੇ ਚੜ੍ਹਨ ਲੱਗ ਗਿਆ । ਗ਼ਮਾਂ ਦੇ ਗੋਲੇ ਬਣੇ ਪਏ ਨੇ ਬਸ ਘੁੰਮੀ ਜਾਂਦੇ ਨੇ ਅੰਦਰੇ ਇਹ ਸਭ ਕੁਝ ਜਿਗਰ ਲੀਵਰ ਦੇ ਖਰਾਬ ਹੋਣ ਨਾਲ ਹੁੰਦਾ । ਦੁਖੀ ਤੇ ਉਦਾਸ ਬੰਦੇ ਦੀ ਭੁੱਖ ਪਿਆਸ ਮਰ ਜਾਂਦੀ ਏ । ਓਹ ਬਿਨਾ ਭੁੱਖ ਲੱਗੇ ਖਾ ਲੈਂਦਾ ਤੇ ਖਾਣਾ ਹਜ਼ਮ ਨਹੀਂ ਹੁੰਦਾ ਤੇ ਪੇਟ ਖਰਾਬ ਹੋ ਜਾਂਦਾ। ਇਹ ਸਭ ਕੁਝ ਸਾਨੂੰ ਆਪਣੇ ਘਰ ਚ ਅਪਣੇ ਦੋਸਤਾ ਮਿੱਤਰਾਂ ਰਿਸ਼ਤੇਦਾਰਾ ਤੋ ਮੁਫ਼ਤ ਚ ਮਿਲਦਾ।

ਜਦੋਂ ਅਸੀਂ ਬਹੁਤ ਦੁੱਖ ਚ ਹੁੰਦੇ ਹਾਂ ਤਾਂ ਸਾਡਾ ਦਿਮਾਗ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਤੇ ਉਸਦੀਆਂ ਸਾਰੀਆਂ ਕ੍ਰਿਆਵਾਂ ਪ੍ਰਭਾਵਿਤ ਹੁੰਦਿਆਂ ਹਨ ,ਸਾਨੂੰ ਘੂੜੀ ਨੀਂਦ ਆਉਣੀ ਬੰਦ ਹੋ ਜਾਂਦੀ ਏ।ਸਾਡੇ ਚਿਹਰੇ ਦੀ ਰੰਗਤ ਉਡਣੀ ਸ਼ੁਰੂ ਹੋ ਜਾਂਦੀ ਏ। ਸਾਡੇ ਹਾਰਮੋਨਸ ਪ੍ਰਵਾਵਿਤ ਹੁੰਦੇ ਨੇ ਜਿਸ ਨਾਲ ਸਾਰਾ ਸਰੀਰ ਪਰ ਇਬਾਬਤ ਪ੍ਰਭਾਵਿਤ ਹੋ ਜਾਂਦਾ ਹੈ। ਉਦਾਸੀ ਸਾਡੇ ਜਿਉਣ ਦੀ ਇੱਛਾ ਸ਼ਕਤੀ ਨੂੰ ਘਟਾ ਦਿੰਦੀ ਏ ਤੇ ਕਦੇ ਕਦੇ ਡਿਪਰੈੱਸ਼ਨ ਦਾ ਕਾਰਨ ਬਣਦੀ ਏ।

ਕੁਦਰਤ ਨੇ ਇੰਨਾ ਛੋਟੀਆਂ ਛੋਟੀਆਂ ਸ਼ਰੀਰਕ ਕ੍ਰਿਆਵਾਂ ਵਿਚ ,ਸ਼ਰੀਰ ਦੇ ਛੋਟੇ ਛੋਟੇ ਅੰਗਾਂ ਵਿੱਚ ਆਪਣੀ ਅਦਭੁੱਤ ਕਲਾ ਦਾ ਇਹੋ ਜੇਹਾ ਸੰਗਮ ਕੀਤਾ ਹੈ ਕੇ ਬਹੁਤ ਜਗ੍ਹਾ ਤੇ ਸਾਇੰਸ ਵੀ ਫੇਲ ਹੋ ਜਾਂਦੀ ਏ। ਕੁਦਰਤ ਨੇ ਆਪਣੀ ਸਾਰੀ ਕਲਾ ਸਾਡੇ ਸ਼ਰੀਰਕ ਨਿਰਮਾਣ ਵਿੱਚ ਝੋਂਕ ਦਿੱਤੀ ਏ।

ਅੱਜ ਮਨ ਕੀਤਾ ਇਸ ਤੇ ਚਰਚਾ ਕੀਤੀ ਜਾਵੇ। ਜਿੰਦਗੀ ਲੰਬੀ ਹੋਵੇ ਜਾ ਜਿੰਦਾਦਿਲੀ ।ਅਗਰ ਜਿੰਦਾਦਿਲੀ ਹੋਵੇਗੀ ਤਾਂ ਅਸੀ ਤੰਦਰੁਸਤ ਤੇ ਨਿਰੋਗੀ ਹੋਵਾਗੇ ਚੰਗੇ ਮਨ ਨਾਲ ਚੰਗੇ ਕੰਮ ਕਰਾਗੇ ਤਾਂ ਜਿੰਦਗੀ ਸ਼ਰੀਰ ਖਤਮ ਹੋਣ ਤੋਂ ਬਾਅਦ ਵੀ ਰਹੇਗੀ। ਅਸੀ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਾਗੇ।

ਚੰਗੇ ਤਨ ਲਈ ਚੰਗੇ ਮਨ ਦਾ ਹੋਣਾ ਜ਼ਰੂਰੀ ਹੈ। ਚੰਗੀ ਸੋਚ ਸੁੱਧ ਵਿਚਾਰ ਸਾਡੇ ਸ਼ਰੀਰ ਨੂੰ ਚੰਗਾ ਤੇ ਤਨਮਨ ਨੂੰ ਸਾਫ ਤੇ ਨਿਰੋਗ ਰੱਖਦੇ ਹਨ। ਅਗਰ ਨਿਰੋਗੀ ਜੀਵਨ ਜੀਣਾ ਹੈ ਤਾਂ ਸਾਨੂੰ ਇੰਨਾ ਸੋਚਾਂ ਵਿਚਾਰਾ ਤੋ ਦੂਰ ਰਹਿਣਾ ਚਾਹੀਦਾ ਹੈ ਜੋ ਸਾਨੂੰ ਦੁੱਖ ਦਿੰਦੇ ਨੇ।
ਪੇਟ ਖਰਾਬ ਹੋਣ ਦਾ ਦੂਜਾ ਕਾਰਨ ਹੈ ਸਾਡਾ ਕੁਦਰਤ ਦੇ ਉੱਲਟ ਚੱਲਣਾ ।

ਸਾਨੂੰ ਕੁਦਰਤ ਨੇ ਜਿਸ ਢੰਗ ਨਾਲ ਬਣਾਇਆ ਹੈ ਤਾਂ ਸਾਡੇ ਰਹਿਣ ਸਹਿਣ ਦੇ ਲਈ ਕੁਝ ਅਸੂਲ ਬਣਾਏ ਹਨ ਕੁਝ ਨਿਯਮ ਬਣਾਏ ਹਨ ਜਿਨ੍ਹਾਂ ਨੂੰ ਅਸੀ ਭੁੱਲ ਗਏ ਹਾਂ।ਕੁਦਰਤ ਨੇ ਹਰ ਜੀਵ ਦੇ ਜੀਣ ਲਈ ਸਾਧਨ ਬਣਾਏ ਹਨ ਕੋਈ ਵੀ ਜੀਵ ਭੁੱਖਾ ਨਹੀਂ ਮਰਦਾ ਸਾਰੀਆਂ ਜੂਨਾਂ ਚ ਇੱਕ ਮਨੁੱਖਾ ਜੂਨ ਹੀ ਐਸੀ ਹੈ ਜੋ ਕੁਦਰਤ ਦੇ ਨਿਆਬ ਤੋਹਫ਼ੇ ਠੁਕਰਾ ਕੇ ਦਿਖਾਵਿਆਂ ਦੀ ਚਕਾਚੌਂਦ ਚ ਫਸ ਕੇ ਅਜੀਬੋ ਗਰੀਬ ਨਵੀਆਂ ਨਵੀਆਂ ਬੀਮਾਰੀਆਂ ਸਹੇੜ ਰਹੀ ਹੈ ।ਇੰਨਾ ਬੀਮਾਰੀਆਂ ਤੋ ਬਚਣ ਲਈ ਪਹਿਲਾ ਸਾਨੂੰ ਸਾਡੀ ਸ਼ਰੀਰਕ ਰਚਨਾ ਸਾਡਾ ਵਾਤਾਵਰਨ ਸਾਡਾ ਆਲਾ ਦੁਆਲਾ ਸਭ ਸਮਝਣਾ ਹੋਵੇਗਾ ।ਸਾਨੂੰ ਸਾਡੀ ਦਿਨਚਰਿਆ ਸਮਝਣੀ ਪਵੇਗੀ।

ਸਾਡੇ ਭਾਰਤ ਦੀ ਸਭ ਤੋਂ ਪੁਰਾਣੀ ਪੈਥੀ ਆਯੁਰਵੇਦ ਨੂੰ ਸਮਝਣਾ ਪਵੇਗਾ ਤੇ ਕੁਦਰਤ ਨੂੰ ਆਪਣੀ ਸਹੇਲੀ ਬਣਾ ਅਸੀ ਉਸ ਨਾਲ ਪਿਆਰ ਪਾ ਧਰਤੀ ਤੇ ਸਵਰਗ ਬਣਾ ਅਪਣਾ ਜੀਵਨ ਨਿਰੋਗ ਤੇ ਸਫ਼ਲ ਕਰ ਸਕਦੇ ਹਾਂ। ਅਲੱਗ ਅਲੱਗ ਬੀਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਕੁਦਰਤ ਨੂੰ ਸਹੇਲੀ ਬਣਾ ਕੁਦਰਤੀ ਇਲਾਜ਼ ਕੁਦਰਤੀ ਦਵਾ ਬੂਟੀਆਂ ਤੋ ਕਿਵੇਂ ਲਾਹਾ ਲਿਆ ਜਾ ਸਕਦਾ ਹੈ।

ਡਾ. ਲਵਪ੍ਰੀਤ ਕੌਰ ਜਵੰਦਾ
9814203357

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿੰਦਗੀ ਦੇ ਰੰਗ
Next articleਲਵ-ਮੈਰਿਜ