ਸਮਾਜ ਵੀਕਲੀ
ਕੰਮ ਨੀ ਕਰਦੇ ਕੋਈ, ਸਾਹ ਫੁੱਲ ਜਾਂਦਾ ਛੇਤੀ ।
ਨਾ ਸਾਂਭ ਦੇ ਡੰਗਰ ਵੱਛਾ,ਨਾ ਕਰ ਸਕਦੇ ਖੇਤੀ।
ਠੇਕੇ ਤੇ ਪੈਲੀ ਦੇਕੇ ,ਵਿਹਲੇ ਹੋਏ ਪੁੱਤ ਕਿਸਾਨਾਂ ਦੇ ।
ਬਾਬੇ ਤਕੜੇ ਅਜੇ ਵੀ ਫਿਰਦੇ ,ਮੁੱਕ ਗਏ ਜੋਰ ਜਵਾਨਾਂ ਦੇ ।
ਬਾਬੇ ਤਕੜੇ ਅਜੇ ਵੀ ਫਿਰਦੇ ,ਮੁੱਕ ਗਏ ਜੋਰ ਜਵਾਨਾਂ ਦੇ ।
ਨਸ਼ੇ-ਪੱਤੇ ਤੇ ਲੱਗੇ ,ਛੋਟੀ ਉਮਰ ਵਿਚਾਰੇ ।
ਕੀ ਬਣੂਗਾ ਅੱਗੇ ਜਾਕੇ,ਬਾਪੂ ਹੱਥ ਮੱਥੇ ਤੇ ਮਾਰੇ ।
ਬੱਚ ਗਏ ਜਿਹੜੇ ਬਾਕੀ,ਉਹ ਮਾਰੇ ਦਿਲਜਾਨਾ ਨੇ ।
ਬਾਬੇ ਤਕੜੇ ਅਜੇ ਵੀ ਫਿਰਦੇ ,ਮੁੱਕ ਗਏ ਜੋਰ ਜਵਾਨਾਂ ਦੇ ।
ਬਾਬੇ ਤਕੜੇ ਅਜੇ ਵੀ ਫਿਰਦੇ ,ਮੁੱਕ ਗਏ ਜੋਰ ਜਵਾਨਾਂ ਦੇ
ਜਿੰਨੀ ਕਮਾਈ ਬਾਬਿਆ ਕੀਤੀ,ਸਾਥੋਂ ਕਮਾਈ ਜਾਣੀ ਨੀ ।
ਜਿੰਨੀ ਉਮਰ ਬਾਬਿਆ ਹੰਢਾਈ,ਸਾਥੋਂ ਹੰਢਾਈ ਜਾਣੀ ਨੀ ।
ਕੁਲਵੀਰੇ ਇਤਿਹਾਸ ਹੀ ਬਣਕੇ ਰਹਿ ਗਏ ,ਕਿੱਸੇ ਮਹਾਨਾ ਦੇ ।
ਬਾਬੇ ਤਕੜੇ ਅਜੇ ਵੀ ਫਿਰਦੇ , ਮੁੱਕ ਗਏ ਜੋਰ ਜਵਾਨਾਂ ਦੇ ।
ਬਾਬੇ ਤਕੜੇ ਅਜੇ ਵੀ ਫਿਰਦੇ , ਮੁੱਕ ਗਏ ਜੋਰ ਜਵਾਨਾਂ ਦੇ ।
ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly