ਕੇਂਦਰੀ ਮੰਤਰੀ ਅਜੈ ਮਿਸ਼ਰਾ ਨੇ ਕਿਸਾਨਾਂ ਨੂੰ ਦਿੱਤੀ ਸੀ ਦੋ ਮਿੰਟ ਵਿੱਚ ਸੁਧਾਰਨ ਦੀ ਚਿਤਾਵਨੀ

ਲਖਨਊ (ਸਮਾਜ ਵੀਕਲੀ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੁਧ ਕਰੀਬ ਦਸ ਮਹੀਨੇ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਨਾਰਾਜ਼ਗੀ ਕੇਂਦਰ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਟੇਨੀ ਦੇ ਕਥਿਤ ਤੌਰ ’ਤੇ ਉਸ ਬਿਆਨ ਮਗਰੋਂ ਹੋਰ ਵੱਧ ਗਈ ਜਿਸ ਵਿੱਚ ਉਨ੍ਹਾਂ ਨੇ ਕਿਸਾਨਾਂ ਨੂੰ ਦੋ ਮਿੰਟ ਵਿੱਚ ਸੁਧਰ ਜਾਣ ਤੇ ਲਖੀਮਪੁਰ ਖੀਰੀ ਛੱਡਣ ਦੀ ਚਿਤਾਵਨੀ ਦਿੱਤੀ ਸੀ। ਗ੍ਰਹਿ ਰਾਜ ਮੰਤਰੀ ਅਤੇ ਲਖੀਮਪੁਰ ਖੇੜੀ ਦੇ ਸੰਸਦ ਮੈਂਬਰ ਅਜੈ ਕੁਮਾਰ ਮਿਸ਼ਰਾ ਵੱਲੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਵਿੱਚ ਮੀਟਿੰਗ ਦੌਰਾਨ ਕਿਸਾਨਾਂ ਨੂੰ ਦਿੱਤੀ ਚੇਤਾਵਨੀ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ, “ਸਾਹਮਣੇ ਆਓ, ਅਸੀਂ ਤੁਹਾਨੂੰ ਸਿਰਫ ਦੋ ਮਿੰਟ ਵਿੱਚ ਸੁਧਾਰ ਦਿਆਂਗਾ।”

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟਰੰਪ ਨੇ ਟਵਿੱਟਰ ਖਾਤਾ ਬਹਾਲ ਕਰਨ ਲਈ ਸੰਘੀ ਜੱਜ ਨੂੰ ਕਿਹਾ
Next articleਕੈਂਸਰ ਦੇ ਇਲਾਜ ਲਈ ਸੂਬਿਆਂ ਨਾਲ ਹੱਥ ਮਿਲਾਉਣ ਪ੍ਰਾਈਵੇਟ ਅਦਾਰੇ: ਨਾਇਡੂ