ਗੁਰੂ ਨਾਨਕ ਦੇਵ ਜੀ ਦੇ 552 ਵੇਂ ਪ੍ਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ

ਕੈਪਸਨ - ਪਿੰਡ ਗਾਂਧਾ ਸਿੰਘ ਵਾਲਾ ਵਿੱਚ ਕਰਵਾਏ ਮਹਾਨ ਕੀਰਤਨ ਦਰਬਾਰ ਮੌਕੇ ਰਾਗੀ ਭਾਈ ਕਰਨੈਲ ਸਿੰਘ ਕੀਰਤਨ ਕਰਦੇ ਹੋਏ ਅਤੇ ਹਾਜ਼ਰ ਸੰਗਤਾਂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਮਨੁੱਖਤਾ ਦੇ ਰਹਿਬਰ,ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਲਈ ਪਿੰਡ ਜਾਂਗਲਾ, ਸ਼ਿਕਾਰ ਪੁਰ,ਭੋਰੂਵਾਲ,ਗਾਂਧਾ ਸਿੰਘ ਵਾਲਾ,ਭੀਲਾਂਵਾਲ ਆਦਿ ਨਗਰਾਂ ਦੀਆਂ ਸੰਗਤਾਂ ਵੱਲੋਂ ਨਵੇਂ ਉਸਾਰੇ ਗਏ ਬਾਬਾ ਛੱਜੋ ਜੀ ਪਾਰਕ ਗਾਂਧਾ ਸਿੰਘ ਵਾਲਾ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਇਲਾਕੇ ਭਰ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਕੀਰਤਨ ਦਰਬਾਰ ਦੀ ਆਰੰਭਤਾ ਰਹਿਰਾਸ ਜੀ ਦੇ ਪਾਠ ਨਾਲ ਹੋਈ। ਇਸ ਉਪਰੰਤ ਗਿਆਨੀ ਸ਼ੀਤਲ ਸਿੰਘ ਦੇ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਦਿਆਂ ਬੀਰ ਰਸੀ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ।

ਪੰਥ ਪ੍ਰਸਿੱਧ ਕੀਰਤਨੀਏ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਵੱਲੋਂ ਬਹੁਤ ਹੀ ਮਧੁਰ ਅਤੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਬਾਣੀ ਦੇ ਲੜ ਲੱਗਣ ਵਾਲ਼ਾ ਮਨੁੱਖ ਹਮੇਸ਼ਾ ਆਨੰਦਮਈ ਜੀਵਨ ਬਤੀਤ ਕਰਦਾ ਹੈ।ਇਸ ਉਪਰੰਤ ਪ੍ਰਸਿੱਧ ਕਥਾਵਾਚਕ ਭਾਈ ਜਸਵਿੰਦਰ ਸਿੰਘ ਬਾਲਿਆਂਵਾਲੀ ਨੇ ਗੁਰਬਾਣੀ ਦੀ ਕਥਾ ਕਰਦਿਆਂ ਕਿਹਾ ਕਿ ਗੁਰਬਾਣੀ ਦੇ ਸਿਧਾਂਤ ਅਨੁਸਾਰ ‌ਕਿਰਤ ਕਰਨਾ , ਨਾਮ ਜਪਣਾ ਅਤੇ ਗੁਰੂ ਦੇ ਲੜ ਲੱਗ ਕੇ ਅਸੀਂ ਆਪਣੇ ਜੀਵਨ ਨੂੰ ਦੁੱਖਾਂ, ਕਸ਼ਟਾਂ ਤੋਂ ਮੁਕਤ ਕਰ ਸਕਦੇ ਹਾਂ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਭਾਈ ਕਰਨੈਲ ਸਿੰਘ, ਭਾਈ ਜਸਵਿੰਦਰ ਸਿੰਘ ਬਾਲਿਆਂਵਾਲੀ ਅਤੇ ਸਮਾਜ ਸੇਵਕ ਸੁਰਜੀਤ ਸਿੰਘ ਬੱਗਾ ਦਾ ਸਿਰੋਪਾਉ ਭੇਂਟ ਕਰਕੇ ਵਿਸ਼ੇਸ ਸਨਮਾਨ ਕੀਤਾ।

ਨੌਜਵਾਨ ਸਭਾ ਵੱਲੋਂ ਆਈਆਂ ਸੰਗਤਾਂ ਲਈ ਚਾਹ ਪਕੌੜਿਆਂ ਅਤੇ ਲੰਗਰਾਂ ਦੀ ਸੇਵਾ ਕੀਤੀ ਗਈ।ਇਸ ਮੌਕੇ ਸਾਬਕਾ ਸਰਪੰਚ ਗਿਆਨ ਸਿੰਘ, ਸੈਕਟਰੀ ਹਰਬੰਸ ਸਿੰਘ ਸ਼ਿਕਾਰਪੁਰ, ਸਰਪੰਚ ਬਲਜੀਤ ਸਿੰਘ ਟਿੱਬਾ, ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ, ਅਮਰਜੀਤ ਸਿੰਘ ਝੰਡ, ਗਿਆਨੀ ਹਰਕੰਵਲ ਸਿੰਘ, ਡਾ.ਭਜਨ ਸਿੰਘ, ਪਰਮਜੀਤ ਸਿੰਘ ਸ਼ਿਕਾਰਪੁਰ,ਮਾ.ਜਸਵਿੰਦਰ ਸਿੰਘ, ਬਲਦੇਵ ਸਿੰਘ ਜਾਂਗਲਾ,ਏ.ਐਸ.ਆਈ ਦੇਵਿੰਦਰ ਸਿੰਘ ਅਤੇ ਹਰਨੇਕ ਸਿੰਘ ਜਾਂਗਲਾ, ਬਲਦੇਵ ਸਿੰਘ ਗਾਂਧਾ ਸਿੰਘ ਵਾਲਾ, ਕੁਲਦੀਪ ਸਿੰਘ ਭੀਲਾਂਵਾਲ, ਸੰਤੋਖ ਸਿੰਘ ਭੀਲਾਂਵਾਲ,ਸੋਹਣ ਸਿੰਘ ਸ਼ਿਕਾਰ ਪੁਰ, ਸਾਬਕਾ ਸਰਪੰਚ ਸੂਰਤ ਸਿੰਘ, ਬਲਬੀਰ ਸਿੰਘ ਭਗਤ,ਮਾਸਟਰ ਸੁਖਦੇਵ ਸਿੰਘ,ਮਾਸਟਰ ਜਗਜੀਤ ਸਿੰਘ, ਰਾਣਾ ਅਮਰਕੋਟ,ਜਸਪਾਲ ਸਿੰਘ ਜਾਂਗਲਾ, ਅਜੀਤ ਸਿੰਘ ਸ਼ਿਕਾਰ ਪੁਰ, ਬਲਵਿੰਦਰ ਸਿੰਘ ਅਮਰਕੋਟ, ਕਾਨੂੰਗੋ ਬਖਸ਼ੀਸ਼ ਸਿੰਘ,ਪੰਚ ਸੁਖਜੀਤ ਕੌਰ, ਰਤਨਜੀਤ ਕੌਰ, ਬਲਜੀਤ ਕੌਰ, ਰਾਜਵਿੰਦਰ ਕੌਰ, ਬਲਜਿੰਦਰ ਸਿੰਘ ਮਾਂਡਾ, ਸਾਧੂ ਸਿੰਘ, ਬਲਵੰਤ ਸਿੰਘ ਆਦਿ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCongress at zero in West Bengal as Mamata wins big
Next articleਅੱਖਰ ਮੰਚ ਵੱਲੋਂ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਟਿੱਬਾ ਦੇ ਬਾਨੀ ਸੁਰਜੀਤ ਸਿੰਘ ਟਿੱਬਾ ਸਨਮਾਨਿਤ