ਵਾਸ਼ਿੰਗਟਨ:ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵ੍ਹਾਈਟ ਹਾਊਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਪਹਿਲੀ ਦੁਵੱਲੀ ਬੈਠਕ ਦੌਰਾਨ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਭਾਰਤ ਦੀ ਸਥਾਈ ਮੈਂਬਰਸ਼ਿਪ ਅਤੇ ਪਰਮਾਣੂ ਸਪਲਾਇਰਜ਼ ਗਰੁੱਪ (ਐੱਨਐੱਸਜੀ) ’ਚ ਨਵੀਂ ਦਿੱਲੀ ਦੇ ਦਾਖ਼ਲੇ ਪ੍ਰਤੀ ਵਾਸ਼ਿੰਗਟਨ ਦੀ ਹਮਾਇਤ ਦੁਹਰਾਈ ਹੈ। ਵ੍ਹਾਈਟ ਹਾਊਸ ’ਚ ਦੋਵੇਂ ਆਗੂਆਂ ਦੀ ਬੈਠਕ ਤੋਂ ਬਾਅਦ ਜਾਰੀ ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਬਾਇਡਨ ਨੇ ਅਗਸਤ ’ਚ ਸਲਾਮਤੀ ਪਰਿਸ਼ਦ ਦੀ ਭਾਰਤ ਵੱਲੋਂ ਕੀਤੀ ਗਈ ਅਗਵਾਈ ਲਈ ਉਸ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਭਾਰਤ ਅਤੇ ਹੋਰ ਮੁਲਕਾਂ ਨੂੰ ਸਲਾਮਤੀ ਪਰਿਸ਼ਦ ’ਚ ਪੱਕੀ ਮੈਂਬਰਸ਼ਿਪ ਦਿਵਾਉਣ ’ਚ ਅਮਰੀਕਾ ਦੀ ਹਮਾਇਤ ਦੁਹਰਾਈ ਹੈ। ਬਾਇਡਨ ਵੱਲੋਂ ਹਮਾਇਤ ਦਿੱਤੇ ਜਾਣ ਮਗਰੋਂ ਸਲਾਮਤੀ ਪਰਿਸ਼ਦ ’ਚ ਸੁਧਾਰਾਂ ਲਈ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਜੀ-4 (ਬ੍ਰਾਜ਼ੀਲ, ਜਰਮਨੀ, ਭਾਰਤ ਅਤੇ ਜਪਾਨ) ਗਰੁੱਪ ਨੇ ਵੀ ਸਲਾਮਤੀ ਪਰਿਸ਼ਦ ’ਚ ਬਦਲਾਅ ’ਤੇ ਸਹਿਮਤੀ ਪ੍ਰਗਟਾਈ ਹੈ। ਮੌਜੂਦਾ ਆਲਮੀ ਘਟਨਾਕ੍ਰਮ ਨੂੰ ਦੇਖਦਿਆਂ ਭਾਰਤ ਨੂੰ ਸਲਾਮਤੀ ਪਰਿਸ਼ਦ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly