ਗੁਰਦੇ ਦੀ ਪੱਥਰੀ ਦੇ ਕਾਰਣ ਅਤੇ ਘਰੇਲੂ ਇਲਾਜ

ਵੈਦ ਅਮਨਦੀਪ ਸਿੰਘ ਬਾਪਲਾ

(ਸਮਾਜ ਵੀਕਲੀ)

ਪੱਥਰੀ ਦੀ ਸਮੱਸਿਆ ਆਮ ਸਮੱਸਿਆ ਹੈ। ਇਸ ਬੀਮਾਰੀ ‘ਚ ਮਰੀਜ ਨੂੰ ਭਾਰੀ ਦਰਦ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪੁਰਾਣੇ ਸਮੇਂ ‘ਚ ਇਹ ਬੀਮਾਰੀ 60 ਸਾਲ ਦੀ ਉਮਰ ‘ਚ ਹੀ ਹੁੰਦੀ ਸੀ ਪਰ ਹੁਣ ਇਸ ਬੀਮਾਰੀ ਹਰ ਚੌਥੇ-ਪੰਜਵੇਂ ਇਨਸਾਨ ਦੀ ਸਮੱਸਿਆ ਬਣ ਗਈ ਹੈ।
ਪਰ ਪੱਥਰੀ ਤੋਂ ਛੁਟਕਾਰਾ ਪਾਉਣ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦੀ ਵੀ ਵਰਤੋਂ ਕਰਦੇ ਹਨ। ਕਈ ਵਾਰ ਇਹ ਪੱਥਰੀ ਕਾਫ਼ੀ ਵੱਡੀ ਹੋ ਜਾਂਦੀ ਹੈ। ਜਿਸ ਕਾਰਨ ਸਰਜਰੀ ਵੀ ਕਰਵਾਉਣੀ ਪੈਂਦੀ ਹੈ ਪਰ ਕੁਝ ਘਰੇਲੂ ਨੁਸਖਿਆਂ ਨਾਲ ਅਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ।

ਕਾਰਣ

ਸਰੀਰ ਵਿਚ ਜਦੋਂ ਕੈਲਸ਼ੀਅਮ ਅਤੇ ਕੋਲੈਸਟਰੋਲ ਦੀ ਮਾਤਰਾ ਵਧ ਜਾਂਦੀ ਹੈ ਤਾਂ ਪੱਥਰੀ ਬਣ ਜਾਂਦੀ ਹੈ। ਜੇਕਰ ਇਸ ਦਾ ਸਮੇਂ ‘ਤੇ ਇਲਾਜ ਕਰਵਾਇਆ ਜਾਵੇ ਤਾਂ ਇਸ ਨਾਲ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ।

ਲੱਛਣ

ਯੂਰਿਨ ਕਰਦੇ ਸਮੇਂ ਤੇਜ਼ ਦਰਦ ਹੋਣਾ।

ਯੂਰਿਨ ‘ਚੋਂ ਜ਼ਿਆਦਾ ਬਦਬੂ ਆਉਣਾ।

ਕਿਡਨੀ ਜਾਂ ਫਿਰ ਢਿੱਡ ‘ਚ ਸੋਜ ਹੋਣੀ।

ਗੁਰਦੇ ਦੀ ਪੱਥਰੀ ‘ਚ ਕੀ ਖਾਣਾ ਚਾਹੀਦਾ ਹੈ ?

– ਖਰਬੂਜੇ ਦੇ ਬੀਜ, ਮੂਲੀ, ਆਂਵਲਾ, ਜੌ, ਮੂੰਗ ਦੀ ਦਾਲ, ਚੌਲਾਈ ਦਾ ਸਾਗ ਅਤੇ ਪਾਣੀ ਦੀ ਵਰਤੋਂ ਕਰ ਸਕਦੇ ਹੋ।
ਗੁਰਦੇ ਦੀ ਪੱਥਰੀ ਦੀ ਹੋਣ ‘ਤੇ ਕੀ ਨਹੀਂ ਖਾਣਾ ਚਾਹੀਦਾ? ਮੇਵੇ,ਚੌਕਲੇਟ, ਮਾਸ, ਚਾਹ, ਬੈਂਗਨ, ਟਮਾਟਰ, ਅਤੇ ਚਾਵਲ ਨਾ ਖਾਓ।
ਪੱਥਰੀ ਦੀ ਸਮੱਸਿਆ ਹੋਣ ਤੇ ਦੂਰ ਕਰਨ ਦੇ ਘਰੇਲੂ ਨੁਸਖੇ

ਜੂਸ

ਇੱਕ ਨਿੰਬੂ ਦਾ ਰਸ , 5 ਟੁੱਕੜੇ ਤਰਬੂਜ਼ ਦੇ , 5 ਬਰਫ ਦੇ ਟੁੱਕੜੇ , ਇੱਕ ਸੰਤਰਾ , ਇੱਕ ਸੇਬ ਇਹ ਸਭ ਮਿਲਾ ਕੇ ਮਿਕਸੀ ਵਿਚ ਪੀਸ ਲਓ , ਜੂਸ ਬਣਾ ਕੇ ਰੋਜ਼ਾਨਾ ਸੇਵਨ ਕਰੋ । ਕੁਝ ਦਿਨਾਂ ਵਿੱਚ ਹੀ ਤੁਹਾਨੂੰ ਫਾਇਦਾ ਮਿਲੇਗਾ ।

ਪੱਥਰ ਚੱਟ

ਪੱਥਰੀ ਨੂੰ ਕੱਢਣ ਲਈ 8-10 ਪੱਤੇ ਪੱਥਰਚਟ ਦੇ 25 ਗ੍ਰਾਮ ਜਵਾਖਾਰ ਇੱਕ ਪਾਣੀ ਗਿਲਾਸ ਵਿੱਚ ਮਿਲਾ ਕੇ ਮਿਕਸੀ ਵਿਚ ਪੀਸੋ । ਪੀਸਣ ਤੋਂ ਬਾਅਦ 7 ਗਿਲਾਸ ਪਾਣੀ ਮਿਲਾ ਕੇ ਇਕ ਕੱਚ ਦੇ ਬਰਤਨ ਵਿੱਚ ਰੱਖੋ । ਰੋਜ਼ਾਨਾ 2-3 ਗਿਲਾਸ ਪਾਣੀ ਪੀਓ । ਇਹ ਪਾਣੀ ਪੀਣ ਤੋਂ ਅੱਧਾ ਘੰਟਾ ਪਹਿਲਾਂ ਕੁਝ ਨਾ ਖਾਓ ਅਤੇ ਖੂਬ ਪਾਣੀ ਪੀਓ। ਇਸ ਤਰ੍ਹਾਂ ਰੋਜ਼ਾਨਾ ਕਰਨ ਨਾਲ ਪੱਥਰੀ ਇੱਕ ਹਫ਼ਤੇ ਵਿੱਚ ਪਿਸ਼ਾਬ ਰਾਹੀਂ ਨਿਕਲ ਜਾਵੇਗੀ । (ਪੱਥਰਚਟ ਇੱਕ ਪੌਦਾ ਹੁੰਦਾ ਹੈ ਜੋ ਨਰਸਰੀ ਤੋਂ ਮਿਲ ਜਾਵੇਗਾ , ਜਵਾਖਾਰ ਇਹ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ।)

ਪਿਆਜ਼

ਪਿਆਜ਼ ਪੱਥਰੀ ਦੇ ਇਲਾਜ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਜੇਕਰ ਰੋਜ਼ਾਨਾ ਸਵੇਰੇ ਖਾਲੀ ਪੇਟ 70 ਗ੍ਰਾਮ ਪਿਆਜ਼ ਦਾ ਜੂਸ ਪੀਣ ਨਾਲ ਸਰੀਰ ਵਿੱਚ ਜੰਮੀ ਹੋਈ ਪੱਥਰੀ ਬਾਹਰ ਆ ਜਾਵੇਗੀ ।

ਕਰੇਲੇ ਦਾ ਜੂਸ

ਪੱਥਰੀ ਦੇ ਇਲਾਜ ਲਈ ਕੇਲੇ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੈ , ਕਿਉਂਕਿ ਇਹ ਪੱਥਰੀ ਨੂੰ ਤੋੜਦਾ ਹੈ । ਕਰੇਲੇ ਦਾ ਸੇਵਨ ਤੁਸੀਂ ਜੂਸ ਦੇ ਰੂਪ ਵਿੱਚ ਅਤੇ ਸਬਜ਼ੀ ਦੇ ਰੂਪ ਵਿੱਚ ਵੀ ਕਰ ਸਕਦੇ ਹੋ ।

ਨਿੰਬੂ ਦਾ ਰਸ

4 ਚਮਚ ਨਿੰਬੂ ਦਾ ਰਸ ਅਤੇ 4 ਚਮਚ ਜੈਤੂਨ ਦਾ ਤੇਲ ਲਓ । ਇਨ੍ਹਾਂ ਵਿੱਚ ਥੋੜ੍ਹਾ ਪਾਣੀ ਮਿਲਾ ਕੇ ਸੇਵਨ ਕਰੋ । ਇਸ ਨੁਸਖੇ ਦਾ ਉਪਯੋਗ ਲਗਾਤਾਰ 3 ਦਿਨ ਵਿਚ 2-3 ਵਾਰ ਕਰੋ। ਇਹ ਨੁਸਖਾ 4-5 ਦਿਨ ਵਿਚ ਪੱਥਰੀ ਨੂੰ ਬਾਹਰ ਕੱਢ ਦੇਵੇਗਾ ।

ਪੱਥਰਚੱਟ ਅਤੇ ਮਿਸ਼ਰੀ

ਇੱਕ ਪੱਤਾ ਪੱਥਰਚਟ ਅਤੇ 5 ਦਾਣੇ ਮਿਸ਼ਰੀ ਦੇ ਮਿਲਾ ਕੇ ਇੱਕ ਗਿਲਾਸ ਪਾਣੀ ਨਾਲ ਸੇਵਨ ਕਰੋ । ਪੱਥਰੀ ਦੀ ਸਮੱਸਿਆ ਖਤਮ ਹੋ ਜਾਵੇਗੀ ।

ਮੂਲੀ ਦਾ ਰਸ

ਆਯੁਰਵੈਦਿਕ ਦੇ ਅਨੁਸਾਰ ਰੋਜ਼ਾਨਾ ਇੱਕ ਗਿਲਾਸ ਮੂਲੀ ਦਾ ਰਸ ਪੀਣ ਨਾਲ ਪੱਥਰੀ ਜਲਦੀ ਹੀ 21 ਦਿਨਾਂ ਦੇ ਅੰਦਰ ਅੰਦਰ ਨਿਕਲ ਜਾਂਦੀ ਹੈ.

ਵੈਦ ਅਮਨਦੀਪ ਸਿੰਘ ਬਾਪਲਾ

9914611496

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleNAPM mourns the passing away of Com. Laha Gopalan, leader of the Chengara Land Struggle, Kerala