(ਸਮਾਜ ਵੀਕਲੀ)
ਕਿਤੇ ਫਸਲਾਂ ਮਾਰੇ ਸੋਕੇ ਨਾਲ , ਕਿਤੇ ਬੇ-ਹਿਆਬਾ ਬਰਸ ਰਿਹਾ,
ਕੋਈ ਮੁੰਡਾ ਮੁੰਡਾ ਕਰਦਾ ਏ ,ਕੋਈ ਕੁੜੀਆ ਨੂੰ ਵੀ ਤਰਸ ਰਿਹਾ ।
ਕੋਈ ਲੰਬੀ ਉਮਰ ਦੀ ਕਰੇ ਦੁਆ,ਕੋਈ ਮੌਤ ਨੂੰ ਵਾਜਾ ਮਾਰ ਰਿਹਾ,
ਕੋਈ ਭੁੱਖ ਲੱਗਣ ਦੀ ਲਵੇ ਦਵਾਈ,ਕੋਈ ਪਾਣੀ ਪੀਕੇ ਸਾਰ ਰਿਹਾ।
ਕਈਆਂ ਦੇ ਸਿਰ ਤੇ ਛੱਤ ਨਹੀਂ,ਕਈ ਵਿਚ ਚੁਬਾਰੇ ਰਹਿੰਦੇ,
ਕਈ ਸੌਂਦੇ ਵਿਚਾਰੇ ਸੜਕਾਂ ਤੇ,ਕਈ ਗੋਲੀਆ ਨੀਦ ਦੀਆ ਲੈਂਦੇ ।
ਕੋਈ ਹੱਡ ਤੋੜ ਕੇ ਕਰੇ ਕਮਾਈ,ਮੁੱਲ ਮਿਹਨਤ ਦਾ ਮੁੜਦਾ ਨੀ,
ਕੋਈ ਪੈਸਾ ਉਡਾਵੇ ਗਲਤ ਕੰਮਾਂ ਤੇ, ਫੇਰ ਵੀ ਪੈਸਾ ਥੁੜਦਾ ਨੀ ।
ਕਈ ਪੱਥਰਾਂ ਚ ਤੈਨੂੰ ਪਾਉਂਦੇ,ਕਈ ਦੱਸਣ ਪਾਉਣ ਦਿਆ ਢੰਗਾਂ ਨੂੰ,
ਅਸੀ ਐਨੇ ਜੋਗੇ ਨਹੀ ਹੇਏ ,ਜੋ ਰੱਬਾ ਸਮਝੀਏ ਤੇਰਿਆਂ ਰੰਗਾ ਨੂੰ ।
ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly