ਪੰਜਾਬ ’ਚ ਚੰਨੀ ਮੁੱਖ ਮੰਤਰੀ ਵਜੋਂ ਅਤੇ ਸਿੱਧੂ ਕਾਂਗਰਸ ਪ੍ਰਧਾਨ ਵਜੋਂ ਹੋਣਗੇ ਚਿਹਰਾ: ਸੁਰਜੇਵਾਲਾ

Congress chief spokesperson Randeep Surjewala

ਨਵੀਂ ਦਿੱਲੀ (ਸਮਾਜ ਵੀਕਲੀ):  ਕਾਂਗਰਸ ਨੇ ਆਪਣੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਕਥਿਤ ਬਿਆਨ ਕਾਰਨ ਖੜ੍ਹੇ ਹੋਏ ਵਿਵਾਦ ਦੇ ਮੱਦੇਨਜ਼ਰ ਅੱਜ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਅਤੇ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਪਾਰਟੀ ਦਾ ਚਿਹਰਾ ਹੋਣਗੇ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਆਸ ਪ੍ਰਗਟਾਈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸ਼ੀਰਵਾਦ ਇਸ ਨਵੀਂ ਸਰਕਾਰ ਨੂੰ ਮਿਲਦਾ ਰਹੇਗਾ।

ਰਾਵਤ ਦੇ ਬਿਆਨ ਸਬੰਧੀ ਸ੍ਰੀ ਸੁਰਜੇਵਾਲਾ ਨੇ ਕਿਹਾ, ‘‘ਮੈਂ ਹਰੀਸ਼ ਰਾਵਤ ਜੀ ਨਾਲ ਗੱਲ ਕੀਤੀ ਹੈ। ਕਈ ਦੋਸਤ ਉਨ੍ਹਾਂ ਦੀ ਗੱਲ ਨੂੰ ਜਾਣੇ-ਅਣਜਾਣੇ ਸਹੀ ਨਜ਼ਰੀਏ ਨਾਲ ਨਹੀਂ ਦੇਖ ਸਕੇ। ਮੈਂ ਫਿਰ ਦੁਹਰਾਉਂਦਾ ਹਾਂ ਕਿ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਿੱਧੂ ਹਨ। ਸਰਕਾਰ ਦੇ ਮੁਖੀ ਵਜੋਂ ਚਿਹਰਾ ਚੰਨੀ ਹਨ ਜਦਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਸਿੱਧੂ ਚਿਹਰਾ ਹਨ। ਇਹ ਦੋਵੇਂ ਆਮ ਵਰਕਰਾਂ ਨਾਲ ਮਿਲ ਕੇ ਚੋਣਾਂ ਲੜਨਗੇ ਅਤੇ ਕਾਂਗਰਸ ਦੀ ਮੁੜ ਤੋਂ ਸਰਕਾਰ ਬਣੇਗੀ।’’ ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਭਾਜਪਾ ਦਲਿਤ ਦੇ ਪੁੱਤਰ ਦਾ ਅਪਮਾਨ ਕਰ ਰਹੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਚੰਨੀ ਦਾ ਅਸਤੀਫ਼ਾ ਮੰਗਿਆ
Next articleCongratulations to the New CM of Punjab