ਕੇਂਦਰ ਨੂੰ ਹਰ ਮਹੀਨੇ 1500 ਕਰੋੜ ਰੁਪਏ ਦਾ ਟੌਲ ਮਾਲੀਆ ਦੇਵੇਗਾ ਦਿੱਲੀ-ਮੁੰਬਈ ਐਕਸਪ੍ਰੈੱਸਵੇਅ: ਗਡਕਰੀ

Union Road and Transport Minister Nitin Gadkari

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰੀ ਸੜਕ ਆਵਾਜਾਈ ਅਤੇ ਰਾਸ਼ਟਰੀ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਚਾਲੂ ਹੋਣ ਤੋਂ ਬਾਅਦ ਕੇਂਦਰ ਨੂੰ ਹਰ ਮਹੀਨੇ 1000-1500 ਕਰੋੜ ਰੁਪਏ ਦਾ ਟੌਲ ਮਾਲੀਆ ਦੇਵੇਗਾ। ਇਹ ਐਕਸਪ੍ਰੈੱਸਵੇਅ 2023 ਵਿੱਚ ਚਾਲੂ ਹੋਣ ਦੀ ਉਮੀਦ ਹੈ। ਸ੍ਰੀ ਗਡਕਰੀ ਨੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਨੂੰ ‘ਸੋਨੇ ਦੀ ਖਾਨ’ ਕਰਾਰ ਦਿੱਤਾ।

ਉਨ੍ਹਾਂ ਹਾਲ ਹੀ ਵਿੱਚ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਲੰਮੀ ਯਾਤਰਾ ਪੂਰੀ ਕੀਤੀ ਹੈ। ਉਨ੍ਹਾਂ ਅੱਜ ਇਥੇ ਕਿਹਾ ਕਿ ਅਗਲੇ ਪੰਜ ਸਾਲ ਵਿੱਚ ਐੱਨਐੱਚਏਆਈ ਦੀ ਸਾਲਾਨਾ ਟੌਲ ਆਮਦਨ ਵੱਧ ਕੇ 1.40 ਲੱਖ ਕਰੋੜ ਹੋ ਜਾਵੇਗੀ, ਜੋ ਹਾਲੇ 40000 ਕਰੋੜ ਰੁਪਏ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਮੁਲਤਵੀ, ਹਾਲੇ ਕਿਸੇ ਨਾਂ ’ਤੇ ਨਹੀਂ ਹੋਈ ਸਹਿਮਤੀ
Next articleਤਿੰਨ ਦਿਨ ਪੁਲਾੜ ’ਚ ਸੈਰ-ਸਪਾਟਾ ਕਰਕੇ ਚਾਰ ਯਾਤਰੀ ਧਰਤੀ ’ਤੇ ਪਰਤੇ