(ਸਮਾਜ ਵੀਕਲੀ)
ਜਿਉਂਦੇ ਬੰਦੇ ਦਾ ਹਾਲ ਪੁੱਛਣ ਕੋਈ ਨ੍ਹੀਂ ਆਉਂਦਾ
ਤੇ ਮਰੇ ਬੰਦੇ ਦੇ ਪਿੱਛੇ ਸਾਰਾ ਪਿੰਡ ਤੁਰ ਪੈਂਦਾ ਹੈ ।
ਕਿਸੇ ਦੂਜੇ ਦੀ ਗੱਲ ਢਿੱਡ ਚ ਪਚਾਉਣੀ ਬਹੁਤ ਔਖੀ ਹੈ
ਪਰ ਆਪਣੇ ਰਾਜ ਸਭ ਨੂੰ ਲੁਕੋਣੇ ਆਉਂਦੇ ਆਂ ।
ਆਪਣੇ ਗੁਨਾਹਾਂ ਦਾ ਲੋਕ ਹਿਸਾਬ ਨਹੀਂ ਰੱਖਦੇ
ਪਰ ਪੁੰਨ ਕਿੰਨੇ ਕੀਤੇ ਨੇ ਇਹ ਸਭ ਨੂੰ ਪਤਾ ਏ।
ਦੂਜੇ ਦੀਆਂ ਕਮੀਆਂ ਤੇ ਆਪਣੀਆਂ ਖ਼ੂਬੀਆਂ
ਦਿਖਾਉਣ ਚ ਹਰ ਕੋਈ ਮਾਹਿਰ ਹੈ ।
ਵੀਰਪਾਲ ਕੌਰ ਭੱਠਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly