ਪੈਰਿਸ (ਸਮਾਜ ਵੀਕਲੀ): ਅਮਰੀਕਾ ਦੇ ਸਭ ਤੋਂ ਪੁਰਾਣੇ ਸਹਿਯੋਗੀ ਫਰਾਂਸ ਨੇ ਨਾਰਾਜ਼ਗੀ ਜਤਾਉਂਦਿਆਂ ਅਮਰੀਕਾ ਵਿਚਲੇ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ। 18ਵੀਂ ਸਦੀ ਦੀ ਕ੍ਰਾਂਤੀ ਦੌਰਾਨ ਦੋਵਾਂ ਦੇਸ਼ਾਂ ਦੇ ਬਣੇ ਸਬੰਧਾਂ ਵਿੱਚ ਤਰੇੜ ਪੈ ਗਈ ਹੈ। ਦਰਅਸਲ ਅਮਰੀਕਾ, ਆਸਟਰੇਲੀਆ ਅਤੇ ਬਰਤਾਨੀਆ ਨੇ ਫਰਾਂਸ ਨੂੰ ਛੱਡ ਕੇ ਨਵਾਂ ਹਿੰਦ ਪ੍ਰਸ਼ਾਂਤ ਸੁਰੱਖਿਆ ਗੱਠਜੋੜ ਬਣਾਇਆ ਹੈ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਅਮਰੀਕਾ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾਇਆ ਹੈ। ਉਸ ਨੇ ਆਸਟਰੇਲੀਆ ਤੋਂ ਵੀ ਆਪਣੇ ਰਾਜਦੂਤ ਨੂੰ ਸੱਦ ਲਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly