ਚੰਡੀਗੜ੍ਹ (ਸਮਾਜ ਵੀਕਲੀ): ਕੈਬਨਿਟ ਮੀਟਿੰਗ ਵਿਚ ਅੱਜ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਸਿਆਸੀ ਪੇਚ ਫਸਣ ਕਰਕੇ ਲਿਆ ਨਹੀਂ ਲਿਆ ਜਾ ਸਕਿਆ। ਕਈ ਵਜ਼ੀਰਾਂ ਨੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੀ ਨੀਤੀ ਨੂੰ ਮੋਕਲਾ ਕਰਨ ਦਾ ਸੁਝਾਅ ਦਿੱਤਾ ਗਿਆ, ਜਿਸ ਕਰਕੇ ਇਹ ਫੈਸਲਾ ਅੱਜ ਟਾਲਣਾ ਪਿਆ।
ਵਜ਼ੀਰਾਂ ਨੇ ਸੁਝਾਆ ਦਿੱਤਾ ਕਿ ਜੇਕਰ 10 ਸਾਲ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਂਦਾ ਹੈ ਤਾਂ ਬਾਕੀ ਮੁਲਾਜ਼ਮਾਂ ਦੀ ਸਿਆਸੀ ਨਾਰਾਜ਼ਗੀ ਝੱਲਣੀ ਪੈ ਸਕਦੀ ਹੈ ਅਤੇ ਕਾਂਗਰਸ ਸਰਕਾਰ ਵੱਲੋਂ ਭਰਤੀ ਕੀਤੇ ਕੱਚੇ ਮੁਲਾਜ਼ਮਾਂ ਨੂੰ ਵੀ ਮੌਕਾ ਨਹੀਂ ਮਿਲਣਾ| ਰੈਗੂਲਰ ਕਰਨ ਦੀ ਨੀਤੀ ਵਿੱਚ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਵੀ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਗਿਆ। ਮੁੱਖ ਮੰਤਰੀ ਨੇ ਸਾਰੇ ਵਜ਼ੀਰਾਂ ਨੂੰ ਇਸ ’ਤੇ ਵਿਭਾਗਾਂ ਨਾਲ ਮਸ਼ਵਰਾ ਕਰਨ ਲਈ ਆਖਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly