(ਸਮਾਜ ਵੀਕਲੀ)
ਕਾਲੇ ਕਾਨੂੰਨ ਪਾਸ ਹੋਏ ਸਨ,
ਬੁਣਿਆ ਸੀ ਇੱਕ ਜਾਲ।
ਚਰਮ ਸੀਮਾ ਤੇ ਕਿਸਾਨ ਅੰਦੋਲਨ,
ਪਹੁੰਚਿਆ ਹੈ ਇਸ ਸਾਲ।
ਸਾਰੇ ਆਏ ਚੱਲ ਕੇ ਦਿੱਲੀ,
ਵੀਰ, ਭੈਣਾਂ ਤੇ ਮਾਵਾਂ ਵੀ ਨਾਲ।
ਮੰਤਰੀ ਸਾਰੇ ਉਲਝੇ ਪਏ ਹੁਣ,
ਹੋਇਆ ਬੁਰਾ ਬਹੁਤ ਹਾਲ।
ਦੂਜਿਆਂ ਲਈ ਵਿਛਾਇਆ ਸੀ ਜੋ,
ਆਪੇ ਫ਼ਸੇ ਵਿੱਚ ਜਾਲ।
ਇੱਕ ਦੂਜੇ ਤੇ ਲਾਉਂਦੇ ਊਝਾਂ,
ਚਲਦੇ ਨਵੀਂ ਤੋਂ ਨਵੀਂ ਚਾਲ।
ਹੌਂਸਲੇ ਬੁਲੰਦ ਸਾਡੇ ਕਰਾਂਗੇ ਫ਼ਤਿਹ,
ਪੁੱਛਣੇ ਤੈਨੂੰ ਫੇਰ ਹਾਕਮਾਂ ਸਵਾਲ।
ਥੁੱਕ ਕੇ ਪੈ ਗਿਆ ਚੱਟਣਾ ਜਦੋਂ,
ਕੀ ਹੁੰਦਾ ਫ਼ਿਰ ਦੱਸੀ ਹਾਲ।
ਕੀ ਹੁੰਦਾ ਫ਼ਿਰ ਦੱਸੀ ਹਾਲ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly